Begin typing your search above and press return to search.

ਕੈਨੇਡਾ ਦੇ ਸਰੀ ਵਿਚ ਕਰਵਾਇਆ ਕਬੱਡੀ ਟੂਰਨਾਮੈਂਟ

ਐਬਟਸਫੋਰਡ ਕਬੱਡੀ ਕਲੱਬ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਵਿਖੇ ਕਰਵਾਇਆ ਕਬੱਡੀ ਟੂਰਨਾਮੈਂਟ ਬੀ.ਸੀ. ਯੂਨਾਈਟਿਡ ਫਰੈਂਡਜ਼ ਕੈਲਗਰੀ ਦੀ ਟੀਮ ਨੇ ਜਿੱਤ ਲਿਆ।

ਕੈਨੇਡਾ ਦੇ ਸਰੀ ਵਿਚ ਕਰਵਾਇਆ ਕਬੱਡੀ ਟੂਰਨਾਮੈਂਟ
X

Upjit SinghBy : Upjit Singh

  |  8 July 2024 1:16 PM IST

  • whatsapp
  • Telegram

ਵੈਨਕੂਵਰ, (ਮਲਕੀਤ ਸਿੰਘ) : ਐਬਟਸਫੋਰਡ ਕਬੱਡੀ ਕਲੱਬ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਰੀ ਵਿਖੇ ਕਰਵਾਇਆ ਕਬੱਡੀ ਟੂਰਨਾਮੈਂਟ ਬੀ.ਸੀ. ਯੂਨਾਈਟਿਡ ਫਰੈਂਡਜ਼ ਕੈਲਗਰੀ ਦੀ ਟੀਮ ਨੇ ਜਿੱਤ ਲਿਆ। ਬੀ.ਸੀ. ਵਿਚ ਪੈ ਰਹੀ ਅੰਤਾਂ ਦੀ ਗਰਮੀ ਦੇ ਬਾਵਜੂਦ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਦੇਖਣ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਪੁੱਜੇ ਹੋਏ ਸਨ। ਐਬਟਸਫੋਰਡ ਕਬੱਡੀ ਕਲੱਬ ਦੇ ਡਾਇਰੈਕਟਰ ਬਲਰਾਜ ਸਿੰਘ ਸੰਘਾ ਨੇ ਦੱਸਿਆ ਕਿ ਟੂਰਨਾਮੈਂਟ ਵਿਚ 6 ਟੀਮਾਂ ਸ਼ਾਮਲ ਹੋਈਆਂ ਅਤੇ ਆਜ਼ਾਦ ਕਬੱਡੀ ਕਲੱਬ ਸਰੀ ਦੀ ਦੂਜੇ ਸਥਾਨ ’ਤੇ ਰਹੀ।

ਬੀ.ਸੀ. ਯੂਨਾਈਟਿਡ ਫਰੈਂਡਜ਼ ਕੈਲਗਰੀ ਦੀ ਟੀਮ ਰਹੀ ਜੇਤੂ

ਟੂਰਨਾਮੈਂਟ ਦੀ ਜੇਤੂ ਟੀਮ ਨੂੰ 10 ਹਜ਼ਾਰ ਡਾਲਰ ਦੀ ਇਨਾਮੀ ਰਕਮ ਦਿਤੀ ਗਈ ਜਦਕਿ ਦੂਜੇ ਸਥਾਨ ’ਤੇ ਆਈ ਟੀਮ ਨੂੰ 8 ਹਜ਼ਾਰ ਡਾਲਰ ਦਾ ਇਨਾਮ ਮਿਲਿਆ। ਫਾਈਨਲ ਮੈਚ ਦੌਰਾਨ ਹਰਿਆਣਾ ਨਾਲ ਸਬੰਧਤ ਰਵੀ ਦਿਉਰਾ ਨੂੰ ਬਿਹਤਰੀਨ ਰੇਡਰ ਐਲਾਨਿਆ ਗਿਆ ਜਦਕਿ ਸੀਲੂ ਹਰਿਆਣਾ ਨੇ ਬਿਹਤਰੀਨ ਜਾਫੀ ਦਾ ਐਵਾਰਡ ਜਿੱਤਿਆ। ਉਘੇ ਕੁਮੈਂਟੇਟਰ ਪ੍ਰੋ. ਮੱਖਣ ਸਿੰਘ ਅਤੇ ਮੱਖਣ ਅਲੀ ਵੱਲੋਂ ਦਿਲਕਸ਼ ਅੰਦਾਜ਼ ਵਿਚ ਕੀਤੀ ਕੁਮੈਂਟਰੀ ਸਦਕਾ ਟੂਰਨਾਮੈਂਟ ਲਗਾਤਾਰ ਦਿਲਚਸਪ ਬਣਿਆ ਰਿਹਾ। ਕਬੱਡੀ ਟੂਰਨਾਮੈਂਟ ਦੌਰਾਨ ਪੂਰਾ ਦਿਨ ਰੌਣਕਾਂ ਵਾਲਾ ਮਾਹੌਲ ਰਿਹਾ ਅਤੇ ਸਰੀ ਸੈਂਟਰਲ ਤੋਂ ਲਿਬਰਲ ਐਮ.ਪੀ. ਰਣਦੀਪ ਸਿੰਘ ਸਰਾਏ ਨੇ ਖਾਸ ਤੌਰ ’ਤੇ ਸ਼ਿਰਕਤ ਕੀਤੀ।

ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿਚ ਖੇਡ ਪ੍ਰੇਮੀਆਂ ਨੇ ਕੀਤੀ ਸ਼ਿਰਕਤ

ਇਸ ਤੋਂ ਇਲਾਵਾ ਇੰਗਲੈਂਡ ਤੋਂ ਉਚੇਚੇ ਤੌਰ ’ਤੇ ਪੁੱਜੇ ਕਬੱਡੀ ਪ੍ਰੇਮੀ ਮੱਖਣ ਸਿੰਘ ਬਰਮਿੰਘਮ, ਗੁਰਮੀਤ ਸਿੰਘ ਮਠਾੜੂ, ਮਨੀ ਬਰਨਾਲਾ, ਸੁੱਖੀ ਦੁਸਾਂਝ, ਬੂਟਾ ਦੁਸਾਂਝ, ਮਨੀ ਚਾਹਲ, ਰਵੀ ਧਾਲੀਵਾਲ, ਸੋਨੂੰ ਬਾਠ, ਲੱਖਾ ਸਿੱਧਵਾਂ, ਇਕਬਾਲ ਸਿੰਘ ਗਾਲਿਬ, ਐਨ.ਡੀ. ਗਰੇਵਾਲ, ਹਰਦੀਪ ਸਿੰਘ ਢੀਂਡਸਾ, ਇੰਦਰਜੀਤ ਸਿੰਘ ਧੁੱਗਾ, ਵੀਰਪਾਲ ਧੁੱਗਾ, ਹਰਵਿੰਦਰ ਬਾਸੀ, ਇੰਦਰਜੀਤ ਬੱਲ ਅਤੇ ਯੂਨਾਈਟਿਡ ਫਾਇਰ ਪਲੇਸ ਵਾਲੇ ਕ੍ਰਿਪਾਲ ਸਿੰਘ ਢੱਡੇ ਸਣੇ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਕਬੱਡੀ ਪ੍ਰੇਮੀ ਟੂਰਨਾਮੈਂਟ ਵਿਚ ਮੌਜੂਦ ਰਹੇ।

Next Story
ਤਾਜ਼ਾ ਖਬਰਾਂ
Share it