Begin typing your search above and press return to search.

Canada ਵਿਚ ਟਰੱਕ ਚੋਰੀ ਕਰਦਾ Punjabi ਗ੍ਰਿਫਤਾਰ

ਕੈਨੇਡਾ ਦੇ ਬੀ.ਸੀ. ਤੋਂ ਲੈ ਕੇ ਐਲਬਰਟਾ ਤੱਕ ਸੈਮੀ-ਟ੍ਰੇਲਰ ਚੋਰੀ ਹੋਣ ਦੀਆਂ ਵਾਰਦਾਤਾਂ ਸਾਹਮਣੇ ਆਉਣ ਮਗਰੋਂ ਮਾਮਲੇ ਦੀ ਪੜਤਾਲ ਵਿਚ ਜੁਟੀ ਸਰੀ ਪੁਲਿਸ ਵੱਲੋਂ 42 ਸਾਲ ਦੇ ਅਮਨਦੀਪ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ

Canada ਵਿਚ ਟਰੱਕ ਚੋਰੀ ਕਰਦਾ Punjabi ਗ੍ਰਿਫਤਾਰ
X

Upjit SinghBy : Upjit Singh

  |  13 Feb 2026 7:09 PM IST

  • whatsapp
  • Telegram

ਸਰੀ : ਕੈਨੇਡਾ ਦੇ ਬੀ.ਸੀ. ਤੋਂ ਲੈ ਕੇ ਐਲਬਰਟਾ ਤੱਕ ਸੈਮੀ-ਟ੍ਰੇਲਰ ਚੋਰੀ ਹੋਣ ਦੀਆਂ ਵਾਰਦਾਤਾਂ ਸਾਹਮਣੇ ਆਉਣ ਮਗਰੋਂ ਮਾਮਲੇ ਦੀ ਪੜਤਾਲ ਵਿਚ ਜੁਟੀ ਸਰੀ ਪੁਲਿਸ ਵੱਲੋਂ 42 ਸਾਲ ਦੇ ਅਮਨਦੀਪ ਧਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਰੀ ਪੁਲਿਸ ਨੇ ਦੱਸਿਆ ਕਿ 10 ਲੱਖ ਡਾਲਰ ਤੋਂ ਵੱਧ ਕੀਮਤ ਵਾਲੇ ਸੈਮੀ-ਟ੍ਰੇਲਰ ਚੋਰੀ ਹੋਣ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਅਤੇ ਦਸੰਬਰ 2024 ਵਿਚ ਪੜਤਾਲ ਆਰੰਭੀ ਗਈ। ਸੈਮੀ-ਟ੍ਰੇਲਰ ਚੋਰੀ ਹੋਣ ਦੀਆਂ ਵਾਰਦਾਤਾਂ ਸਰੀ, ਐਬਸਫ਼ੋਰਡ, ਚਿਲੀਵੈਕ ਅਤੇ ਕੈਲਗਰੀ ਤੋਂ ਇਲਾਵਾ ਚਾਰ ਹੋਰ ਸ਼ਹਿਰਾਂ ਵਿਚ ਵਾਪਰੀਆਂ। ਜਾਂਚਕਰਤਾਵਾਂ ਨੇ ਤਲਾਸ਼ੀ ਵਾਰੰਟ ਹਾਸਲ ਕਰਦਿਆਂ ਸਰੀ ਅਤੇ ਚਿਲੀਵੈਕ ਵਿਖੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ ਜਿਥੋਂ ਕਈ ਸੈਮੀ-ਟ੍ਰੇਲਰ, ਟੂਲਜ਼ ਅਤੇ ਹੋਰ ਗੱਡੀਆਂ ਬਰਾਮਦ ਹੋਈਆਂ ਜਦਕਿ ਇਕ ਸ਼ੱਕੀ ਦੀ ਪਛਾਣ ਵੀ ਕੀਤੀ ਜਾ ਸਕੀ।

10 ਲੱਖ ਡਾਲਰ ਤੋਂ ਵੱਧ ਮੁੱਲ ਦੇ ਸੈਮੀ-ਟ੍ਰੇਲਰ ਹੋਏ ਚੋਰੀ

ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੇ ਅਮਨਦੀਪ ਸਿੰਘ ਧਾਲੀਵਾਲ ਵਿਰੁੱਧ ਪਿਛਲੇ ਦਿਨੀਂ ਤਕਰੀਬਨ 20 ਦੋਸ਼ਾਂ ਨੂੰ ਪ੍ਰਵਾਨਗੀ ਦੇ ਦਿਤੀ ਜਿਨ੍ਹਾਂ ਵਿਚ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਚੋਰੀਸ਼ੁਦਾ ਪ੍ਰੌਪਰਟੀ ਰੱਖਣ, 5 ਹਜ਼ਾਰ ਡਾਲਰ ਤੋਂ ਘੱਟ ਕੀਮਤ ਦੀ ਚੋਰੀਸ਼ੁਦਾ ਪ੍ਰੌਪਰਟੀ ਰੱਖਣ ਅਤੇ ਵ੍ਹੀਕਲ ਆਇਡੈਂਟੀਫ਼ੀਕੇਸ਼ਨ ਨੰਬਰਾਂ ਨਾਲ ਛੇੜਛਾੜ ਕਰਨ ਜਾਂ ਹਟਾਉਣ ਦੇ ਦੋਸ਼ ਸ਼ਾਮਲ ਹਨ। ਸਰੀ ਪੁਲਿਸ ਮੁਤਾਬਕ 11 ਫ਼ਰਵਰੀ ਨੂੰ ਅਮਨਦੀਪ ਧਾਲੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਉਸ ਨੂੰ ਜ਼ਮਾਨਤ ਮਿਲ ਗਈ ਅਤੇ ਸਰੀ ਪ੍ਰੋਵਿਨਸ਼ੀਅਲ ਕੋਰਟ ਵਿਚ ਉਸ ਦੀ ਅਗਲੀ ਪੇਸ਼ੀ 18 ਫ਼ਰਵਰੀ ਨੂੰ ਹੋਵੇਗੀ। ਮਾਮਲੇ ਦੀ ਪੜਤਾਲ ਵਿਚ ਸਹਿਯੋਗ ਦੇਣ ’ਤੇ ਸਰੀ ਪੁਲਿਸ ਵੱਲੋਂ ਕੈਲਗਰੀ ਪੁਲਿਸ ਦੇ ਜਨਰਲ ਇਨਵੈਸਟੀਗੇਸ਼ਨ ਯੂਨਿਟ ਦਾ ਧੰਨਵਾਦ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it