Begin typing your search above and press return to search.

ਜੋਅ ਬਾਇਡਨ 7 ਦਿਨ ਬਾਅਦ ਆਏ ਲੋਕਾਂ ਸਾਹਮਣੇ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਕੋਰੋਨਾ ਤੋਂ ਠੀਕ ਹੋਣ ਮਗਰੋਂ ਬੁੱਧਵਾਰ ਨੂੰ ਸਾਹਮਣੇ ਆਏ ਅਤੇ ਮੁਲਕ ਨੂੰ ਸੰਬੋਧਤ ਕੀਤਾ। ਰਾਸ਼ਟਰਪਤੀ ਚੋਣਾਂ ਨਾ ਲੜਨ ਦੇ ਫੈਸਲੇ ’ਤੇ ਉਨ੍ਹਾਂ ਕਿਹਾ ਕਿ ਅੱਗੇ ਵਧਣ ਦਾ ਇਕੋ ਤਰੀਕਾ ਹੈ ਕਿ ਮੁਲਕ ਦੀ ਵਾਗਡੋਰ ਨਵੀਂ ਪੀੜ੍ਹੀ ਦੇ ਹੱਥਾਂ ਵਿਚ ਸੌਂਪ ਦਿਤੀ ਜਾਵੇ।

ਜੋਅ ਬਾਇਡਨ 7 ਦਿਨ ਬਾਅਦ ਆਏ ਲੋਕਾਂ ਸਾਹਮਣੇ
X

Upjit SinghBy : Upjit Singh

  |  25 July 2024 5:24 PM IST

  • whatsapp
  • Telegram

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਕੋਰੋਨਾ ਤੋਂ ਠੀਕ ਹੋਣ ਮਗਰੋਂ ਬੁੱਧਵਾਰ ਨੂੰ ਸਾਹਮਣੇ ਆਏ ਅਤੇ ਮੁਲਕ ਨੂੰ ਸੰਬੋਧਤ ਕੀਤਾ। ਰਾਸ਼ਟਰਪਤੀ ਚੋਣਾਂ ਨਾ ਲੜਨ ਦੇ ਫੈਸਲੇ ’ਤੇ ਉਨ੍ਹਾਂ ਕਿਹਾ ਕਿ ਅੱਗੇ ਵਧਣ ਦਾ ਇਕੋ ਤਰੀਕਾ ਹੈ ਕਿ ਮੁਲਕ ਦੀ ਵਾਗਡੋਰ ਨਵੀਂ ਪੀੜ੍ਹੀ ਦੇ ਹੱਥਾਂ ਵਿਚ ਸੌਂਪ ਦਿਤੀ ਜਾਵੇ। ਚੋਣ ਸਰਵੇਖਣਾਂ ਵਿਚ ਹਾਰ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਅਤੇ ਡੈਮੋਕ੍ਰੈਟਿਕ ਪਾਰਟੀ ਨੂੰ ਹਾਰ ਵੱਲ ਧੱਕਾ ਦੇਣਾ ਬਿਲਕੁਲ ਵੀ ਵਾਜਬ ਨਾ ਹੁੰਦਾ। ਜੋਅ ਬਾਇਡਨ ਅੱਗੇ ਕਿਹਾ, ‘‘ਮੈਂ ਰਾਸ਼ਟਰਪਤੀ ਅਹੁਦਾ ਦਾ ਸਤਿਕਾਰ ਕਰਦਾ ਹਾਂ ਅਤੇ ਮੁਲਕ ਨੂੰ ਬਹੁਤ ਜ਼ਿਆਦਾ ਪਿਆਰ ਵੀ ਕਰਦਾ ਹਾਂ। ਅਮਰੀਕਾ ਵਾਸੀਆਂ ਨੇ ਇਕ ਹਕਲਾਉਂਦੇ ਬੱਚੇ ਨੂੰ ਅੱਗੇ ਵਧਣ ਦਾ ਮੌਕਾ ਦਿਤਾ ਅਤੇ ਇਸ ਵਾਸਤੇ ਸਭਨਾਂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ।’’

ਚੋਣ ਨਾ ਲੜਨ ਦੇ ਫੈਸਲੇ ’ਤੇ ਕਿਹਾ, ਨਵੀਂ ਪੀੜ੍ਹੀ ਨੂੰ ਸੌਂਪ ਦਿਤੀ ਵਾਗਡੋਰ

ਇਥੇ ਦਸਣਾ ਬਣਦਾ ਹੈ ਕਿ ਜੋਅ ਬਾਇਡਨ ਬਚਪਨ ਵਿਚ ਹਕਲਾਉਂਦੇ ਸੀ ਅਤੇ ਇਸੇ ਚੀਜ਼ ਦਾ ਉਨ੍ਹਾਂ ਜ਼ਿਕਰ ਕੀਤਾ। ਜੋਅ ਬਾਇਡਨ ਨੇ ਆਖਿਆ ਕਿ ਅਮਰੀਕਾ ਬਾਰੇ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਥੇ ਕਿਸੇ ਰਾਜੇ ਜਾਂ ਤਾਨਾਸ਼ਾਹ ਦੀ ਹਕੂਮਤ ਨਹੀਂ ਚਲਦੀ। ਇਥੇ ਲੋਕਾਂ ਦਾ ਰਾਜ ਹੈ ਅਤੇ ਇਤਿਹਾਸ ਲਿਖਣਾ ਆਪਣੇ ਹੱਥ ਵਿਚ ਹੈ। ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦਾ ਨਾਂ ਲਏ ਬਗੈਰ ਉਨ੍ਹਾਂ ਕਿਹਾ ਕਿ ਅਮਰੀਕਾ ਵਾਸੀਆਂ ਨੂੰ ਫੈਸਲਾ ਕਰਨਾ ਹੋਵੇਗਾ ਕਿ ਉਹ ਅੱਗੇ ਜਾਣਾ ਚਾਹੁੰਦੇ ਨੇ ਜਾਂ ਪਿੱਛੇ, ਉਮੀਦਾਂ ਪੈਦਾ ਕਰਨਾ ਚਾਹੁੰਦੇ ਨੇ ਜਾਂ ਨਫ਼ਰਤ। ਲੋਕਾਂ ਨੂੰ ਇਕਜੁਟਤਾ ਅਤੇ ਵੰਡੀਆਂ ਪਾਉਣ ਵਾਲਿਆਂ ਵਿਚੋਂ ਕਿਸੇ ਇਕ ਨੂੰ ਚੁਣਨਾ ਹੋਵੇਗਾ।

ਓਵਲ ਦਫ਼ਤਰ ਤੋਂ ਮੁਲਕ ਦੇ ਲੋਕਾਂ ਨੂੰ ਕੀਤਾ ਸੰਬੋਧਤ

ਜੋਅ ਬਾਇਡਨ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਅਮਰੀਕਾ ਵਾਸੀਆਂ ਨੂੰ ਫੈਸਲਾ ਕਰਨਾ ਹੋਵੇਗਾ ਕਿ ਕੀ ਅਸੀਂ ਹੁਣ ਵੀ ਈਮਾਨਦਾਰੀ, ਸਤਿਕਾਰ, ਆਜ਼ਾਦੀ, ਇਨਸਾਫ਼ ਅਤੇ ਲੋਕਤੰਤਰ ਵਿਚ ਯਕੀਨ ਰਖਦੇ ਹਾਂ? ਬਾਇਡਨ ਦੇ ਸੰਬੋਧਨ ਦੌਰਾਨ ਉਨ੍ਹਾਂ ਦੀ ਪਤਨੀ ਜਿਲ ਬਾਇਡਨ, ਬੇਟੀ ਐਸ਼ਲੇ ਬਾਇਡਨ, ਬੇਟਾ ਹੰਟਰ ਬਾਇਡਨ ਅਤੇ ਹੋਰ ਪਰਵਾਰਕ ਮੈਂਬਰ ਮੌਜੂਦ ਸਨ। ਬਾਇਡਨ ਦੀ ਕੁਰਸੀ ਪਿੱਛੇ ਪਰਵਾਰ ਨਾਲ ਉਨ੍ਹਾਂ ਦੀਆਂ ਵੱਖ ਵੱਖ ਤਸਵੀਰਾਂ ਵੀ ਰੱਖੀਆਂ ਹੋਈਆਂ ਸਨ। ਜੋਅ ਬਾਇਡਨ ਦੇ ਇਕਾਂਤਵਾਸ ਦੌਰਾਨ ਅਫਵਾਹਾਂ ਉਡਣ ਲੱਗੀਆਂ ਕਿ ਉਨ੍ਹਾਂ ਨੂੰ ਬੰਦੀ ਬਣਾਇਆ ਗਿਆ ਹੈ ਕਿਉਂਕਿ ਉਨ੍ਹਾਂ ਦੀ ਸਿਹਤ ਬਾਰੇ ਕੋਈ ਅਪਡੇਟ ਜਾਰੀ ਨਹੀਂ ਸੀ ਕੀਤਾ ਗਿਆ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਚਿੱਠੀ ਜਾਰੀ ਕਰਦਿਆਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਗਿਆ ਅਤੇ ਰਾਸ਼ਟਰਪਤੀ ਦੇ ਗੰਭੀਰ ਬਿਮਾਰ ਹੋਣ ਦੇ ਖਦਸ਼ੇ ਵੀ ਜ਼ਾਹਰ ਕੀਤੇ ਜਾਣ ਲੱਗੇ। ਦੂਜੇ ਪਾਸੇ ਜੋਅ ਬਾਇਡਨ ਵੱਲੋਂ ਚੋਣ ਮੈਦਾਨ ਵਿਚੋਂ ਹਟਣ ਦਾ ਐਲਾਨ ਕਰਦਿਆਂ ਹੀ ਚੋਣ ਸਰਵੇਖਣਾਂ ਵਿਚ ਕਮਲਾ ਹੈਰਿਸ ਦੀ ਮਕਬੂਲੀਅਤ ਅਸਮਾਨ ਛੋਹਣ ਲੱਗੀ ਅਤੇ ਟਰੰਪ ਦੇ ਮੁਕਾਬਲੇ ਉਨ੍ਹਾਂ ਦਾ ਹੱਥ ਉਪਰ ਦੱਸਿਆ ਜਾ ਰਿਹਾ ਹੈ।

Next Story
ਤਾਜ਼ਾ ਖਬਰਾਂ
Share it