Begin typing your search above and press return to search.

ਕੈਨੇਡਾ ਦੇ ਲੱਖਾਂ ਲੋਕਾਂ ਨੂੰ ਮਿਲੀ ਦੰਦਾਂ ਦੇ ਸਸਤੇ ਇਲਾਜ ਦੀ ਸਹੂਲਤ

ਕੈਨੇਡੀਅਨ ਡੈਂਟਲ ਕੇਅਰ ਪਲੈਨ ਅਧੀਨ ਹੁਣ 55 ਸਾਲ ਤੋਂ 64 ਸਾਲ ਉਮਰ ਵਾਲੇ ਵੀ ਦੰਦਾਂ ਦੇ ਸਸਤੇ ਇਲਾਜ ਵਾਲੇ ਦਾਇਰੇ ਵਿਚ ਆ ਚੁੱਕੇ ਹਨ

ਕੈਨੇਡਾ ਦੇ ਲੱਖਾਂ ਲੋਕਾਂ ਨੂੰ ਮਿਲੀ ਦੰਦਾਂ ਦੇ ਸਸਤੇ ਇਲਾਜ ਦੀ ਸਹੂਲਤ
X

Upjit SinghBy : Upjit Singh

  |  2 May 2025 5:34 PM IST

  • whatsapp
  • Telegram

ਟੋਰਾਂਟੋ : ਕੈਨੇਡੀਅਨ ਡੈਂਟਲ ਕੇਅਰ ਪਲੈਨ ਅਧੀਨ ਹੁਣ 55 ਸਾਲ ਤੋਂ 64 ਸਾਲ ਉਮਰ ਵਾਲੇ ਵੀ ਦੰਦਾਂ ਦੇ ਸਸਤੇ ਇਲਾਜ ਵਾਲੇ ਦਾਇਰੇ ਵਿਚ ਆ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਕੀਤੇ ਟਵੀਟ ਮੁਤਾਬਕ ਆਉਂਦੇ ਕੁਝ ਹਫ਼ਤਿਆਂ ਦੌਰਾਨ 18 ਸਾਲ ਤੋਂ 54 ਸਾਲ ਉਮਰ ਵਾਲਿਆਂ ਨੂੰ ਵੀ ਯੋਜਨਾ ਦੇ ਘੇਰੇ ਵਿਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲਿਬਰਲ ਸਰਕਾਰ ਵੱਲੋਂ ਲਿਆਂਦੇ ਡੈਂਟਲ ਕੇਅਰ ਪਲੈਨ ਦੀ ਬਦੌਲਤ ਲੱਖਾਂ ਲੋਕ ਬਗੈਰ ਕਿਸੇ ਆਰਥਿਕ ਔਕੜ ਤੋਂ ਦੰਦਾਂ ਦੇ ਡਾਕਟਰ ਕੋਲ ਜਾ ਰਹੇ ਹਨ ਅਤੇ ਲੱਖਾਂ ਹੋਰਨਾਂ ਨੂੰ ਇਹ ਸਹੂਲਤ ਜਲਦ ਮਿਲਣੀ ਆਰੰਭ ਹੋ ਜਾਵੇਗੀ। ਦੱਸ ਦੇਈਏ ਕਿ ਹੁਣ ਤੱਕ 18 ਸਾਲ ਤੋਂ ਘੱਟ ਉਮਰ ਵਾਲੇ ਅਤੇ 65 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਯੋਜਨਾ ਅਧੀਨ ਇਲਾਜ ਕਰਵਾ ਰਹੇ ਸਨ। ਸਰੀਰਕ ਤੌਰ ’ਤੇ ਅਸਮਰੱਥ ਕੈਨੇਡਾ ਵਾਸੀਆਂ ਲਈ ਕੋਈ ਉਮਰ ਹੱਦ ਤੈਅ ਨਹੀਂ ਕੀਤੀ ਗਈ ਅਤੇ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਦੰਦਾਂ ਦੇ ਸਸਤੇ ਇਲਾਜ ਦਾ ਹੱਕਦਾਰ ਬਣਾਇਆ ਗਿਆ ਹੈ।

55 ਤੋਂ 64 ਸਾਲ ਉਮਰ ਵਾਲੇ ਡੈਂਟਲ ਕੇਅਰ ਯੋਜਨਾ ਦੇ ਘੇਰੇ ਵਿਚ ਆਏ

ਇਹ ਯੋਜਨਾ 2023 ਦੌਰਾਨ ਉਸ ਵੇਲੇ ਦੀ ਘੱਟ ਗਿਣਤੀ ਲਿਬਰਲ ਸਰਕਾਰ ਅਤੇ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦਰਮਿਆਨ ਹੋਏ ਸਮਝੌਤੇ ਤਹਿਤ ਲਿਆਂਦੀ ਗਈ। ਡੈਂਟਲ ਕੇਅਰ ਪਲੈਨ ਮੁਕੰਮਲ ਤੌਰ ’ਤੇ ਲਾਗੂ ਹੋਣ ਮਗਰੋਂ 90 ਲੱਖ ਲੋਕ ਯੋਜਨਾ ਦਾ ਫਾਇਦਾ ਉਠਾਉਣਗੇ ਅਤੇ ਆਉਂਦੇ ਪੰਜ ਸਾਲ ਦੌਰਾਨ ਯੋਜਨਾ ’ਤੇ 13 ਅਰਬ ਡਾਲਰ ਖਰਚ ਹੋਣ ਦੇ ਆਸਾਰ ਹਨ। ਯੋਜਨਾ ਵਿਚ ਸ਼ਾਮਲ ਹੋਣ ਦੇ ਇੱਛਕ ਪਰਵਾਰਾਂ ਦੀ ਆਮਦਨ 90 ਹਜ਼ਾਰ ਡਾਲਰ ਸਾਲਾਨਾ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਕੋਲ ਕੋਈ ਪ੍ਰਾਈਵੇਟ ਬੀਮਾ ਵੀ ਨਾ ਹੋਵੇ। ਫੈਡਰਲ ਸਰਕਾਰ ਵੱਲੋਂ ਇੰਪਲੌਇਰਜ਼ ਵਾਸਤੇ ਲਾਜ਼ਮੀ ਕੀਤਾ ਗਿਆ ਹੈ ਕਿ ਉਹ ਟੀ-4 ਟੈਕਸ ਫਾਰਮਾਂ ਵਿਚ ਡੈਂਟਲ ਕਵਰੇਜ ਨਾਲ ਸਬੰਧਤ ਜਾਣਕਾਰੀ ਦਾ ਜ਼ਿਕਰ ਜ਼ਰੂਰ ਕਰਨ। ਇਸ ਦਾ ਸਿੱਧਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਜਿਹੜੇ ਲੋਕ ਇਨਕਮ ਟੈਕਸ ਰਿਟਰਨ ਦਾਖਲ ਨਹੀਂ ਕਰਦੇ, ਉਹ ਯੋਜਨਾ ਤੋਂ ਵਾਂਝੇ ਰਹਿ ਜਾਣਗੇ।

18 ਸਾਲ ਤੋਂ 54 ਸਾਲ ਵਾਲੇ ਵੀ ਜਲਦ ਆਉਣਗੇ : ਮਾਰਕ ਕਾਰਨੀ

ਮੌਜੂਦਾ ਸਮੇਂ ਵਿਚ ਫੈਡਰਲ ਲਾਭ ਲੈ ਰਹੇ ਰਫਿਊਜ਼ੀ, ਸਾਬਕਾ ਫੌਜੀ ਅਤੇ ਮੂਲ ਬਾਸ਼ਿੰਦੇ, ਡੈਂਟਲ ਪ੍ਰੋਗਰਾਮ ਵਿਚ ਸ਼ਾਮਲ ਹੋ ਸਕਦੇ ਹਨ। ਐਨ.ਡੀ.ਪੀ. ਦੇ ਸਿਹਤ ਮਾਮਲਿਆਂ ਦੇ ਆਲੋਚਕ ਰਹਿ ਚੁੱਕੇ ਡੌਨ ਡੇਵੀਜ਼ ਨੇ ਕਿਹਾ ਸੀ ਕਿ ਕੁਝ ਲੋਕ ਸੰਵਿਧਾਨਕ ਅੜਿੱਕਿਆਂ ਦੀ ਗੱਲ ਕਰ ਰਹੇ ਸਨ ਪਰ ਅਣਥੱਕ ਯਤਨਾਂ ਸਦਕਾ ਮੁਲਕ ਦੇ ਲੋਕਾਂ ਨੂੰ ਦੰਦਾਂ ਦਾ ਸਸਤਾ ਇਲਾਜ ਮੁਹੱਈਆ ਕਰਵਾਉਣ ਦੀ ਯੋਜਨਾ ਅੱਗੇ ਵਧ ਰਹੀ ਹੈ।

Next Story
ਤਾਜ਼ਾ ਖਬਰਾਂ
Share it