Begin typing your search above and press return to search.

ਟੈਕਸੀ ਡਰਾਈਵਰ ਬਣ ਕੇ ਔਰਤਾਂ ਦਾ ਜਿਣਸੀ ਸ਼ੋਸ਼ਣ ਕਰਨ ਵਾਲਾ ਕਾਬੂ

ਟੈਕਸੀ ਡਰਾਈਵਰ ਬਣ ਕੇ ਔਰਤਾਂ ਦਾ ਜਿਣਸੀ ਸ਼ੋਸ਼ਣ ਕਰਨ ਵਾਲੇ 30 ਸਾਲ ਦੇ ਇਕ ਸ਼ੱਕੀ ਨੂੰ ਯਾਰਕ ਰੀਜਨਲ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ

ਟੈਕਸੀ ਡਰਾਈਵਰ ਬਣ ਕੇ ਔਰਤਾਂ ਦਾ ਜਿਣਸੀ ਸ਼ੋਸ਼ਣ ਕਰਨ ਵਾਲਾ ਕਾਬੂ
X

Upjit SinghBy : Upjit Singh

  |  27 Sept 2025 5:19 PM IST

  • whatsapp
  • Telegram

ਵੌਅਨ : ਟੈਕਸੀ ਡਰਾਈਵਰ ਬਣ ਕੇ ਔਰਤਾਂ ਦਾ ਜਿਣਸੀ ਸ਼ੋਸ਼ਣ ਕਰਨ ਵਾਲੇ 30 ਸਾਲ ਦੇ ਇਕ ਸ਼ੱਕੀ ਨੂੰ ਯਾਰਕ ਰੀਜਨਲ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਪੁਲਿਸ ਵੱਲੋਂ ਸ਼ੱਕੀ ਦੀ ਸ਼ਨਾਖਤ ਮੁਹੰਮਦ ਸ਼ਕੀਲ ਵਜੋਂ ਕੀਤੀ ਗਈ ਹੈ ਜਿਸ ਨੇ ਕਥਿਤ ਤੌਰ ’ਤੇ ਸੋਮਵਾਰ ਵੱਡੇ ਤੜਕੇ ਵੌਅਨ ਦੇ ਮੇਜਰ ਮਕਿਨਜ਼ੀ ਡਰਾਈਵ ਵੈਸਟ ਅਤੇ ਜੇਨ ਸਟ੍ਰੀਟ ਇਲਾਕੇ ਵਿਚ ਇਕ ਔਰਤ ਨਾਲ ਜਬਰ ਜਨਾਹ ਕੀਤਾ। ਪੁਲਿਸ ਮੁਤਾਬਕ ਔਰਤ ਟੈਕਸੀ ਦੀ ਉਡੀਕ ਕਰ ਰਹੀ ਸੀ ਜਦੋਂ ਮੁਹੰਮਦ ਸ਼ਕੀਲ ਉਸ ਕੋਲ ਪੁੱਜਾ ਅਤੇ ਰਾਈਡਸ਼ੇਅਰ ਡਰਾਈਵਰ ਹੋਣ ਦਾ ਦਾਅਵਾ ਕੀਤਾ। ਔਰਤ ਗੱਡੀ ਵਿਚ ਬੈਠ ਗਈ ਅਤੇ ਸ਼ੱਕੀ ਉਸ ਨੂੰ ਇਕ ਪਾਰਕਿੰਗ ਲੌਟ ਵਿਚ ਲੈ ਗਿਆ। ਬਾਅਦ ਵਿਚ ਸ਼ੱਕੀ ਨੇ ਔਰਤ ਨੂੰ ਧਮਕਾਇਆ ਅਤੇ ਗੱਡੀ ਵਿਚ ਉਤਰਨ ਲਈ ਮਜਬੂਰ ਕਰ ਦਿਤਾ।

ਯਾਰਕ ਰੀਜਨਲ ਪੁਲਿਸ ਵੱਲੋਂ 30 ਸਾਲ ਦਾ ਮੁਹੰਮਦ ਸ਼ਕੀਲ ਗ੍ਰਿਫ਼ਤਾਰ

ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਇਲਾਕੇ ਵਿਚ ਭਾਲ ਆਰੰਭੀ ਗਈ ਅਤੇ ਜਲਦ ਹੀ ਸ਼ੱਕੀ ਗੱਡੀ ਅਤੇ ਇਸ ਦਾ ਡਰਾਈਵਰ ਮਿਲ ਗਏ। ਪੁਲਿਸ ਨੇ ਮੁਹੰਮਦ ਸ਼ਕੀਲ ਨੂੰ ਗ੍ਰਿਫ਼ਤਾਰ ਕਰਦਿਆਂ ਕਿਡਨੈਪਿੰਗ, ਸੈਕਸ਼ੁਅਲ ਅਸਾਲਟ ਅਤੇ ਧਮਕਾਉਣ ਦੇ ਦੋਸ਼ ਆਇਦ ਕਰ ਦਿਤੇ। ਪੁਲਿਸ ਨੇ ਸ਼ੱਕੀ ਦੀ ਤਸਵੀਰ ਜਾਰੀ ਕਰਦਿਆਂ ਖਦਸ਼ਾ ਜ਼ਾਹਰ ਕੀਤਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 1866 876 5423 ਐਕਸਟੈਨਸ਼ਨ 7071 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।

Next Story
ਤਾਜ਼ਾ ਖਬਰਾਂ
Share it