Begin typing your search above and press return to search.

ਕੈਨੇਡਾ ’ਚ ਭਾਰਤੀਆਂ ਦੇ ਘਰਾਂ ’ਤੇ ਗੋਲੀਆਂ ਚਲਾਉਣ ਵਾਲਾ ਕਾਬੂ

ਕੈਨੇਡਾ ਦੇ ਬੀ.ਸੀ. ਵਿਚ ਭਾਰਤੀ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਗੋਲੀਬਾਰੀ ਕਰਨ ਵਾਲੇ ਇਕ ਸ਼ੱਕੀ ਨੂੰ ਐਬਸਫ਼ੋਰਡ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ

ਕੈਨੇਡਾ ’ਚ ਭਾਰਤੀਆਂ ਦੇ ਘਰਾਂ ’ਤੇ ਗੋਲੀਆਂ ਚਲਾਉਣ ਵਾਲਾ ਕਾਬੂ
X

Upjit SinghBy : Upjit Singh

  |  19 Dec 2025 6:41 PM IST

  • whatsapp
  • Telegram

ਐਬਸਫ਼ੋਰਡ : ਕੈਨੇਡਾ ਦੇ ਬੀ.ਸੀ. ਵਿਚ ਭਾਰਤੀ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਗੋਲੀਬਾਰੀ ਕਰਨ ਵਾਲੇ ਇਕ ਸ਼ੱਕੀ ਨੂੰ ਐਬਸਫ਼ੋਰਡ ਪੁਲਿਸ ਨੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ 17 ਦਸੰਬਰ ਨੂੰ ਦੇਰ ਰਾਤ ਤਕਰੀਬਨ ਪੌਣੇ ਗਿਆਰਾਂ ਵਜੇ ਕਿੰਗ ਰੋਡ ਦੇ 31000 ਬਲਾਕ ਵਿਚ ਗੋਲੀਬਾਰੀ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਅਫ਼ਸਰਾਂ ਨੇ ਸ਼ੱਕੀ ਗੱਡੀ ਦੇ ਵੇਰਵੇ ਹਾਸਲ ਕਰਦਿਆਂ ਹਾਈਵੇਅ 1 ’ਤੇ ਇਸ ਨੂੰ ਘੇਰ ਲਿਆ। ਗੱਡੀ ਵਿਚ ਇਕੋ ਸ਼ਖਸ ਸਵਾਰ ਸੀ ਜਿਸ ਨੂੰ ਐਬਸਫ਼ੋਰਡ ਪੁਲਿਸ ਦੇ ਗੈਂਗ ਕ੍ਰਾਈਮ ਯੂਨਿਟ ਵੱਲੋਂ ਕਾਬੂ ਕਰ ਲਿਆ ਗਿਆ।

ਐਬਸਫੋਰਡ ਪੁਲਿਸ ਨੇ ਕੀਤੀ ਵੱਡੀ ਕਾਰਵਾਈ

ਸਾਰਜੈਂਟ ਪੌਲ ਵਾਕਰ ਨੇ ਤਸਦੀਕ ਕਰ ਦਿਤੀ ਕਿ ਗੋਲੀਬਾਰੀ ਦੀ ਵਾਰਦਾਤ ਐਕਸਟੌਰਸ਼ਨ ਦੇ ਮਕਸਦ ਨਾਲ ਅੰਜਾਮ ਦਿਤੀ ਗਈ ਪਰ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਦੂਜੇ ਪਾਸੇ ਉਨਟਾਰੀਓ ਦੇ ਪੀਲ ਰੀਜਨ ਵਿਚ 70 ਸਾਲ ਦੇ ਗੌਤਮ ਬੈਨਰਜੀ ਨੂੰ ਇਕ ਔਰਤ ਬੰਦੀ ਬਣਾ ਕੇ ਰੱਖਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ 8 ਦਸੰਬਰ ਨੂੰ ਵਾਪਰੀ ਵਾਰਦਾਤ ਦੌਰਾਨ ਸ਼ੱਕੀ ਨੇ ਖੁਦ ਨੂੰ ਰਾਈਡ ਸ਼ੇਅਰ ਡਰਾਈਵਰ ਦਸਦਿਆਂ ਔਰਤ ਨੂੰ ਆਪਣੀ ਗੱਡੀ ਵਿਚ ਬਿਠਾਇਆ ਅਤੇ ਅਣਦੱਸੇ ਰਾਹ ਵੱਲ ਰਵਾਨਾ ਹੋ ਗਿਆ।

ਮਹਿਲਾ ਨੂੰ ਬੰਦੀ ਬਣਾਉਣ ਦੇ ਮਾਮਲੇ ਵਿਚ ਗੌਤਮ ਬੈਨਰਜੀ ਗ੍ਰਿਫ਼ਤਾਰ

ਔਰਤ ਨੂੰ ਖ਼ਤਰਾ ਮਹਿਸੂਸ ਹੋਇਆ ਤਾਂ ਉਸ ਨੇ ਗੱਡੀ ਰੋਕਣ ਵਾਸਤੇ ਆਖਿਆ ਪਰ ਡਰਾਈਵਰ ਨੇ ਅਜਿਹਾ ਨਾ ਕੀਤਾ। ਪੁਲਿਸ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 21 ਡਵੀਜ਼ਨ ਕ੍ਰਿਮੀਨਲ ਇਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾਵੇ।

Next Story
ਤਾਜ਼ਾ ਖਬਰਾਂ
Share it