Begin typing your search above and press return to search.

ਕੈਨੇਡਾ ਦੀ ਸੰਸਦ ਵਿਚ ਭਿੜੇ ਜਗਮੀਤ ਸਿੰਘ ਅਤੇ ਪਿਅਰੇ ਪੌਇਲੀਐਵ

ਕੈਨੇਡੀਅਨ ਸੰਸਦ ਵਿਚ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਨੇ ਪ੍ਰਸ਼ਨਕਾਲ ਦੌਰਾਨ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ ਧੋਖੇਬਾਜ਼ ਅਤੇ ਵਿਕਿਆ ਹੋਇਆ ਆਗੂ ਕਹਿਣਾ ਸ਼ੁਰੂ ਕਰ ਦਿਤਾ।

ਕੈਨੇਡਾ ਦੀ ਸੰਸਦ ਵਿਚ ਭਿੜੇ ਜਗਮੀਤ ਸਿੰਘ ਅਤੇ ਪਿਅਰੇ ਪੌਇਲੀਐਵ
X

Upjit SinghBy : Upjit Singh

  |  20 Sept 2024 12:16 PM GMT

  • whatsapp
  • Telegram

ਔਟਵਾ : ਕੈਨੇਡੀਅਨ ਸੰਸਦ ਵਿਚ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਨੇ ਪ੍ਰਸ਼ਨਕਾਲ ਦੌਰਾਨ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ ਧੋਖੇਬਾਜ਼ ਅਤੇ ਵਿਕਿਆ ਹੋਇਆ ਆਗੂ ਕਹਿਣਾ ਸ਼ੁਰੂ ਕਰ ਦਿਤਾ। ਇਸੇ ਦੌਰਾਨ ਜਗਮੀਤ ਸਿੰਘ ਆਪਣੀ ਸੀਟ ਛੱਡ ਕੇ ਅੱਗੇ ਆ ਗਏ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ’ਤੇ ਚਿਲਾਉਣ ਲੱਗੇ। ਸਿਰਫ ਇਥੇ ਹੀ ਬੱਸ ਨਹੀਂ ਕੰਜ਼ਰਵੇਟਿਵ ਅਤੇ ਐਨ.ਡੀ.ਪੀ. ਦੇ ਬਾਕੀ ਐਮ.ਪੀਜ਼ ਵੀ ਇਸ ਤਲਖਕਲਾਮੀ ਵਿਚ ਸ਼ਾਮਲ ਹੋ ਗਏ ਜਿਸ ਮਗਰੋਂ ਹਾਲਾਤ ਵਿਗੜਦੇ ਦੇਖ ਹਾਊਸ ਆਫ਼ ਕਾਮਨਜ਼ ਦੇ ਸਪੀਕਰ ਨੂੰ ਉਠਣਾ ਪਿਆ ਅਤੇ ਐਮ.ਪੀਜ਼ ਨੂੰ ਚੇਤੇ ਕਰਵਾਇਆ ਕਿ ਕੈਨੇਡਾ ਦੇ ਲੋਕ ਸਾਨੂੰ ਦੇਖ ਰਹੇ ਹਨ। ਪੌਇਲੀਐਵ ਵੱਲੋਂ ਪਹਿਲੇ ਗੇੜ ਦੇ ਸਵਾਲਾਂ ਦੌਰਾਨ ਬਲੌਕ ਕਿਊਬੈਕ ਅਤੇ ਐਨ.ਡੀ.ਪੀ. ਦੋਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਦੋਵੇਂ ਪਾਰਟੀਆਂ ਬੇਵਿਸਾਹੀ ਮਤੇ ਦੀ ਹਮਾਇਤ ਕਰਨ ਤੋਂ ਸਾਫ਼ ਨਾਂਹ ਕਰ ਚੁੱਕੀਆਂ ਹਨ।

ਸਪੀਕਰ ਨੂੰ ਦੇਣਾ ਪਿਆ ਦਖਲ, ਕਿਹਾ, ਮੁਲਕ ਦੇ ਲੋਕ ਸਾਨੂੰ ਦੇਖ ਰਹੇ

ਇਸ ਮਗਰੋਂ ਪੰਜਵੇਂ ਸਵਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਜਗਮੀਤ ਸਿੰਘ ਨੇ ਵਿੰਨੀਪੈਗ ਦੀ ਜ਼ਿਮਨੀ ਚੋਣ ਜਿੱਤਣ ਲਈ ਘੱਟ ਗਿਣਤੀ ਲਿਬਰਲ ਸਰਕਾਰ ਨਾਲੋਂ ਤੋੜ-ਵਿਛੋੜੇ ਦਾ ਡਰਾਮਾ ਕੀਤਾ। ਜਿਉਂ ਹੀ ਵੋਟਾਂ ਦੀ ਗਿਣਤੀ ਹੋਈ ਤਾਂ ਜਗਮੀਤ ਸਿੰਘ ਨੇ ਵਿੰਨੀਪੈਗ ਵਾਲਿਆਂ ਨਾਲ ਦਗਾ ਕਰ ਦਿਤਾ। ਅਜਿਹੇ ਵਿਚ ਐਨ.ਡੀ.ਪੀ. ਆਗੂ ’ਤੇ ਕੌਣ ਭਰੋਸਾ ਕਰੇਗਾ? ਪੌਇਲੀਐਵ ਦੇ ਬੈਠਣ ਮਗਰੋਂ ਹਾਊਸ ਆਫ ਕਾਮਨਜ਼ ਵਿਚ ਹਫੜਾ ਦਫ਼ੜੀ ਵਾਲਾ ਮਾਹੌਲ ਬਣ ਗਿਆ ਅਤੇ ਕੰਜ਼ਰਵੇਟਿਵ ਪਾਰਟੀ ਤੇ ਐਨ.ਡੀ.ਪੀ. ਦੇ ਐਮ.ਪੀਜ਼ ਇਕ ਦੂਜੇ ਨੂੰ ਮਿਹਣੇ ਦੇਣ ਲੱਗੇ। ਜਗਮੀਤ ਸਿੰਘ ਵੀ ਆਪਣੀ ਸੀਟ ਛੱਡ ਕੇ ਆਏ ਅਤੇ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਪਰ ਇਸ ਦੌਰਾਨ ਸਪੀਕਰ ਨੇ ਆਵਾਜ਼ ਬੰਦ ਕਰਵਾ ਦਿਤੀ। ਲਿਬਰਲ ਐਮ.ਪੀ. ਕੈਵਿਨ ਲੈਮੋਯੂਕਸ ਨੇ ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਜਗਮੀਤ ਸਿੰਘ ਵੱਲੋਂ ਵਰਤੇ ਸ਼ਬਦਾਂ ਬਾਰੇ ਸਪੱਸ਼ਟ ਤੌਰ ’ਤੇ ਨਹੀਂ ਦੱਸ ਸਕਦੇ ਪਰ ਐਨ.ਡੀ.ਪੀ. ਆਗੂ ਗੁੱਸੇ ਵਿਚ ਨਜ਼ਰ ਆ ਰਹੇ ਸਨ ਅਤੇ ਇਹ ਗੁੱਸਾ ਟੋਰੀ ਆਗੂ ਕਰ ਕੇ ਸੀ। ਜਿਉਂ ਹੀ ਸਪੀਕਰ ਗ੍ਰੈਗ ਫਰਗਸ ਨੇ ਆਵਾਜ਼ ਬਹਾਲ ਕੀਤੀ ਤਾਂ ਪੌਇਲੀਐਵ ਨੂੰ ਜਗਮੀਤ ਸਿੰਘ ਵੱਲ ਹੱਥ ਕਰ ਕੇ ਇਹ ਕਹਿੰਦਿਆਂ ਸੁਣਿਆ ਗਿਆ ਕਿ ਕਰ ਕੇ ਦਿਖਾਉ। ਸਪੀਕਰ ਨੂੰ ਹਾਲਾਤ ਕੰਟਰੋਲ ਕਰਨ ਵਿਚ ਕਾਫੀ ਸਮਾਂ ਲੱਗਾ ਅਤੇ ਐਮ.ਪੀਜ਼ ਨੂੰ ਜ਼ਾਬਤੇ ਵਿਚ ਰਹਿਣ ਦਾ ਸੱਦਾ ਦਿਤਾ। ਸਪੀਕਰ ਨੇ ਕੰਜ਼ਰਵੇਟਿਵ ਆਗੂ ਨੂੰ ਵੀ ਚੇਤੇ ਕਰਵਾਇਆ ਕਿ ਪ੍ਰਸ਼ਨਕਾਲ ਦਾ ਮਕਸਦ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਵਾਸਤੇ ਹੁੰਦਾ ਹੈ ਅਤੇ ਤੁਹਾਡੇ ਜ਼ਿਆਦਾਤਰ ਸਵਾਲ ਬਲੌਕ ਕਿਊਬੈਕ ਤੇ ਐਨ.ਡੀ.ਪੀ. ਦੁਆਲੇ ਕੇਂਦਰਤ ਹਨ।

Next Story
ਤਾਜ਼ਾ ਖਬਰਾਂ
Share it