Mississauga ਦੀ mosque ਵਿਚ ਕੀਤੀ ਭੰਨ-ਤੋੜ
ਮਿਸੀਸਾਗਾ ਦੀ ਇਕ ਮਸਜਿਦ ਵਿਚ ਭੰਨ-ਤੋੜ ਕੀਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ

By : Upjit Singh
ਮਿਸੀਸਾਗਾ : ਮਿਸੀਸਾਗਾ ਦੀ ਇਕ ਮਸਜਿਦ ਵਿਚ ਭੰਨ-ਤੋੜ ਕੀਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਰੌਸ਼ ਕੋਰਟਵਿਖੇ ਸਾਊਥ ਡਾਊਨ ਵਿਲੇਜ ਕੌਂਡੋ ਕੰਪਲੈਕਸ ਵਿਚ ਬਣੀ ਮਸਜਿਦ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਘਟਨਾ ਬਾਰੇ ਵੀਰਵਾਰ ਸਵੇਰੇ ਤਕਰੀਬਨ ਸਾਢੇ ਅੱਠ ਵਜੇ ਪਤਾ ਲੱਗਿਆ। ਕੌਂਡੋ ਬੋਰਡ ਦੇ ਪ੍ਰਧਾਨ ਮਨੀ ਅਹਿਮਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵੀਰਵਾਰ ਵੱਡੇ ਤੜਕੇ ਤਕਰੀਬਨ ਡੇਢ ਵਜੇ ਸ਼ੱਕੀ ਮਸਜਿਦ ਵਿਚ ਦਾਖ਼ਲ ਹੋਇਆ ਅਤੇ ਅੰਦਰ ਮੌਜੂਦ ਸਾਰਾ ਸਮਾਨ ਇਧਰ ਉਧਰ ਖਿਲਾਰ ਦਿਤਾ।
ਪੀਲ ਰੀਜਨਲ ਪੁਲਿਸ ਕਰ ਰਹੀ ਸ਼ੱਕੀ ਦੀ ਭਾਲ
ਇਹ ਸਿਰਫ਼ ਭੰਨ ਤੋੜ ਵਾਲੀ ਵਾਰਦਾਤ ਨਹੀਂ ਸਗੋਂ ਧਾਰਮਿਕ ਸਥਾਨ ਦੀ ਬੇਅਦਬੀ ਕੀਤੀ ਗਈ ਹੈ। ਪੀਲ ਰੀਜਨਲ ਪੁਲਿਸ ਵੱਲੋਂ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਫਰੋਲੀ ਜਾ ਰਹੀ ਹੈ ਤਾਂਕਿ ਸ਼ੱਕੀ ਦੀ ਪੈੜ ਨੱਪੀ ਜਾ ਸਕੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ। ਮਨੀ ਅਹਿਮ ਦਾ ਕਹਿਣਾ ਹੈ ਕਿ ਕੰਪਲੈਕਸ ਵਿਚ ਰਹਿੰਦੇ ਪਰਵਾਰਾਂ ਨੇ ਪਿਛਲੇ ਸਮੇਂ ਦੌਰਾਨ ਸੁਰੱਖਿਆ ਚਿੰਤਾਵਾਂ ਜ਼ਾਹਰ ਕੀਤੀਆਂ ਪਰ 15 ਸਾਲ ਤੋਂ ਇਲਾਕੇ ਵਿਚ ਕੋਈ ਅਣਸੁਖਾਵੀਂ ਵਾਰਦਾਤਾ ਸਾਹਮਣੇ ਨਹੀਂ ਆਈ।


