Begin typing your search above and press return to search.
FIFA ਵੱਲੋਂ ਆਫਸਾਈਡ ਨਿਯਮ ਦੇ ਨਵੇਂ ਟ੍ਰਾਇਲ ਸ਼ੁਰੂ

By : Gill
ਵੈਨਕੂਵਰ, 31 ਮਾਰਚ (ਮਲਕੀਤ ਸਿੰਘ) – ਫੀਫਾ ਵੱਲੋਂ ਆਫਸਾਈਡ ਨਿਯਮ ਵਿੱਚ ਵੱਡੇ ਬਦਲਾਅ ਦੇ ਪ੍ਰਸਤਾਵ ਨੂੰ ਹੁਣ ਕੈਨੇਡੀਅਨ ਪ੍ਰੀਮੀਅਰ ਲੀਗ ਵਿੱਚ ਟ੍ਰਾਇਲ ਦੇ ਤੌਰ ’ਤੇ ਲਾਗੂ ਕੀਤਾ ਜਾ ਰਿਹਾ ਹੈ
ਪ੍ਰਾਪਤ ਜਾਣਕਾਰੀ ਮੁਤਾਬਕ ਲੀਗ ਦੀ ਸ਼ੁਰੂਆਤ ਸ਼ਨੀਵਾਰ ਤੋਂ ਇਸ ਨਵੇਂ ਨਿਯਮ ਦੇ ਨਾਲ ਹੋ ਰਹੀ ਹੈ, ਜਿਸ ਨਾਲ ਅਟੈਕ ਕਰਨ ਵਾਲੇ ਖਿਡਾਰੀਆਂ ਨੂੰ ਵਧੇਰੇ ਮੌਕੇ ਮਿਲ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਫੀਫਾ ਦਾ ਇਹ ਪ੍ਰਸਤਾਵ ਯੂਰਪੀ ਫੁਟਬਾਲ ਅਧਿਕਾਰੀਆਂ ਤੋਂ ਪੂਰਾ ਸਮਰਥਨ ਹਾਸਲ ਨਹੀਂ ਕਰ ਸਕਿਆ ਸੀ, ਜਿਸ ਤੋਂ ਬਾਅਦ ਹੁਣ ਇਸ ਦਾ ਟ੍ਰਾਇਲ ਕੈਨੇਡਾ ਵਿੱਚ ਕੀਤਾ ਜਾ ਰਿਹਾ ਹੈ।
ਮਾਹਿਰਾਂ ਅਨੁਸਾਰ ਇਸ ਨਵੇਂ ਨਿਯਮ ਨਾਲ ਖੇਡ ਦੀ ਗਤੀ ਵਿੱਚ ਤੇਜ਼ੀ ਆ ਸਕਦੀ ਹੈ ਅਤੇ ਗੋਲ ਕਰਨ ਦੇ ਮੌਕੇ ਵੱਧ ਸਕਦੇ ਹਨ।
Next Story


