Begin typing your search above and press return to search.
Canada ਵਿਚ fraud ਦੇ ਦੋਸ਼ਾਂ ਹੇਠ ਪੰਜਾਬੀ ਗ੍ਰਿਫ਼ਤਾਰ
ਕੈਨੇਡਾ ਵਿਚ ਸਾਊਥ ਏਸ਼ੀਅਨ ਲੋਕਾਂ ਨਾਲ ਠੱਗੀ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ 21 ਸਾਲ ਦੇ ਉਦੇਵੀਰ ਢਿੱਲੋਂ ਨੂੰ ਕਾਬੂ ਕੀਤਾ ਗਿਆ ਹੈ

By : Upjit Singh
ਬਰੈਂਪਟਨ : ਕੈਨੇਡਾ ਵਿਚ ਸਾਊਥ ਏਸ਼ੀਅਨ ਲੋਕਾਂ ਨਾਲ ਠੱਗੀ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ 21 ਸਾਲ ਦੇ ਉਦੇਵੀਰ ਢਿੱਲੋਂ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਕਾਰਵਾਈ ਪਿਛਲੇ ਸਾਲ ਲੱਗੇ ਦੋਸ਼ਾਂ ਤਹਿਤ ਕੀਤੀ ਗਈ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕੈਨੇਡਾ ਵਿਚ ਆਰਜ਼ੀ ਤੌਰ ’ਤੇ ਮੌਜੂਦ ਲੋਕਾਂ ਨੂੰ ਠੱਗੀ ਦੇ ਮਕਸਦ ਵਾਸਤੇ ਵਰਤਿਆ ਜਾਂਦਾ।
ਪੀਲ ਪੁਲਿਸ ਵੱਲੋਂ ਉਦੇਵੀਰ ਢਿੱਲੋਂ ਵਿਰੁੱਧ ਦੋਸ਼ ਆਇਦ
ਟੈਂਪਰੇਰੀ ਰੈਜ਼ੀਡੈਂਟਸ ਦੇ ਨਾਂ ’ਤੇ ਕ੍ਰੈਡਿਟ ਕਾਰਡ ਅਤੇ ਆਟੋ ਲੋਨ ਹਾਸਲ ਕੀਤੇ ਜਾਂਦੇ ਜਿਨ੍ਹਾਂ ਦੀ ਵਾਪਸੀ ਦਾ ਕੋਈ ਇਰਾਦਾ ਨਹੀਂ ਸੀ। ਕ੍ਰੈਡਿਟ ਕਾਰਡਾਂ ਦੀ ਅੰਨ੍ਹੇਵਾਹ ਵਰਤੋਂ ਕੀਤੀ ਜਾਂਦੀ ਅਤੇ ਕਰਜ਼ੇ ’ਤੇ ਖਰੀਦੀਆਂ ਗੱਡੀਆਂ ਅੱਗੇ ਵੇਚ ਦਿਤੀਆਂ ਜਾਂਦੀਆਂ ਜਾਂ ਕੈਨੇਡਾ ਤੋਂ ਬਾਹਰ ਭੇਜਣ ਦਾ ਪ੍ਰਬੰਧ ਕੀਤਾ ਜਾਂਦਾ। ਪੀਲ ਰੀਜਨਲ ਪੁਲਿਸ ਵੱਲੋਂ ਉਦੇਵੀਰ ਢਿੱਲੋਂ ਵਿਰੁੱਘ ਕ੍ਰਿਮੀਨਲ ਔਫ਼ੈਂਸ ਦੀ ਕੋਸ਼ਿਸ਼ ਦੇ ਦੋਸ਼ ਵੀ ਆਇਦ ਕੀਤੇ ਗਏ ਹਨ।
Next Story


