Begin typing your search above and press return to search.

Canada ਤੋਂ ਹਜ਼ਾਰਾਂ deport ਕਰਵਾਉਣ ’ਤੇ ਅੜੇ ਵਿਰੋਧੀ

ਹਜ਼ਾਰਾਂ ਅਪਰਾਧੀਆਂ ਨੂੰ ਕੈਨੇਡਾ ਵਿਚੋਂ ਡਿਪੋਰਟ ਕਰਨ ਖਾਤਰ ਕੰਜ਼ਰਵੇਟਿਵ ਪਾਰਟੀ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ਪੇਸ਼ ਮਤਾ ਰੱਦ ਹੋਣ ਮਗਰੋਂ ਪਾਰਟੀ ਦੇ ਉਪ ਆਗੂ ਟਿਮ ਉਪਲ ਨੇ ਲਿਬਰਲ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ

Canada ਤੋਂ ਹਜ਼ਾਰਾਂ deport ਕਰਵਾਉਣ ’ਤੇ ਅੜੇ ਵਿਰੋਧੀ
X

Upjit SinghBy : Upjit Singh

  |  19 Feb 2026 7:01 PM IST

  • whatsapp
  • Telegram

ਟੋਰਾਂਟੋ : ਹਜ਼ਾਰਾਂ ਅਪਰਾਧੀਆਂ ਨੂੰ ਕੈਨੇਡਾ ਵਿਚੋਂ ਡਿਪੋਰਟ ਕਰਨ ਖਾਤਰ ਕੰਜ਼ਰਵੇਟਿਵ ਪਾਰਟੀ ਵੱਲੋਂ ਹਾਊਸ ਆਫ਼ ਕਾਮਨਜ਼ ਵਿਚ ਪੇਸ਼ ਮਤਾ ਰੱਦ ਹੋਣ ਮਗਰੋਂ ਪਾਰਟੀ ਦੇ ਉਪ ਆਗੂ ਟਿਮ ਉਪਲ ਨੇ ਲਿਬਰਲ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ। ਜੀ ਹਾਂ, ਟਿਮ ਉਪਲ ਨੇ ਸਦਨ ਵਿਚ ਜ਼ੋਰਦਾਤਰ ਤਰੀਕੇ ਨਾਲ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਅਪਰਾਧੀਆਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਣੀ ਚਾਹੀਦੀ ਜੋ ਕੈਨੇਡਾ ਦੇ ਰਫ਼ਿਊਜੀ ਸਿਸਟਮ ਦਾ ਨਾਜਾਇਜ਼ ਫਾਇਦਾ ਲੈ ਰਹੇ ਹਨ ਪਰ ਦੂਜੇ ਪਾਸੇ ਲਿਬਰਲ ਸਰਕਾਰ ਅਪਰਾਧੀਆਂ ਨੂੰ ਜਲਦ ਤੋਂ ਜਲਦ ਡਿਪੋਰਟ ਕਰਨ ਦੀ ਇੱਛਕ ਵੀ ਨਜ਼ਰ ਨਹੀਂ ਆਉਂਦੀ ਜਿਸ ਵੱਲੋਂ ਕੰਜ਼ਰਵੇਟਿਵ ਪਾਰਟੀ ਦਾ ਮਤਾ ਰੱਦ ਕਰ ਦਿਤਾ ਗਿਆ। ਕੈਨੇਡਾ ਵਿਚੋਂ ਅਪਰਾਧੀਆਂ ਨੂੰ ਸਿੱਧੇ ਤੌਰ ’ਤੇ ਡਿਪੋਰਟ ਕਰਨ ਦਾ ਮਸਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ ਲੱਖਾਂ ਵਿਦੇਸ਼ੀ ਨਾਗਰਿਕਾਂ ਬਾਰੇ ਬਹਿਸ ਛਿੜੀ ਹੋਈ ਹੈ ਅਤੇ 20 ਫ਼ਰਵਰੀ ਨੂੰ ਬਰੈਂਪਟਨ ਵਿਖੇ ਵੱਡਾ ਇਕੱਠ ਹੋ ਰਿਹਾ ਹੈ।

ਲਿਬਰਲ ਸਰਕਾਰ ਨੇ ਟੋਰੀਆਂ ਦਾ ਮਤਾ ਨਕਾਰਿਆ

ਯੂਨਾਈਟਡ ਇੰਮੀਗ੍ਰੈਂਟ ਵਰਕਰਜ਼ ਫਰੰਟ ਨਾਂ ਦੀ ਜਥੇਬੰਦੀ ਹੋਂਦ ਵਿਚ ਆਈ ਹੈ ਜੋ 20 ਲੱਖ ਤੋਂ ਵੱਧ ਕੱਚੇ ਨੌਜਵਾਨਾਂ ਨੂੰ ਪੱਕਾ ਕਰਨ ਦੀ ਮੰਗ ਕਰ ਰਹੀ ਹੈ। ਜਥੇਬੰਦੀ ਵੱਲੋਂ ਸਿਆਸੀ ਲਹਿਰ ਵਿੱਢਣ ਦਾ ਨਾਹਰਾ ਦਿਤਾ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਕਿਊਬੈਕ ਵਿਚ ਕਈ ਥਾਵਾਂ ’ਤੇ ਪ੍ਰਵਾਸੀਆਂ ਦੇ ਹੱਕ ਵਿਚ ਮੁਜ਼ਾਹਰੇ ਹੋ ਚੁੱਕੇ ਹਨ। ਯੂਨੀਅਨ ਆਫ਼ ਕਿਊਬੈਕ ਮਿਊਂਸਪੈਲਿਟੀਜ਼ ਅਤੇ ਕੋਈ ਲੇਬਰ ਯੂਨੀਅਨਜ਼ ਦਾ ਵੀ ਮੰਨਣਾ ਹੈ ਕਿ ਐਕਸਪਾਇਰ ਵਰਕ ਪਰਮਿਟ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਵਿਚ ਜ਼ਿੰਦਗੀ ਜਿਊਣ ਦਾ ਮੌਕਾ ਮਿਲਣਾ ਚਾਹੀਦਾ ਹੈ। ਦੂਜੇ ਪਾਸੇ ਕੈਨੇਡੀਅਨ ਲੇਬਰ ਕਾਂਗਰਸ ਦਾ ਕਹਿਣਾ ਹੈ ਕਿ ਮੁਲਕ ਵਿਚ ਮੌਜੂਦ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦਾ ਹੱਕ ਦਿਤਾ ਜਾਵੇ। ਇਥੇ ਦਸਣਾ ਬਣਦਾ ਹੈ ਕਿ ਸਾਲ 2022 ਦੇ ਆਰੰਭ ਵਿਚ ਅਰਜ਼ੀ ਵੀਜ਼ਾ ’ਤੇ ਮੁਲਕ ਵਿਚ ਮੌਜੂਦ ਲੋਕਾਂਦੀ ਗਿਣਤੀ ਤਕਰੀਬਨ 14 ਲੱਖ ਦਰਜ ਕੀਤੀ ਗਈ ਪਰ ਅਕਤੂਬਰ 2024 ਤੱਕ ਇਹ ਅੰਕੜਾ ਵਧ ਕੇ 32 ਲੱਖ ਤੱਕ ਪੁੱਜ ਗਿਆ ਅਤੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕੈਨੇਡੀਅਨ ਆਬਾਦਾ ਦਾ 7.5 ਫ਼ੀ ਸਦੀ ਹੋ ਗਈ। ਫੈਡਰਲ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਟੀਚਿਆਂ ਵਿਚ ਕਟੌਤੀ ਨਾਲ ਹਾਲਾਤ ਹੋਰ ਬਦਤਰ ਹੋਣ ਲੱਗੇ ਅਤੇ ਪਰਮਾਨੈਂਡ ਰੈਜ਼ੀਡੈਂਸੀ ਦੀ ਕਤਾਰ ਵਿਚ ਲੱਗੇ ਲੋਕਾਂ ਦੀ ਗਿਣਤੀ ਸਾਰੀਆਂ ਹੱਦਾਂ ਪਾਰ ਕਰ ਗਈ। ਕਿਸੇ ਵੇਲੇ ਲਿਬਰਲ ਸਰਕਾਰ ਨੇ ਦਾਅਵਾ ਕੀਤਾ ਕਿ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਵਿਚ ਵਾਧਾ ਕੈਨੇਡੀਅਨ ਸਮਾਜ ਉਤੇ ਕੋਈ ਮਾੜਾ ਅਸਰ ਨਹੀਂ ਪਾ ਸਕਦਾ ਪਰ ਸਮਾਂ ਲੰਘਿਆ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜਨਤਕ ਤੌਰ ’ਤੇ ਪ੍ਰਵਾਨ ਕਰਨ ਲੱਗੇ ਕਿਹਾ ਕਿ ਟੈਂਪਰੇਰੀ ਰੈਜ਼ੀਡੈਂਟਸ ਕਰ ਕੇ ਰੀਅਲ ਅਸਟੇਟ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਅਤੇ ਹੈਲਥ ਕੇਅਰ ਸੈਕਟਰ ਉਤੇ ਦਬਾਅ ਪੈਣ ਸਣੇ ਮਹਿੰਗਾਈ ਨੂੰ ਵੀ ਖੰਭ ਲੱਗ ਗਏ।

14 ਲੱਖ ਤੋਂ ਵਧ ਕੇ 32 ਲੱਖ ਹੋਏ ਕੱਚੇ ਪ੍ਰਵਾਸੀ

2025 ਦੇ ਫ਼ੈਡਰਲ ਬਜਟ ਵਿਚ ਬੇਲਗਾਮ ਇੰਮੀਗ੍ਰੇਸ਼ਨ ਨੂੰ ਹਾਊਸਿੰਗ ਸੈਕਟਰ ਵਾਸਤੇ ਵੱਡਾ ਖਤਰਾ ਮੰਨਿਆ ਗਿਆ। ਸਿਰਫ਼ ਇਥੇ ਹੀ ਬੱਸ ਨਹੀਂ, ਬਜਟ ਵਿਚ ਸਰਕਾਰ ਨੇ ਮੰਨਿਆ ਕਿ ਪ੍ਰਵਾਸੀਆਂ ਦੀ ਅਥਾਹ ਗਿਣਤੀ ਨੇ ਨੌਜਵਾਨ ਕੈਨੇਡੀਅਨ ਨੂੰ ਰੁਜ਼ਗਾਰ ਬਾਜ਼ਾਰ ਵਿਚੋਂ ਬਾਹਰ ਕੱਢ ਦਿਤਾ। ਰੁਜ਼ਗਾਰ ਦੀ ਅਣਹੋਂਦ ਵਿਚ ਵਿਦੇਸ਼ੀ ਨਾਗਰਿਕ ਵੀ ਕੁਰਾਹੇ ਪੈ ਗਏ ਅਤੇ ਪਿਛਲੇ ਸਮੇਂ ਦੌਰਾਨ ਸਾਊਥ ਏਸ਼ੀਅਨ ਕਾਰੋਬਾਰੀਆਂ ਘਰ ਉਤੇ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਆਮ ਹੋ ਗਈਆਂ। ਦਿਲਚਸਪ ਤੱਥ ਇਹ ਹੈ ਕਿ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਖੁਦ ਨਹੀਂ ਜਾਣਦਾ ਕਿ ਟੈਂਪਰੇਰੀ ਰੈਜ਼ੀਡੈਂਟਸ ਕਦੋਂ ਕੈਨੇਡਾ ਛੱਡ ਕੇ ਜਾਣਗੇ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਲਗਾਤਾਰ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰ ਰਹੀ ਹੈ ਪਰ ਲੱਖਾਂ ਦੀ ਗਿਣਤੀ ਵਿਚ ਵਿਦੇਸ਼ੀ ਨਾਗਰਿਕਾਂ ਨੂੰ ਡਿਪੋਰਟ ਕਰਨਾ ਸੀ.ਬੀ.ਐਸ.ਏ. ਅਫ਼ਸਰਾਂ ਦੇ ਵਸ ਵਿਚ ਵੀ ਨਹੀਂ ਹੋਵੇਗਾ।

Next Story
ਤਾਜ਼ਾ ਖਬਰਾਂ
Share it