Begin typing your search above and press return to search.

Canada ਦੇ ਬੀਰਇੰਦਰ mu.rder ਮਾਮਲੇ ਵਿਚ ਨਵੇਂ ਖੁਲਾਸੇ

ਕੈਨੇਡਾ ਵਿਚ ਬੀਰਇੰਦਰ ਸਿੰਘ ਦੇ ਕਤਲ ਦੌਰਾਨ ਗੱਡੀ ਵਿਚ ਮੌਜੂਦ 2 ਸਿੱਖ ਨੌਜਵਾਨਾਂ ਨੇ ਮੀਡੀਆ ਸਾਹਮਣੇ ਆਉਂਦਿਆਂ ਹੈਰਾਨਕੁੰਨ ਖੁਲਾਸੇ ਕੀਤੇ ਹਨ

Canada ਦੇ ਬੀਰਇੰਦਰ mu.rder ਮਾਮਲੇ ਵਿਚ ਨਵੇਂ ਖੁਲਾਸੇ
X

Upjit SinghBy : Upjit Singh

  |  19 March 2026 6:04 PM IST

  • whatsapp
  • Telegram

ਐਡਮਿੰਟਨ : ਕੈਨੇਡਾ ਵਿਚ ਬੀਰਇੰਦਰ ਸਿੰਘ ਦੇ ਕਤਲ ਦੌਰਾਨ ਗੱਡੀ ਵਿਚ ਮੌਜੂਦ 2 ਸਿੱਖ ਨੌਜਵਾਨਾਂ ਨੇ ਮੀਡੀਆ ਸਾਹਮਣੇ ਆਉਂਦਿਆਂ ਹੈਰਾਨਕੁੰਨ ਖੁਲਾਸੇ ਕੀਤੇ ਹਨ ਜਿਸ ਮਗਰੋਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਐਲਬਰਟਾ ਆਰ.ਸੀ.ਐਮ.ਪੀ. ਨੂੰ ਮਾਮਲੇ ਦੀ ਪੜਤਾਲ ਨਸਲੀ ਨਫ਼ਰਤ ਦੇ ਨਜ਼ਰੀਏ ਤੋਂ ਕਰਨ ਦੀ ਅਪੀਲ ਕੀਤੀ ਗਈ ਹੈ। ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੋਹਾਂ ਸਿੱਖ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਨੇ ਹਮਲਾਵਰ ਦੀ ਗੱਡੀ ਨਾਲ ਰੇਸ ਲਾਉਣ ਦਾ ਕੋਈ ਯਤਨ ਕੀਤਾ। ਦੋਹਾਂ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਉਹ ਸਾਨੂੰ ਗੋਲੀਆਂ ਮਾਰ ਰਹੇ ਹਨ ਜਦਕਿ ਅਸੀਂ ਕੁਝ ਗ਼ਲਤ ਨਹੀਂ ਕੀਤਾ। ਗੱਡੀ ਬੀਰਇੰਦਰ ਸਿੰਘ ਚਲਾ ਰਿਹਾ ਸੀ ਅਤੇ ਉਸ ਨੇ ਹਮਲਾਵਰ ਦੀ ਗੱਡੀ ਨੂੰ ਓਵਰਟੇਕ ਕਰਨ ਦਾ ਯਤਨ ਵੀ ਨਾ ਕੀਤਾ।

ਗੱਡੀ ਵਿਚ ਮੌਜੂਦ ਦੋਸਤਾਂ ਸੁਣਾਈ ਹੱਡਬੀਤੀ

ਸੰਭਾਵਤ ਤੌਰ ’ਤੇ ਪਿਕਅੱਪ ਟਰੱਕ ਵਿਚ ਸਵਾਰ ਹਮਲਾਵਰ ਨੇ ਸਿੱਖ ਨੌਜਵਾਨਾਂ ਦੀ ਭੂਰੀ ਚਮੜੀ ਕਰ ਕੇ ਵਾਰਦਾਤ ਨੂੰ ਅੰਜਾਮ ਦਿਤਾ। ਇਸੇ ਦੌਰਾਨ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੀ ਉਨਟਾਰੀਓ ਇਕਾਈ ਦੇ ਪ੍ਰਧਾਨ ਜਸਪ੍ਰੀਤ ਸਿੰਘ ਨੇ ਕਿਹਾ ਕਿ ਬੀਰਇੰਦਰ ਕਤਲਕਾਂਡ ਵਿਚ ਕੁਝ ਵੀ ਸਾਧਾਰਣ ਵਾਰਦਾਤ ਵਰਗਾ ਨਜ਼ਰ ਨਹੀਂ ਆਉਂਦਾ। ਹੁਣ ਤੱਕ ਪੁਲਿਸ ਵੱਲੋਂ ਵੀ ਕਤਲ ਦੇ ਅਸਲ ਕਾਰਨਾਂ ਬਾਰੇ ਕੋਈ ਤਸਦੀਕ ਨਹੀਂ ਕੀਤੀ ਗਈ ਪਰ ਪ੍ਰਵਾਸੀਆਂ ਪ੍ਰਤੀ ਨਫ਼ਰਤ 14 ਮਾਰਚ ਨੂੰ ਵਾਪਰੇ ਜਾਨਲੇਵਾ ਗੋਲੀਕਾਂਡ ਦਾ ਕਾਰਨ ਹੋ ਸਕਦੀ ਹੈ। ਇਹ ਕੋਈ ਰੋਡ ਰੇਜ ਦਾ ਮਾਮਲਾ ਮਹਿਸੂਸ ਨਹੀਂ ਹੁੰਦਾ ਕਿਉਂਕਿ ਬਗੈਰ ਭੜਕਾਹਟ ਤੋਂ ਚਲਾਈ ਗੋਲੀ ਬੀਰਇੰਦਰ ਸਿੰਘ ਦੀ ਧੌਣ ਵਿਚ ਵੱਜੀ ਅਤੇ ਆਖਰਕਾਰ ਉਹ ਦਮ ਤੋੜ ਗਿਆ। ਡਬਲਿਊ.ਐਸ.ਓ. ਨੇ ਕਿਹਾ ਕਿ ਦਿਨ ਦਿਹਾੜੇ ਗੋਲੀਬਾਰੀ ਦੀ ਵਾਰਦਾਤ ਦਾ ਸ਼ੱਕੀ ਹੁਣ ਤੱਕ ਫੜਿਆ ਨਹੀਂ ਜਾ ਸਕਿਆ ਅਤੇ ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਪੂਰੇ ਕੈਨੇਡਾ ਵਿਚ ਸਿੱਖਾਂ ਉਤੇ ਹਮਲੇ ਹੋ ਰਹੇ ਹਨ।

ਸਿੱਖ ਜਥੇਬੰਦੀ ਨੇ ਨਸਲੀ ਨਫ਼ਰਤ ਦੇ ਨਜ਼ਰੀਏ ਤੋਂ ਪੜਤਾਲ ਮੰਗੀ

ਜਸਪ੍ਰੀਤ ਸਿੰਘ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਵਰਿ੍ਹਆਂ ਦੌਰਾਨ ਸਿੱਖ ਬਾਣੇ ਵਾਲੇ ਪ੍ਰਵਾਸੀਆਂ ਵਿਰੁੱਧ ਨਫ਼ਰਤੀ ਹਮਲੇ ਵਧੇ ਹਨ ਅਤੇ ਜਥੇਬੰਦੀ ਵੱਲੋਂ ਇਸ ਬਾਰੇ ਲਗਾਤਾਰ ਆਵਾਜ਼ ਉਠਾਈ ਜਾ ਰਹੀ ਹੈ। ਡਬਲਿਊ ਐਸ.ਓ. ਮੁਤਾਬਕ ਸੋਸ਼ਲ ਮੀਡੀਆ ਦੇ ਹਰ ਪਲੈਟਫ਼ਾਰਮ ’ਤੇ ਸਿੱਖਾਂ ਵਿਰੁੱਧ ਨਫ਼ਰਤ ਫੈਲਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਿਸ ਦਾ ਅਸਰ ਹਿੰਸਾ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਬੀਰਇੰਦਰ ਸਿੰਘ ਤਿੰਨ ਸਾਲ ਪਹਿਲਾਂ ਕੈਨੇਡਾ ਪੁੱਜਾ ਅਤੇ ਹੁਣ ਤੱਕ ਪੰਜਾਬ ਗੇੜਾ ਨਹੀਂ ਸੀ ਲਾਇਆ। ਬਿਜ਼ਨਸ ਸਕੂਲ ਵਿਚ ਪੜ੍ਹਾਈ ਅਤੇ ਕੰਸਟ੍ਰਕਸ਼ਨ ਕੰਪਨੀ ਦਾ ਮਾਲਕ ਬਣਨ ਦਾ ਸੁਪਨਾ ਬੀਰਇੰਦਰ ਸਿੰਘ ਨੂੰ ਬਰੈਂਪਟਨ ਲੈ ਆਇਆ। ਸਿਰਫ਼ ਪੰਜ ਮਹੀਨੇ ਪਹਿਲਾਂ ਹੀ ਉਹ ਐਡਮਿੰਟਨ ਮੂਵ ਹੋਇਆ ਜਿਥੇ ਕੰਸਟ੍ਰਕਸ਼ਨ ਸੈਕਟਰ ਵਿਚ ਕੰਮ ਕਰ ਰਿਹਾ ਸੀ।

Next Story
ਤਾਜ਼ਾ ਖਬਰਾਂ
Share it