Begin typing your search above and press return to search.

ਮਸਾਕੁਈ ਰੁੰਗਸੰਗ ਨੇ ਵੈਨਕੂਵਰ ਵਿਖੇ ਭਾਰਤੀ ਕੌਂਸਲ ਜਨਰਲ ਦਾ ਅਹੁਦਾ ਸੰਭਾਲਿਆ

ਭਾਰਤੀ ਵਿਦੇਸ਼ ਸੇਵਾ ਦੇ ਸੀਨੀਅਰ ਅਫਸਰ ਮਸਾਕੁਈ ਰੁੰਗਸੰਗ ਨੇ ਵੈਨਕੂਵਰ ਵਿਖੇ ਭਾਰਤ ਦੇ ਕੌਂਸਲ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਮਨੀਸ਼ ਦੀ ਜਗ੍ਹਾਂ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ ਜੋ ਹੁਣ ਸਾਇਪ੍ਰਸ ਵਿਚ ਭਾਰਤ ਦੇ ਹਾਈ ਕਮਿਸ਼ਨਰ ਬਣ ਚੁੱਕੇ ਹਨ।

ਮਸਾਕੁਈ ਰੁੰਗਸੰਗ ਨੇ ਵੈਨਕੂਵਰ ਵਿਖੇ ਭਾਰਤੀ ਕੌਂਸਲ ਜਨਰਲ ਦਾ ਅਹੁਦਾ ਸੰਭਾਲਿਆ

Upjit SinghBy : Upjit Singh

  |  11 Jun 2024 11:37 AM GMT

  • whatsapp
  • Telegram

ਵੈਨਕੂਵਰ : ਭਾਰਤੀ ਵਿਦੇਸ਼ ਸੇਵਾ ਦੇ ਸੀਨੀਅਰ ਅਫਸਰ ਮਸਾਕੁਈ ਰੁੰਗਸੰਗ ਨੇ ਵੈਨਕੂਵਰ ਵਿਖੇ ਭਾਰਤ ਦੇ ਕੌਂਸਲ ਜਨਰਲ ਦਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਮਨੀਸ਼ ਦੀ ਜਗ੍ਹਾਂ ਕੌਂਸਲ ਜਨਰਲ ਨਿਯੁਕਤ ਕੀਤਾ ਗਿਆ ਹੈ ਜੋ ਹੁਣ ਸਾਇਪ੍ਰਸ ਵਿਚ ਭਾਰਤ ਦੇ ਹਾਈ ਕਮਿਸ਼ਨਰ ਬਣ ਚੁੱਕੇ ਹਨ।ਮਸਾਕੁਈ ਰੁੰਗਸੰਗ ਸਾਲ 2001 ਵਿਚ ਭਾਰਤੀ ਵਿਦੇਸ਼ ਸੇਵਾ ਦਾ ਹਿੱਸਾ ਬਣੇ।

ਵਿਦੇਸ਼ ਸੇਵਾ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ 1999 ਤੋਂ 2001 ਦਰਮਿਆਨ ਭਾਰਤੀ ਰਿਜ਼ਰਵ ਬੈਂਕ ਵਿਚ ਵੀ ਸੇਵਾਵਾਂ ਨਿਭਾਈਆਂ। ਉਹ ਜੌਹਾਨਸਬਰਗ ਵਿਖੇ ਭਾਰਤੀ ਕੌਂਸਲੇਟ ਜਨਰਲ ਵਿਚ ਤੈਨਾਤ ਰਹਿ ਚੁੱਕੇ ਹਨ ਜਦਕਿ ਢਾਕਾ ਵਿਖੇ ਵੀ ਸੇਵਾਵਾਂ ਦਿਤੀਆਂ। 2014 ਤੋਂ 2016 ਦਰਮਿਆਨ ਉਹ ਕੇਂਦਰੀ ਵਿਦੇਸ਼ ਮੰਤਰਾਲੇ ਦੀ ਐਕਸਟਰਨ ਪਬਲੀਸਿਟੀ ਡਵੀਜ਼ਨ ਦੇ ਡਾਇਰੈਕਟਰ ਵੀ ਰਹੇ। ਇਸ ਮਗਰੋਂ ਉਨ੍ਹਾਂ ਨੂੰ ਜ਼ਿੰਬਾਬਵੇ ਵਿਚ ਭਾਰਤੀ ਰਾਜਦੂਤ ਨਿਯੁਕਤ ਕੀਤਾ ਗਿਆ ਅਤੇ ਫਿਰ ਜਮਾਇਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਵੀ ਰਹੇ। ਉਨ੍ਹਾਂ ਨੂੰ ਗੌਲਫ, ਬੈਡਮਿੰਟਨ ਅਤੇ ਟੈਨਿਸ ਖੇਡਣ ਦਾ ਸ਼ੌਕ ਹੈ।

Next Story
ਤਾਜ਼ਾ ਖਬਰਾਂ
Share it