ਬਰੈਂਪਟਨ ਵਿਚ ਵੱਡੇ ਪੱਧਰ ’ਤੇ ਅਗਜ਼ਨੀ
ਕੈਨੇਡਾ ਵਿਖੇ ਐਕਸਟੌਰਸ਼ਨ ਕਾਲਜ਼ ਵਿਚ ਘਿਰੇ ਕਾਰੋਬਾਰੀਆਂ ਸਾਹਮਣੇ ਨਵੀਂ ਸਮੱਸਿਆ ਪੈਦਾ ਹੋ ਗਈ ਜਦੋਂ ਪਿਕਅੱਪ ਟਰੱਕਾਂ ਨੂੰ ਅੱਗ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ

By : Upjit Singh
ਬਰੈਂਪਟਨ : ਕੈਨੇਡਾ ਵਿਖੇ ਐਕਸਟੌਰਸ਼ਨ ਕਾਲਜ਼ ਵਿਚ ਘਿਰੇ ਕਾਰੋਬਾਰੀਆਂ ਸਾਹਮਣੇ ਨਵੀਂ ਸਮੱਸਿਆ ਪੈਦਾ ਹੋ ਗਈ ਜਦੋਂ ਪਿਕਅੱਪ ਟਰੱਕਾਂ ਨੂੰ ਅੱਗ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਬਰੈਂਪਟਨ ਵਿਖੇ ਐਤਵਾਰ ਵੱਡੇ ਤੜਕੇ ਪੰਜ ਪਿਕਅੱਪ ਟਰੱਕਾਂ ਨੂੰ ਇਕੋ ਵੇਲੇ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਯਾਰਡ ਵਿਚ ਖੜ੍ਹੇ 5 ਪਿਕਅੱਪ ਟਰੱਕ ਸਾੜੇ
ਫਾਇਰ ਸਰਵਿਸ ਵਾਲਿਆਂ ਨੇ ਦੱਸਿਆ ਕਿ ਵੈਸਟ ਡਰਾਈਵ ਅਤੇ ਕਲਾਰਕ ਬੁਲੇਵਾਰਡ ਨੇੜੇ ਅੱਗ ਲੱਗਣ ਦੀ ਇਤਲਾਹ ਮਿਲੀ ਅਤੇ ਮੌਕੇ ’ਤੇ ਪੁੱਜੇ ਫਾਇਰ ਫਾਇਟਰਜ਼ ਨੇ ਘੱਟੋ ਘੱਟ ਪੰਜ ਪਿਕਅੱਪ ਟਰੱਕਾਂ ਨੂੰ ਲੱਗੀ ਅੱਗ ਬੁਝਾਈ। ਉਧਰ ਪੀਲ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਪਰ ਫ਼ਿਲਹਾਲ ਸ਼ੱਕੀਆਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਟੋਰਾਂਟੋ ਅਤੇ ਜੀ.ਟੀ.ਏ. ਵਿਚ ਟੋਅ ਟਰੱਕ ਸਾੜਨ ਵਾਰਦਾਤਾਂ ਲਗਾਤਾਰ ਸਾਹਮਣੇ ਆਈਆਂ ਪਰ ਹੁਣ ਪਿਕਅੱਪ ਟਰੱਕ ਸਾੜਨ ਦੀ ਵਾਰਦਾਤ ਨੇ ਪੁਲਿਸ ਨੂੰ ਸੋਚਣ ਲਈ ਮਜਬੂਰ ਕਰ ਦਿਤਾ ਹੈ।


