Begin typing your search above and press return to search.

ਉਨਟਾਰੀਓ : ਸੜਕ ’ਤੇ ਪਲਟੇ ਟਰੱਕ ਦੀ ਵੀਡੀਓ ਬਣਾਉਂਦੇ 18 ਡਰਾਈਵਰਾਂ ਦੇ ਚਲਾਨ ਕੱਟੇ

ਹਾਈਵੇਅ 401 ’ਤੇ ਇਕ ਟਰੱਕ ਪਲਟਣ ਮਗਰੋਂ ਇਸ ਦੀ ਵੀਡੀਓ ਬਣਾਉਣੀ ਲੋਕਾਂ ਨੂੰ ਮਹਿੰਗੀ ਪੈ ਗਈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੋ ਟ੍ਰਾਂਸਪੋਰਟ ਟਰੱਕ ਡਰਾਈਵਰਾਂ ਸਣੇ 18 ਜਣਿਆਂ ਨੂੰ ਤਕਰੀਬਨ 11 ਹਜ਼ਾਰ ਡਾਲਰ ਦੇ ਜੁਰਮਾਨੇ ਕੀਤੇ ਗਏ।

ਉਨਟਾਰੀਓ : ਸੜਕ ’ਤੇ ਪਲਟੇ ਟਰੱਕ ਦੀ ਵੀਡੀਓ ਬਣਾਉਂਦੇ 18 ਡਰਾਈਵਰਾਂ ਦੇ ਚਲਾਨ ਕੱਟੇ
X

Upjit SinghBy : Upjit Singh

  |  2 Sept 2024 6:11 PM IST

  • whatsapp
  • Telegram

ਬੈਲਵਿਲ : ਹਾਈਵੇਅ 401 ’ਤੇ ਇਕ ਟਰੱਕ ਪਲਟਣ ਮਗਰੋਂ ਇਸ ਦੀ ਵੀਡੀਓ ਬਣਾਉਣੀ ਲੋਕਾਂ ਨੂੰ ਮਹਿੰਗੀ ਪੈ ਗਈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੋ ਟ੍ਰਾਂਸਪੋਰਟ ਟਰੱਕ ਡਰਾਈਵਰਾਂ ਸਣੇ 18 ਜਣਿਆਂ ਨੂੰ ਤਕਰੀਬਨ 11 ਹਜ਼ਾਰ ਡਾਲਰ ਦੇ ਜੁਰਮਾਨੇ ਕੀਤੇ ਗਏ। ਪੁਲਿਸ ਨੇ ਦੱਸਿਆ ਕਿ ਹਰ ਡਰਾਈਵਰ ਨੂੰ 615 ਡਾਲਰ ਦਾ ਜੁਰਮਾਨਾ ਕੀਤਾ ਗਿਆ ਜੋ ਆਪਣੇ ਫੋਨ ਰਾਹੀਂ ਵੀਡੀਓ ਬਣਾ ਰਹੇ ਸਨ ਅਤੇ ਸੜਕ ’ਤੇ ਡਰਾਈਵਿੰਗ ਵੱਲ ਬਿਲਕੁਲ ਵੀ ਧਿਆਨ ਨਹੀਂ ਸੀ।

ਪੁਲਿਸ ਨੇ ਡਰਾਈਵਿੰਗ ਦੌਰਾਨ ਲਾਪ੍ਰਵਾਹੀ ਵਰਤਣ ਦਾ ਲਾਇਆ ਦੋਸ਼

ਇਸੇ ਦੌਰਾਨ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਇਕ ਡਰਾਈਵਰ ਨੂੰ ਟਿਕਟੌਕ ਦੇਖਦਿਆਂ ਕਾਬੂ ਕੀਤਾ ਅਤੇ ਇਸ ਨੂੰ ਵੀ 615 ਡਾਲਰ ਦਾ ਜੁਰਮਾਨਾ ਕੀਤਾ ਗਿਆ। ਡਰਾਈਵਰ ਦਾ ਲਾਇਸੰਸ ਤਿੰਨ ਦਿਨ ਮੁਅੱਤਲ ਰਹੇਗਾ ਅਤੇ ਤਿੰਨ ਪੁਆਇੰਟ ਡਿਮੈਰਿਟ ਹੋਣਗੇ। ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਡਰਾਈਵਿੰਗ ਦੌਰਾਨ ਸਾਵਧਾਨੀ ਵਰਤੀ ਜਾਵੇ ਅਤੇ ਫੋਨ ਵੱਲ ਧਿਆਨ ਬਿਲਕੁਲ ਨਾ ਹੋਵੇ। ਇਸ ਤਰੀਕੇ ਨਾਲ ਸੜਕਾਂ ’ਤੇ ਆਪਣੀ ਅਤੇ ਹੋਰਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕਦੀ ਹੈ।

Next Story
ਤਾਜ਼ਾ ਖਬਰਾਂ
Share it