ਟਰੂਡੋ ਵਿਰੁੱਧ ਫੈਸਲੇ ਲਈ ਲਿਬਰਲ ਕੌਕਸ ਦੀ ਮੀਟਿੰਗ 8 ਜਨਵਰੀ ਨੂੰ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਦੀ ਮੰਗ ਵਧੇਰੇ ਤੀਬਰ ਹੋਣ ਦਰਮਿਆਨ ਬੁੱਧਵਾਰ ਨੂੰ ਲਿਬਰਲ ਕੌਕਸ ਦੀ ਮੀਟਿੰਗ ਹੋ ਰਹੀ ਹੈ।
By : Upjit Singh
ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫ਼ੇ ਦੀ ਮੰਗ ਵਧੇਰੇ ਤੀਬਰ ਹੋਣ ਦਰਮਿਆਨ ਬੁੱਧਵਾਰ ਨੂੰ ਲਿਬਰਲ ਕੌਕਸ ਦੀ ਮੀਟਿੰਗ ਹੋ ਰਹੀ ਹੈ। ਨੈਸ਼ਨਲ ਕੌਕਸ ਦੀ ਮੁਖੀ ਬਰੈਂਡਾ ਸ਼ੈਨਾਹਨ ਵੱਲੋਂ ਲਿਬਰਲ ਐਮ.ਪੀਜ਼ ਨੂੰ ਈਮੇਲ ਭੇਜਦਿਆਂ ਮੀਟਿੰਗ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਹੈ ਜੋ ਕਈ ਘੰਟੇ ਚੱਲ ਸਕਦੀ ਹੈ। ਸ਼ੁੱਕਰਵਾਰ ਨੂੰ ਵਿੰਨੀਪੈਗ ਸਾਊਥ ਸੈਂਟਰ ਤੋਂ ਐਮ.ਪੀ.ਬੈਨ ਕਾਰ, ਟਰੂਡੋ ਦਾ ਅਸਤੀਫ਼ਾ ਮੰਗਣ ਵਾਲੇ ਮੈਨੀਟੋਬਾ ਦੇ ਪਹਿਲੇ ਲਿਬਰਲ ਐਮ.ਪੀ. ਬਣ ਗਏ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸੌਖਿਆਂ ਨਹੀਂ ਲਿਆ ਅਤੇ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਨੂੰ ਕੁਰਸੀ ਛੱਡਣ ਦੀ ਅਪੀਲ ਕੀਤੀ ਗਈ ਹੈ।
ਲਿਬਰਲ ਕੌਕਸ ਦੀ ਮੁਖੀ ਨੇ ਐਮ.ਪੀਜ਼ ਨੂੰ ਭੇਜੀ ਈਮੇਲ
ਰਾਈਡਿੰਗ ਦੇ ਲੋਕਾਂ, ਆਪਣੇ ਹਮਾਇਤੀਆਂ ਅਤੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਵੋਟਰਾਂ ਦੀ ਰਾਏ ਸਪੱਸ਼ਟ ਤੌਰ ’ਤੇ ਇਹੋ ਕਹਿੰਦੀ ਹੈ ਕਿ ਟਰੂਡੋ ਲਾਂਭੇ ਹੋ ਜਾਣ। ਇਥੇ ਦਸਣਾ ਬਣਦਾ ਹੈ ਕਿ ਸਾਬਕਾ ਉਪ ਪ੍ਰਧਾਨ ਮੰਤਰੀ ਕਿਸਟੀਆ ਫਰੀਲੈਂਡ ਪਹਿਲਾਂ ਹੀ ਮੋਰਚਾਬੰਦੀ ਵਿਚ ਜੁਟੇ ਹੋਏ ਹਨ ਅਤੇ ਹੁਣ ਲਿਬਰਲ ਕੌਕਸ ਦੀ ਮੀਟਿੰਗ ਰਾਹੀਂ ਜਸਟਿਨ ਟਰੂਡੋ ’ਤੇ ਵਧੇਰੇ ਦਬਾਅ ਪਾਇਆ ਜਾ ਸਕਦਾ ਹੈ। ਮੀਟਿੰਗ ਦੌਰਾਨ ਜਸਟਿਨ ਟਰੂਡੋ ਦੀ ਮੌਜੂਦਗੀ ਯਕੀਨੀ ਮਹਿਸੂਸ ਨਹੀਂ ਹੋ ਰਹੀ।