ਕੈਨੇਡਾ ਵਿਚ ਪੰਜਾਬੀ ਮੁਟਿਆਰ ਲਾਪਤਾ
ਕੈਨੇਡਾ ਦੇ ਬਰੈਂਪਟਨ ਤੋਂ ਲਾਪਤਾ 21 ਸਾਲ ਦੀ ਹਰਸਿਮਰਨਜੀਤ ਦੀ ਸਵਾ ਦੋ ਮਹੀਨੇ ਬਾਅਦ ਵੀ ਕੋਈ ਉਘ-ਸੁੱਘ ਨਹੀਂ ਲੱਗ ਸਕੀ ਅਤੇ ਭਾਲ ਵਿਚ ਜੁਟੀ ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ।

ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਲਾਪਤਾ 21 ਸਾਲ ਦੀ ਹਰਸਿਮਰਨਜੀਤ ਕੌਰ ਦੀ ਸਵਾ ਦੋ ਮਹੀਨੇ ਬਾਅਦ ਵੀ ਕੋਈ ਉਘ-ਸੁੱਘ ਨਹੀਂ ਲੱਗ ਸਕੀ ਅਤੇ ਉਸ ਦੀ ਭਾਲ ਵਿਚ ਜੁਟੀ ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਬਰੈਂਪਟਨ ਦੇ ਮੌਫਟ ਐਵੇਨਿਊ ਅਤੇ ਹਡਸਨ ਡਰਾਈਵ ਇਲਾਕੇ ਦੇ ਬੱਸ ਸਟੌਪ ’ਤੇ ਹਰਸਿਮਰਨਜੀਤ ਕੌਰ ਨੂੰ ਆਖਰੀ ਵਾਰ 1 ਦਸੰਬਰ 2024 ਨੂੰ ਦੇਖਿਆ ਗਿਆ।
2 ਮਹੀਨੇ ਤੋਂ ਹਰਸਿਮਰਨਜੀਤ ਕੌਰ ਦੀ ਕੋਈ ਉਘ-ਸੁੱਘ ਨਹੀਂ
ਹਰਸਿਮਰਨਜੀਤ ਕੌਰ ਦਾ ਪਰਵਾਰ ਅਤੇ ਪੁਲਿਸ ਉਸ ਦੀ ਸੁੱਖ-ਸਾਂਦ ਪ੍ਰਤੀ ਬੇਹੱਦ ਚਿੰਤਤ ਹਨ। ਪੀਲ ਰੀਜਨਲ ਪੁਲਿਸ ਦੇ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਹਰਸਿਮਰਨਜੀਤ ਕੌਰ ਦਾ ਹੁਲੀਆ ਜਾਰੀ ਕਰਦਿਆਂ ਕਿਹਾ ਕਿ ਉਸ ਦਾ ਰੰਗ ਕਣਕਵੰਨਾ, ਕੱਦ 4 ਫੁੱਟ 11 ਇੰਚ ਅਤੇ ਸਰੀਰ ਦਰਮਿਆਨਾ ਹੈ। ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਔਰੇਂਜ ਅਤੇ ਬਲੈਕ ਜੈਕਟ ਅਤੇ ਹਲਕੇ ਹਰੇ ਰੰਗ ਦੀਆਂ ਲੈਗਿੰਗਜ਼ ਅਤੇ ਟੌਪ ਪਾਇਆ ਹੋਇਆ ਸੀ।
ਪੀਲ ਰੀਜਨਲ ਪੁਲਿਸ ਨੇ ਮੰਗੀ ਲੋਕਾਂ ਤੋਂ ਮਦਦ
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਰਸਿਮਰਨਜੀਤ ਕੌਰ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।