Begin typing your search above and press return to search.

ਕੈਨੇਡਾ ਵਿਚ ਲਾਪਤਾ ਪੰਜਾਬੀ ਨੌਜਵਾਨ ਦਾ ਕਤਲ

ਕੈਨੇਡਾ ਵਿਚ ਤਿੰਨ ਦਿਨ ਤੋਂ ਲਾਪਤਾ ਪੰਜਾਬੀ ਨੌਜਵਾਨ ਦਾ ਭੇਤਭਰੇ ਹਾਲਾਤ ਵਿਚ ਕਤਲ ਹੋਣ ਦੀ ਰਿਪੋਰਟ ਹੈ।

ਕੈਨੇਡਾ ਵਿਚ ਲਾਪਤਾ ਪੰਜਾਬੀ ਨੌਜਵਾਨ ਦਾ ਕਤਲ
X

Upjit SinghBy : Upjit Singh

  |  3 May 2025 5:00 PM IST

  • whatsapp
  • Telegram

ਸਰੀ/ਬਰੈਂਪਟਨ : ਕੈਨੇਡਾ ਵਿਚ ਤਿੰਨ ਦਿਨ ਤੋਂ ਲਾਪਤਾ ਪੰਜਾਬੀ ਨੌਜਵਾਨ ਦਾ ਭੇਤਭਰੇ ਹਾਲਾਤ ਵਿਚ ਕਤਲ ਹੋਣ ਦੀ ਰਿਪੋਰਟ ਹੈ। ਸਰੀ ਪੁਲਿਸ ਵੱਲੋਂ ਹੁਣ ਤੱਕ ਕੀਤੀ ਗਈ ਪੜਤਾਲ ਦੇ ਆਧਾਰ ’ਤੇ 25 ਸਾਲ ਦੇ ਨਵਦੀਪ ਸਿੰਘ ਧਾਲੀਵਾਲ ਦਾ ਮਾਮਲਾ ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੌਂਪਿਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਨਾਲ ਸਬੰਧਤ ਨਵਦੀਪ ਧਾਲੀਵਾਲ ਟਰੱਕ ਚਲਾਉਂਦਾ ਸੀ ਅਤੇ ਪਿਛਲੇ ਦਿਨੀਂ ਸਰੀ ਵਿਖੇ ਆਪਣੇ ਦੋਸਤ ਕੋਲ ਠਹਿਰਿਆ। ਇਸ ਮਗਰੋਂ ਉਸ ਨੇ ਆਪਣੇ ਟਰੱਕ ਦੀ ਮੁਰੰਮਤ ਵੀ ਕਰਵਾਈ ਪਰ ਫਿਰ ਅਚਨਚੇਤ ਲਾਪਤਾ ਹੋ ਗਿਆ। ਸਰੀ ਪੁਲਿਸ ਦੇ ਸੀਰੀਅਸ ਕ੍ਰਾਈਮ ਯੂਨਿਟ ਵੱਲੋਂ ਨਵਦੀਪ ਧਾਲੀਵਾਲ ਦੀ ਗੁੰਮਸ਼ੁਦਗੀ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਅਤੇ ਵਧੇਰੇ ਜਾਣਕਾਰੀ ਜਨਤਕ ਨਹੀਂ ਕੀਤੀ ਗਈ।

30 ਅਪ੍ਰੈਲ ਤੋਂ ਲਾਪਤਾ ਸੀ ਨਵਦੀਪ ਧਾਲੀਵਾਲ

ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਵਦੀਪ ਧਾਲੀਵਾਲ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਆਈ ਹਿਟ ਦੀ ਇਨਫ਼ਰਮੇਸ਼ਨ ਲਾਈਨ 1877 551 ਆਈ ਹਿਟ 4448 ’ਤੇ ਕਾਲ ਕਰ ਸਕਦਾ ਹੈ। ਦੂਜੇ ਪਾਸੇ ਬਰੈਂਪਟਨ ਦੇ ਕਰਨਵੀਰ ਸਿੰਘ ਨੂੰ ਸੈਕਸ਼ੁਅਲ ਅਸਾਲਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਘਟਨਾ 3 ਅਪ੍ਰੈਲ ਨੂੰ ਵਾਪਰੀ ਜਦੋਂ ਇਕ ਡਿਲੀਵਰੀ ਡਰਾਈਵਰ ਬਾਰਟਨ ਸਟ੍ਰੀਟ ਈਸਟ ਅਤੇ ਔਟਵਾ ਸਟ੍ਰੀਟ ਨੌਰਥ ਵਿਖੇ ਇਕ ਅਪਾਰਟਮੈਂਟ ਵਿਚ ਪੁੱਜਾ। ਪੁਲਿਸ ਮੁਤਾਬਕ ਡਿਲੀਵਰੀ ਡਰਾਈਵਰ ਵਾਸ਼ਰੂਮ ਜਾਣ ਦੇ ਬਹਾਨੇ ਅੰਦਰ ਦਾਖਲ ਹੋਇਆ ਅਤੇ ਅਪਾਰਟਮੈਂਟ ਵਿਚ ਮੌਜੂਦ ਔਰਤ ਨੂੰ ਕਥਿਤ ਤੌਰ ’ਤੇ ਸੇਕਸ਼ੁਅਲ ਅਸਾਲਟ ਦਾ ਸ਼ਿਕਾਰ ਬਣਾਇਆ। ਪੁਲਿਸ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਇਸੇ ਦੌਰਾਨ ਬਰੈਂਪਟਨ ਦੀ ਇਕ ਆਟੋ ਸ਼ੌਪ ਤੋਂ ਚੋਰੀਸ਼ੁਦਾ ਗੱਡੀਆਂ ਬਰਾਮਦ ਹੋਣ ਮਗਰੋਂ ਪੁਲਿਸ ਵੱਲੋਂ 20 ਸਾਲ ਦੇ ਸ਼ਾਨ ਨੂਰੀ ਅਤੇ 23 ਸਾਲ ਦੇ ਸਈਅਦ ਅਹਿਮਦ ਸ਼ਾਹ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਐਤਵਾਰ ਅਤੇ ਸੋਮਵਾਰ ਨੂੰ ਵੱਖ ਵੱਖ ਥਾਵਾਂ ਤੋਂ 2 ਹੌਂਡਾ ਸੀ.ਆਰ.ਵੀ. ਗੱਡੀਆਂ ਚੋਰੀ ਹੋਣ ਦੀ ਸ਼ਿਕਾਇਤ ਮਿਲੀ। ਬੁੱਧਵਾਰ ਨੂੰ ਇਹ ਗੱਡੀਆਂ ਹੇਲ ਰੋਡ ਅਤੇ ਬਰੈਮਸਟੀਲ ਰੋਡ ’ਤੇ ਸਥਿਤ ਗੱਡੀਆਂ ਮੁਰੰਮਤ ਕਰਨ ਵਾਲੀ ਇਕ ਦੁਕਾਨ ਵਿਚ ਖੜ੍ਹੀਆਂ ਮਿਲੀਆਂ।

ਸਰੀ ਪੁਲਿਸ ਨੇ ਮਾਮਲਾ ਆਈ ਹਿਟ ਨੂੰ ਸੌਂਪਿਆ

ਪੁਲਿਸ ਨੇ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਛਾਪਾ ਮਾਰਿਆ ਅਤੇ ਇਕ ਲੱਖ ਡਾਲਰ ਮੁੱਲ ਦੀਆਂ ਗੱਡੀਆਂ ਬਰਾਮਦ ਹੋ ਗਈਆਂ । ਵ੍ਹੀਕਲ ਆਇਡੈਂਟੀਫਿਕੇਸ਼ਨ ਨੰਬਰਾਂ ਅਤੇ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਨਾਲ ਨਾਲ ਛੇੜ-ਛਾੜ ਨਜ਼ਰ ਆ ਰਹੀ ਸੀ ਜਦਕਿ ਮੌਕੇ ਤੋਂ ਚੋਰੀਸ਼ੁਦਾ ਲਾਇਸੰਸ ਪਲੇਟਸ ਵੀ ਬਰਾਮਦ ਕੀਤੀਆਂ ਗਈਆਂ। ਪੀਲ ਪੁਲਿਸ ਮੁਤਾਬਕ ਗੱਡੀਆਂ ਦੀ ਮੁਰੰਮਤ ਕਰਨ ਵਾਲੀ ਦੁਕਾਨ ਕਥਿਤ ਤੌਰ ਫਰਜ਼ੀ ਹਾਦਸਿਆਂ ਦੀ ਰਿਪੋਰਟ ਤਿਆਰ ਕਰਨ ਵਿਚ ਵੀ ਸ਼ਾਮਲ ਰਹੀ ਜਿਸ ਦੇ ਆਧਾਰ ’ਤੇ ਬੀਮਾ ਕੰਪਨੀਆਂ ਤੋਂ ਰਕਮ ਹਾਸਲ ਕੀਤੀ ਜਾਂਦੀ। ਸ਼ਾਨ ਨੂਰੀ ਅਤੇ ਸਈਅਦ ਅਹਿਮਦ ਸ਼ਾਹ ਵਿਰੁੱਧ ਚੋਰੀ ਲਈ ਵਰਤਿਆ ਜਾਂਦਾ ਸਾਜ਼ੋ ਸਮਾਨ ਰੱਖਣ, ਵ੍ਹੀਕਲ ਆਇਡੈਂਟੀਫ਼ਿਕੇਸ਼ਨ ਨੰਬਰਾਂ ਨਾਲ ਛੇੜ-ਛਾੜ ਕਰਨ ਅਤੇ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

Next Story
ਤਾਜ਼ਾ ਖਬਰਾਂ
Share it