Begin typing your search above and press return to search.

Canada : Pickle ਦੇ ਡੱਬਿਆਂ ’ਚ ਲੁਕਾਈ 115 ਕਿਲੋ ਤੋਂ ਵੱਧ ਮੈਥ ਜ਼ਬਤ

ਪੁਲਿਸ ਮੁਤਾਬਕ ਇਹ ਨਸ਼ੀਲਾ ਪਦਾਰਥ ਆਸਟ੍ਰੇਲੀਆ ਦੇ ਸ਼ਹਿਰ ਮੇਲਬੋਰਨ ਭੇਜਣ ਲਈ ਤਿਆਰ ਕੀਤਾ ਗਿਆ ਸੀ ਅਤੇ ਇਸ ਨੂੰ ਅਚਾਰ ਦੇ ਡੱਬਿਆਂ ਵਿੱਚ ਛੁਪਾ ਕੇ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

Canada : Pickle ਦੇ ਡੱਬਿਆਂ ’ਚ ਲੁਕਾਈ 115 ਕਿਲੋ ਤੋਂ ਵੱਧ ਮੈਥ ਜ਼ਬਤ
X

GillBy : Gill

  |  28 March 2026 6:35 AM IST

  • whatsapp
  • Telegram

ਨਸ਼ਾ ਤਸਕਰਾਂ ਵੱਲੋਂ ਆਸਟਰੇਲੀਆ ਭੇਜਣ ਦੀ ਕੀਤੀ ਗਈ ਸੀ ਵਿਉਂਤਬੰਦੀ

ਵੈਨਕੂਵਰ, 26 ਮਾਰਚ (ਮਲਕੀਤ ਸਿੰਘ) – ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਪੁਲਿਸ ਵੱਲੋਂ ਕੀਤੀ ਕਾਰਵਾਈ ਦੌਰਾਨ ਅਚਾਰ ਦੇ ਡੱਬਿਆਂ ਵਿੱਚ ਲੁਕਾਈ ਗਈ 115 ਕਿਲੋਗ੍ਰਾਮ ਤੋਂ ਵੱਧ ਮੈਥਐਮਫੈਟਾਮਾਈਨ ਜ਼ਬਤ ਕੀਤੀ ਗਈ ਹੈ।

ਪੁਲਿਸ ਮੁਤਾਬਕ ਇਹ ਨਸ਼ੀਲਾ ਪਦਾਰਥ ਆਸਟ੍ਰੇਲੀਆ ਦੇ ਸ਼ਹਿਰ ਮੇਲਬੋਰਨ ਭੇਜਣ ਲਈ ਤਿਆਰ ਕੀਤਾ ਗਿਆ ਸੀ ਅਤੇ ਇਸ ਨੂੰ ਅਚਾਰ ਦੇ ਡੱਬਿਆਂ ਵਿੱਚ ਛੁਪਾ ਕੇ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਅਧਿਕਾਰੀਆਂ ਅਨੁਸਾਰ ਇਹ ਕਾਰਵਾਈ ਆਸਟ੍ਰੇਲੀਆਈ ਫੈਡਰਲ ਪੁਲਿਸ ਦੀ ਸਹਾਇਤਾ ਨਾਲ ਕੀਤੀ ਗਈ, ਜਿਸ ਦੌਰਾਨ ਅੰਤਰਰਾਸ਼ਟਰੀ ਤਸਕਰੀ ਜਾਲ ਦਾ ਪਰਦਾਫਾਸ਼ ਹੋਇਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਹ ਜ਼ਬਤੀ ਨਸ਼ਿਆਂ ਦੀ ਤਸਕਰੀ ਖ਼ਿਲਾਫ਼ ਵੱਡੀ ਸਫਲਤਾ ਹੈ ਅਤੇ ਇਸ ਨਾਲ ਇੱਕ ਵੱਡੇ ਗਿਰੋਹ ਦੀ ਕਾਰਵਾਈ ਨੂੰ ਝਟਕਾ ਲੱਗਿਆ ਹੈ। ਜਾਂਚ ਅਜੇ ਵੀ ਜਾਰੀ ਹੈ ਅਤੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ।

Next Story
ਤਾਜ਼ਾ ਖਬਰਾਂ
Share it