ਕੈਨੇਡਾ ਵਿਚ ਮੁਜ਼ਾਹਰਾਕਾਰੀ ਪੰਜਾਬੀ ਕਿਸਾਨ ਗ੍ਰਿਫ਼ਤਾਰ
ਕੈਨੇਡਾ ਵਿਚ ਟਰੈਕਟਰ ਸਵਾਰ ਪੰਜਾਬੀ ਅਤੇ ਬੀ.ਸੀ. ਹਾਈਵੇਅ ਪੈਟਰੌਲ ਦੀ ਗੱਡੀ ਦਰਮਿਆਨ ਵਾਪਰੇ ਹਾਦਸੇ ਦੇ ਮਾਮਲੇ ਵਿਚ 54 ਸਾਲ ਦੇ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ
By : Upjit Singh
ਵੈਨਕੂਵਰ : ਕੈਨੇਡਾ ਵਿਚ ਸਿੱਖਿਆ ਨੀਤੀਆਂ ਵਿਰੁੱਧ ਮੁਜ਼ਾਹਰੇ ਦੌਰਾਨ ਟਰੈਕਟਰ ਸਵਾਰ ਪੰਜਾਬੀ ਅਤੇ ਬੀ.ਸੀ. ਹਾਈਵੇਅ ਪੈਟਰੌਲ ਦੀ ਗੱਡੀ ਦਰਮਿਆਨ ਵਾਪਰੇ ਹਾਦਸੇ ਦੇ ਮਾਮਲੇ ਵਿਚ 54 ਸਾਲ ਦੇ ਮਲਕੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਚਿਲੀਵੈਕ ਦੇ ਮਲਕੀਤ ਸਿੰਘ ਨੂੰ 18 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਸਰੀ ਪ੍ਰੋਵਿਨਸ਼ੀਅਲ ਕੋਰਟ ਵਿਚ ਪੇਸ਼ੀ 16 ਜਨਵਰੀ ਨੂੰ ਹੋਵੇਗੀ।
ਬੀ.ਸੀ. ਦੇ ਮਲਕੀਤ ਸਿੰਘ ਵਿਰੁੱਧ ਲੱਗੇ ਤਿੰਨ ਦੋਸ਼
ਇਥੇ ਦਸਣਾ ਬਣਦਾ ਹੈ ਕਿ ਸੈਕਸ਼ੁਅਲ ਓਰੀਐਂਟੇਸ਼ਨ ਐਂਡ ਜੈਂਡਰ ਆਇਡੈਂਟਿਟੀ ਦੇ ਮੁੱਦੇ ’ਤੇ ਪੰਜਾਬੀ ਭਾਈਚਾਰੇ ਵੱਲੋਂ ਵੱਡੇ ਪੱਧਰ ’ਤੇ ਮੁਜ਼ਾਹਰਾ ਕਰਦਿਆਂ ਕਾਫ਼ਲੇ ਨੂੰ ਚਿਲੀਵੈਕ ਤੋਂ ਵੈਨਕੂਵਰ ਲਿਜਾਣ ਦਾ ਫੈਸਲਾ ਕੀਤਾ ਗਿਆ। ਮਲਕੀਤ ਸਿੰਘ ਦਾ ਟਰੈਕਟਰ ਵੀ ਮੁਜ਼ਾਹਰਾਕਾਰੀਆਂ ਦੇ ਕਾਫ਼ਲੇ ਵਿਚ ਸ਼ਾਮਲ ਸੀ ਪਰ ਰਾਹ ਵਿਚ ਹਾਦਸਾ ਵਾਪਰ ਗਿਆ। ਆਰ.ਸੀ.ਐਮ.ਪੀ. ਮੁਤਾਬਕ ਮਲਕੀਤ ਸਿੰਘ ਵਿਰੁੱਧ ਪੁਲਿਸ ਤੋਂ ਫਰਾਰ ਹੋਣ, ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨ ਅਤੇ ਪੁਲਿਸ ਅਫ਼ਸਰ ’ਤੇ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਹਾਦਸੇ ਦੌਰਾਨ ਮਲਕੀਤ ਸਿੰਘ ਗੰਭੀਰ ਜ਼ਖਮੀ ਹੋ ਗਏ ਜਦਕਿ ਇਕ ਪੁਲਿਸ ਅਫ਼ਸਰ ਨੂੰ ਮਾਮੂਲੀ ਸੱਟਾਂ ਵੱਜੀਆਂ। ਜੌਹਨ ਡੀਅਰ ਟਰੈਕਟਰ ਅਤੇ ਪੁਲਿਸ ਦੀ ਗੱਡੀ ਵਿਚਾਲੇ ਹੋਈ ਟੱਕਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਬੇਹੱਦ ਵਾਇਰਲ ਹੋਈ। ਮਾਮਲੇ ਦੀ ਪੜਤਾਲ ਕਰ ਰਹੇ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਆਫ਼ਿਸ ਨੇ ਫਰਵਰੀ 2024 ਵਿਚ ਇਕ ਬਿਆਨ ਜਾਰੀ ਕਰਦਿਆਂ ਹਾਈਵੇਅ 17 ’ਤੇ ਵਾਪਰੇ ਇਸ ਹਾਦਸੇ ਬਾਰੇ ਪੁਲਿਸ ਨੂੰ ਕਲੀਨ ਚਿਟ ਦੇ ਦਿਤੀ ਸੀ। ਚੇਤੇ ਰਹੇ ਕਿ ਸਾਊਥ ਏਸ਼ੀਅਨ ਮੁਲਕਾਂ ਨਾਲ ਸਬੰਧਤ ਲੋਕਾਂ ਵੱਲੋਂ ਸੈਕਸ਼ੁਅਲ ਓਰੀਐਂਟੇਸ਼ਨ ਐਂਡ ਜੈਂਡਰ ਆਇਡੈਂਟਿਟੀ 123 ਦਾ ਤਿੱਖਾ ਵਿਰੋਧ ਕੀਤਾ ਗਿਆ ਅਤੇ ਪੂਰੇ ਕੈਨੇਡਾ ਵਿਚ ਰੋਸ ਵਿਖਾਵੇ ਸਾਹਮਣੇ ਆਏ। ਮਾਹਰਾਂ ਦਾ ਕਹਿਣਾ ਸੀ ਕਿ ਸੌਗੀ ਬਾਰੇ ਫੈਲਾਈ ਜਾ ਰਹੀ ਗੁੰਮਰਾਹਕੁਨ ਜਾਣਕਾਰੀ ਵਿਵਾਦ ਦਾ ਕਾਰਨ ਬਣ ਰਹੀ ਹੈ।
ਟਰੈਕਟਰ ਅਤੇ ਪੁਲਿਸ ਦੀ ਗੱਡੀ ਦਰਮਿਆਨ ਵਾਪਰਿਆ ਸੀ ਹਾਦਸਾ
ਸਾਇਮ ਫਰੇਜ਼ਰ ਯੂਨੀਵਰਸਿਟੀ ਵਿਚ ਸਮਾਜ ਵਿਗਿਆਨ ਦੇ ਪ੍ਰੋਫੈਸਰ ਟਰੈਵਰਜ਼ ਦਾ ਕਹਿਣਾ ਸੀ ਕਿੰਡਰਗਾਰਟਨ ਦੇ ਬੱਚਿਆਂ ਨੂੰ ਕੋਈ ਇਤਰਾਜ਼ਯੋਗ ਚੀਜ਼ ਨਹੀਂ ਪੜ੍ਹਾਈ ਜਾਵੇਗੀ ਅਤੇ ਇਹ ਕਿਸੇ ਨੂੰ ਪ੍ਰਭਾਵਤ ਕਰਨ ਵਾਲਾ ਕੋਈ ਤਰੀਕਾ ਨਹੀਂ। ਇਸੇ ਦੇ ਬੀ.ਸੀ. ਗਰੀਨ ਪਾਰਟੀ ਦੀ ਨਿਕੋਲਾ ਸਪਰÇਲੰਗ ਨੇ ਕੌਕੁਇਟਲੈਮ ਵਿਖੇ ਮੁਜ਼ਾਹਰੇ ਦੀ ਅਗਵਾਈ ਕਰਦਿਆਂ ਕਿਹਾ ਕਿ ਛੋਟੇ ਬੱਚਿਆਂ ਨੂੰ ਇਸ ਵਿਚ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ। ਕੈਨੇਡੀਅਨ ਸਕੂਲਾਂ ਵਿਚ ਇਹ ਨੀਤੀ ਲਾਗੂ ਹੋਣ ਤੋਂ ਰੋਕਣ ਲਈ ਆਰਥਿਕ ਸਹਾਇਤਾ ਦੀ ਮੰਗ ਕਰਦਿਆਂ ਗੋਫੰਡਮੀ ਪੇਜ ਵੀ ਸਥਾਪਤ ਕੀਤੇ ਗਏ।