ਐਡਮਿੰਟਨ ਦੇ ਹਿੰਦੂ ਮੰਦਰ ਦੀਆਂ ਕੰਧਾਂ ’ਤੇ ਲਿਖੇ ਇਤਰਾਜ਼ਯੋਗ ਨਾਹਰੇ
ਕੈਨੇਡਾ ਵਿਚ ਐਲਬਰਟਾ ਸੂਬੇ ਵਿਚ ਹਿੰਦੂ ਮੰਦਰ ਦੀਆਂ ਕੰਧਾਂ ’ਤੇ ਇਤਰਾਜ਼ਯੋਗ ਨਾਹਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਲਿਬਰਲ ਪਾਰਟੀ ਦੇ ਐਮ.ਪੀ. ਚੰਦਰਾ ਆਰਿਆ ਨੇ ਦੱਸਿਆ ਕਿ ਇਹ ਵਾਰਦਾਤ ਐਡਮਿੰਟਨ ਸ਼ਹਿਰ ਵਿਖੇ ਵਾਪਰੀ
By : Upjit Singh
ਐਡਮਿੰਟਨ : ਕੈਨੇਡਾ ਵਿਚ ਐਲਬਰਟਾ ਸੂਬੇ ਵਿਚ ਹਿੰਦੂ ਮੰਦਰ ਦੀਆਂ ਕੰਧਾਂ ’ਤੇ ਇਤਰਾਜ਼ਯੋਗ ਨਾਹਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਲਿਬਰਲ ਪਾਰਟੀ ਦੇ ਐਮ.ਪੀ. ਚੰਦਰਾ ਆਰਿਆ ਨੇ ਦੱਸਿਆ ਕਿ ਇਹ ਵਾਰਦਾਤ ਐਡਮਿੰਟਨ ਸ਼ਹਿਰ ਵਿਖੇ ਵਾਪਰੀ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਉਧਰ ਹਿੰਦੂ ਅਮੈਰਿਕਨ ਫਾਊਂਡੇਸ਼ਨ ਨੇ ਕਿਹਾ ਕਿ ਮੰਦਰ ਦੀਆਂ ਕੰਧਾਂ ’ਤੇ ਲਿਖੇ ਨਾਹਰੇ ਭਾਰਤੀ ਮੂਲ ਦੇ ਕੈਨੇਡੀਅਨ ਐਮ.ਪੀ. ਚੰਦਰਾ ਆਰਿਆ ਨੂੰ ਨਿਸ਼ਾਨਾ ਬਣਾਉਣ ਵੱਲ ਕੇਂਦਰਤ ਸਨ। ਐਮ.ਪੀ. ਚੰਦਰਾ ਆਰਿਆ ਨੇ ਟਵੀਟ ਕਰਦਿਆਂ ਕਿਹਾ ਕਿ ਐਡਮਿੰਟਨ ਦੇ ਸਵਾਮੀ ਨਾਰਾਇਣ ਮੰਦਰ ਨੂੰ ਮੁੜ ਨਿਸ਼ਾਨਾ ਬਣਾਇਆ ਗਿਆ।
ਗੁਰਦਵਾਰਾ ਸਾਹਿਬ ਵਿਚੋਂ ਗੋਲਕ ਲੈ ਗਏ ਚੋਰ
ਪਿਛਲੇ ਕੁਝ ਵਰਿ੍ਹਆਂ ਦੌਰਾਨ ਗਰੇਟਰ ਟੋਰਾਂਟੋ ਏਰੀਆ ਅਤੇ ਬ੍ਰਿਟਿਸ਼ ਕੋਲੰਬੀਆ ਦੇ ਮੰਦਰਾਂ ਵਿਚ ਨਫਰਤ ਭਰੀਆਂ ਟਿੱਪਣੀਆਂ ਲਿਖੀਆਂ ਜਾ ਰਹੀਆਂ ਹਨ। ਦੂਜੇ ਪਾਸੇ ਕੈਲਗਰੀ ਵਿਖੇ 28 ਜੁਲਾਈ ਨੂੰ ਹੋ ਰਹੀ ਰਾਏਸ਼ੁਮਾਰੀ ਦੇ ਮੱਦੇਨਜ਼ਰ ਵੱਖ ਵੱਖ ਥਾਵਾਂ ’ਤੇ ਲੱਗੇ ਖਾਲਿਸਤਾਨ ਹਮਾਇਤੀ ਪੋਸਟਰਾਂ ’ਤੇ ਕਾਲਖ ਪੋਤਣ ਅਤੇ ਪੋਸਟਰਾਂ ਨੂੰ ਪਾੜਨ ਦੇ ਮਾਮਲੇ ਸਾਹਮਣੇ ਆਏ ਹਨ। ਇਸੇ ਦੌਰਾਨ ਇਕ ਗੁਰਦਵਾਰਾ ਸਾਹਿਬ ਵਿਚੋਂ ਗੋਲਕ ਚੋਰੀ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਜਿਥੇ ਇਕ ਔਰਤ ਅਤੇ ਪੁਰਸ਼ ਵਾਰਦਾਤ ਨੂੰ ਅੰਜਾਮ ਦਿੰਦੇ ਹਨ।