Begin typing your search above and press return to search.

ਸਰੀ ਵਿਖੇ ਪਾਕਿਸਤਾਨੀ ਕਾਰੋਬਾਰੀ 'ਤੇ ਹਮਲਾ ਕਰਨ ਵਾਲੇ ਦੀ ਹੋਈ ਸ਼ਨਾਖਤ, ਜਾਣੋ ਖਬਰ

ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸ਼ੱਕੀ ਨੇ ਇਕ ਗੱਡੀ ਚੋਰੀ ਕੀਤੀ ਅਤੇ ਫਰਾਰ ਹੋ ਗਿਆ। ਸੀ.ਸੀ.ਟੀ.ਵੀ. ਫੁਟੇਜ ਵਿਚ ਸ਼ੱਕੀ ਨੂੰ ਸਫੈਦ ਰੰਗ ਦੀ ਮਿੰਨੀ ਕੂਪਰ ਗੱਡੀ ਵਿਚ ਜਾਂਦਿਆਂ ਦੇਖਿਆ ਜਾ ਸਕਦਾ ਹੈ।

ਸਰੀ ਵਿਖੇ ਪਾਕਿਸਤਾਨੀ ਕਾਰੋਬਾਰੀ ਤੇ ਹਮਲਾ ਕਰਨ ਵਾਲੇ ਦੀ ਹੋਈ ਸ਼ਨਾਖਤ, ਜਾਣੋ ਖਬਰ
X

lokeshbhardwajBy : lokeshbhardwaj

  |  10 Aug 2024 2:41 PM IST

  • whatsapp
  • Telegram

ਸਰੀ, 10 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਦੇ ਸਰੀ ਵਿਖੇ ਇਕ ਪਾਕਿਸਤਾਨੀ ਕਾਰੋਬਾਰੀ ਨੂੰ ਜਿਊਂਦਾ ਸਾੜਨ ਦਾ ਯਤਨ ਕਰਨ ਵਾਲੇ ਦੀ ਸ਼ਨਾਖਤ ਹੋ ਗਈ ਹੈ ਅਤੇ ਆਰ.ਸੀ.ਐੱਮ.ਪੀ. ਨੇ ਉਸ ਦਾ ਨਾਂ ਕਾਲਿਦ ਯਿਮਰ ਦੱਸਿਆ ਹੈ ਜੋ ਇਸ ਵੱਲੋਂ ਲੇਅਰ ਮੈਂਨਲੈਂਡ ਵਿਚ ਹੋ ਸਕਦਾ ਹੈ। ਕਾਲਿਦ ਦੇ ਐਲਬਰਟਾ ਫਰਾਰ ਹੋਣ ਦੀ ਸੰਭਾਵਨਾ ਵੀ ਜ਼ਾਹਰ ਕੀਤੀ ਜਾ ਰਹੀ ਹੈ। ਸ੍ਰੀ ਆਰ.ਸੀ.ਐਮ.ਪੀ. ਦੀ ਕਾਰਪੋਰਲ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ 2 ਅਗਸਤ ਦੀ ਵਾਰਦਾਤ ਨੂੰ ਵੇਖਦਿਆਂ ਕਾਲਿਦ ਯਿਮਰ ਨੂੰ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ ਅਤੇ ਪੁਲਿਸ ਨੇ ਉਸ ਦੀਆਂ ਤਸਵੀਰਾਂ ਵੱਡੀਆਂ ਕਰਵਾ ਜਾਰੀ ਕੀਤੀਆਂ ਹਨ। ਇਸ ਦੇ ਨਾਲ ਲੋਕਾਂ ਨੂੰ ਸੁਚੇਤ ਰਹਿਣ ਲਈ ਵੀ ਆਖਿਆ ਗਿਆ ਹੈ। ਸਰਬਜੀਤ ਕੌਰ ਸੰਘਾ ਨੇ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਕਿ ਕੀ ਕਾਲਿਦ ਯਿਮਰ ਅਤੇ ਰਾਹਤ ਰਾਓ ਇਕ-ਦੂਜੇ ਨੂੰ ਜਾਣਦੇ ਹਨ। ਪੁਲਿਸ ਵੱਲੋਂ ਹਮਲੇ ਦੇ ਮਕਸਦ ਬਾਰੇ ਵੀ ਸਪੱਸ਼ਟ ਤੌਰ ਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਐਨਾ ਜ਼ਰੂਰ ਕਿਹਾ ਕਿ ਵਾਰਦਾਤ ਨੂੰ ਸੋਚੀ ਸਮਝੀ ਸਾਜ਼ਿਸ਼ ਤਹਿਤ ਅੰਜਾਮ ਦਿਤਾ ਗਿਆ। ਇਥੋਂ ਦਸਣਾ ਬਣਦਾ ਹੈ ਕਿ ਇਕ ਬੇਘਰ ਇਨਸਾਨ ਦੇ ਕੰਬਲ ਨੇ ਮਨੀ ਐਕਸਚੇਂਜਰ ਰਾਹਤ ਰਾਓ ਦੀ ਜਾਨ ਬਚਾਈ। ਸ੍ਰੀ ਸਿਟੀ ਸੈਂਟਰ ਤੋਂ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਜ਼ੀਬਾਨ ਵਾਹਲਾ ਨੇ ਉਨ੍ਹਾਂ ਪਲਾਂ ਨੂੰ ਯਾਦ ਕੀਤਾ ਜਦੋਂ ਰਾਹਤ ਰਾਓ ਜਾਨ ਬਚਾਉਣ ਦੀ ਦੁਹਾਈ ਦੇ ਰਿਹਾ ਸੀ। ਜ਼ੀਬਾਨ ਚੋਣ ਪ੍ਚਾਰ ਦੇ ਸਿਲਸਿਲੇ ਵਿਚ ਸਰੀ ਸਿਟੀ ਸੈਂਟਰ ਵੱਲ ਗਿਆ ਪਰ ਅਚਾਨਕ ਵਾਪਰੀ ਘਟਨਾ ਨੇ ਝੰਜੋੜ ਕੇ ਰੱਖ ਦਿਤਾ। ਰਾਹਤ ਰਾਓ ਆਪਣੇ ਦਫਤਰ ਵਿਚੋਂ ਨਿਕਲਣ ਮਗਰੋਂ ਚੀਕਾਂ ਮਾਰ ਰਿਹਾ ਸੀ ਅਤੇ ਇਹ ਦ੍ਰਿਸ਼ ਵੇਖਦਿਆਂ ਹੀ ਜ਼ੀਸ਼ਾਨ ਇਕ ਬੇਘਰ ਇਨਸਾਨ ਦਾ ਕੰਬਲ ਲੈਣ ਲਈ ਦੌੜਿਆ ਜੇ ਥੋੜੀ ਦੂਰੀ 'ਤੇ ਬੈਠਾ ਸੀ। ਐਂਮਰਜੈਂਸੀ ਕਾਮਿਆਂ ਦੇ ਪੁੱਜਣ ਤੱਕ ਜ਼ੀਸ਼ਾਨ ਉਥੇ ਹੀ ਮੌਜੂਦ ਰਿਹਾ। ਦੱਸ ਦੇਈਏ ਕਿ ਰਾਹਤ ਰਾਓ ਨੂੰ ਹਰਦੀਪ ਸਿੰਘ ਨਿੱਜਰ ਕਤਲਕਾਂਡ ਨਾਲ ਜੋੜਦਿਆਂ ਦਾਅਵਾ ਕੀਤਾ ਗਿਆ ਕਿ ਰਾਹਤ ਰਾਓ ਤੋਂ ਇਸ ਮਾਮਲੇ ਵਿਚ ਪੁੱਛ-ਪੜਤਾਲ ਹੋ ਚੁੱਕੀ ਹੈ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸ਼ੱਕੀ ਨੇ ਇਕ ਗੱਡੀ ਚੋਰੀ ਕੀਤੀ ਅਤੇ ਫਰਾਰ ਹੋ ਗਿਆ। ਸੀ.ਸੀ.ਟੀ.ਵੀ. ਫੁਟੇਜ ਵਿਚ ਸ਼ੱਕੀ ਨੂੰ ਸਫੈਦ ਰੰਗ ਦੀ ਮਿੰਨੀ ਕੂਪਰ ਗੱਡੀ ਵਿਚ ਜਾਂਦਿਆਂ ਦੇਖਿਆ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it