Begin typing your search above and press return to search.

ਪੌਇਲੀਐਵ ਨੂੰ ਐਮ.ਪੀ. ਬਣਾਉਣ ’ਤੇ ਖਰਚ ਹੋਣਗੇ 20 ਲੱਖ ਡਾਲਰ

ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੂੰ ਹਾਊਸ ਆਫ਼ ਕਾਮਨਜ਼ ਤੱਕ ਪਹੁੰਚਾਉਣ ਦਾ ਖਰਚਾ 20 ਲੱਖ ਡਾਲਰ ਦੇ ਨੇੜੇ ਦੱਸਿਆ ਜਾ ਰਿਹਾ ਹੈ।

ਪੌਇਲੀਐਵ ਨੂੰ ਐਮ.ਪੀ. ਬਣਾਉਣ ’ਤੇ ਖਰਚ ਹੋਣਗੇ 20 ਲੱਖ ਡਾਲਰ
X

Upjit SinghBy : Upjit Singh

  |  7 May 2025 6:10 PM IST

  • whatsapp
  • Telegram

ਔਟਵਾ : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੂੰ ਹਾਊਸ ਆਫ਼ ਕਾਮਨਜ਼ ਤੱਕ ਪਹੁੰਚਾਉਣ ਦਾ ਖਰਚਾ 20 ਲੱਖ ਡਾਲਰ ਦੇ ਨੇੜੇ ਦੱਸਿਆ ਜਾ ਰਿਹਾ ਹੈ। ਐਲਬਰਟਾ ਦੇ ਬੈਟਲ ਰਿਵਰ-ਕ੍ਰੋਅਫੁਟ ਪਾਰਲੀਮਾਨੀ ਹਲਕੇ ਤੋਂ ਐਮ.ਪੀ. ਡੈਮੀਅਨ ਕੁਰੇਕ ਆਪਣੀ ਸੀਟ ਛੱਡਣ ਵਾਸਤੇ ਤਿਆਰ ਹਨ ਪਰ ਨਿਯਮਾਂ ਮੁਤਾਬਕ ਫੈਡਰਲ ਚੋਣ ਨਤੀਜਿਆਂ ਦਾ ਰਸਮੀ ਐਲਾਨ ਹੋਣ ਤੋਂ 30 ਦਿਨ ਤੱਕ ਉਹ ਅਸਤੀਫ਼ਾ ਨਹੀਂ ਦੇ ਸਕਦੇ। ਡੈਮੀਅਨ ਦੇ ਅਸਤੀਫ਼ੇ ਮਗਰੋਂ ਸੀਟ ਖਾਲੀ ਐਲਾਨੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਜ਼ਿਮਨੀ ਚੋਣ ਦਾ ਐਲਾਨ ਕਰਨਗੇ। ਬੈਟਲ ਰਿਵਰ-ਕ੍ਰੋਅਫੁਟ ਪਾਰਲੀਮਾਨੀ ਹਲਕਾ ਕੰਜ਼ਰਵੇਟਿਵ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ ਜਿਥੇ ਡੈਮੀਅਨ ਨੂੰ 83 ਫੀ ਸਦੀ ਵੋਟਾਂ ਮਿਲੀਆਂ ਅਤੇ ਪਿਅਰੇ ਪੌਇਲੀਐਵ ਇਸ ਹਲਕੇ ਤੋਂ ਚੋਣ ਲੜਨ ਦਾ ਐਲਾਨ ਵੀ ਕਰ ਚੁੱਕੇ ਹਨ।

ਡੈਮੀਅਨ ਕੁਰੇਕ 30 ਦਿਨ ਤੱਕ ਨਹੀਂ ਦੇ ਸਕਣਗੇ ਅਸਤੀਫ਼ਾ

ਦਿਲਚਸਪ ਗੱਲ ਇਹ ਹੈ ਕਿ ਪਿਅਰੇ ਪੌਇਲੀਐਵ ਦਾ ਜਨਮ ਅਤੇ ਪਰਵਰਿਸ਼ ਐਲਬਰਟਾ ਵਿਚ ਹੀ ਹੋਏ ਹਨ ਅਤੇ ਹੁਣ ਉਹ ਇਸੇ ਸੂਬੇ ਤੋਂ ਐਮ.ਪੀ. ਬਣਨ ਦੀ ਤਿਆਰੀ ਕਰ ਰਹੇ ਹਨ। ਪੌਇਲੀਐਵ ਦੇ ਚੋਣ ਹਾਰਨ ਨਾਲ ਸਬੰਧਤ ਤੱਥ ਉਨ੍ਹਾਂ ਦੀ ਪਹਿਲੀ ਜਿੱਤ ਨਾਲ ਕਾਫ਼ੀ ਹੱਦ ਤੱਕ ਮੇਲ ਖਾਂਦੇ ਹਨ। ਉਹ 2004 ਵਿਚ ਪਹਿਲੀ ਵਾਰ ਐਮ.ਪੀ. ਬਣੇ ਅਤੇ ਉਸ ਦੇ ਵੇਲੇ ਦੇ ਰੱਖਿਆ ਮੰਤਰੀ ਡੇਵਿਡ ਪਰੈਟ ਨੂੰ ਹਰਾਇਆ। ਪੌਇਲੀਐਵ ਨੂੰ ਹਰਾਉਣ ਵਾਲਾ ਵੀ ਕੋਈ ਤਜਰਬੇਕਾਰ ਸਿਆਸਤਦਾਨ ਨਹੀਂ ਸਗੋਂ ਲਿਬਰਲ ਪਾਰਟੀ ਵੱਲੋਂ ਪਹਿਲੀ ਵਾਰ ਚੋਣ ਰਿਹਾ ਬਰੂਸ ਫੈਨਜੌਅ ਸੀ। ਦੱਸ ਦੇਈਏ ਕਿ 2021 ਦੀਆਂ ਫੈਡਰਲ ਚੋਣਾਂ ਮਗਰੋਂ ਕੈਨੇਡਾ ਵਿਚ 11 ਜ਼ਿਮਨੀ ਚੋਣਾਂ ਹੋਈਆਂ ਅਤੇ ਕੁਲ 1 ਕਰੋੜ 86 ਲੱਖ ਡਾਲਰ ਖਰਚ ਹੋਏ। ਹਰ ਹਲਕੇ ਵਿਚ ਔਸਤਨ 17 ਲੱਖ ਡਾਲਰ ਦਾ ਖਰਚਾ ਮੰਨਿਆ ਜਾ ਸਕਦਾ ਹੈ। ਇਲੈਕਸ਼ਨਜ਼ ਕੈਨੇਡਾ ਦੀ ਗਿਣਤੀ ਮਿਣਤੀ ਮੁਤਾਬਕ ਇਕ ਹਲਕੇ ਵਿਚ ਜ਼ਿਮਨੀ ਚੋਣ ਕਰਵਾਉਣ ’ਤੇ ਪ੍ਰਤੀ ਵੋਟਰ ਖਰਚਾ 22.91 ਡਾਲਰ ਬਣਦਾ ਹੈ ਅਤੇ ਬੈਟਲ ਰਿਵਰ-ਕ੍ਰੋਅਫੁਟ ਹਲਕੇ ਵਿਚ 85,237 ਰਜਿਸਟਰਡ ਵੋਟਰ ਹਨ। ਇਸ ਹਿਸਾਬ ਨਾਲ ਜ਼ਿਮਨੀ ਚੋਣ ’ਤੇ 19 ਲੱਖ 50 ਹਜ਼ਾਰ ਡਾਲਰ ਖਰਚ ਹੋ ਸਕਦੇ ਹਨ। ਜ਼ਿਮਨੀ ਚੋਣਾਂ ’ਤੇ ਹੋਣ ਵਾਲਾ ਖਰਚਾ ਸਮੇਂ ਦੇ ਨਾਲ ਵਧਦਾ ਜਾ ਰਿਹਾ ਹੈ। ਮਿਸਾਲ ਵਜੋਂ 2023 ਵਿਚ ਪ੍ਰਤੀ ਵੋਟਰ ਦੇ ਹਿਸਾਬ ਨਾਲ 16.21 ਡਾਲਰ ਖਰਚਾ ਪੈਂਦਾ ਸੀ ਜੋ 2024 ਵਿਚ 34 ਫੀ ਸਦੀ ਵਧ ਗਿਆ। 2014 ਤੋਂ 2024 ਦਰਮਿਆਨ ਹੋਈਆਂ 37 ਜ਼ਿਮਨੀ ਚੋਣਾਂ ’ਤੇ ਝਾਤ ਮਾਰੀ ਜਾਵੇ ਤਾਂ ਇਕ ਚੋਣ ਦਾ ਔਸਤ ਖਰਚਾ 12 ਲੱਖ ਡਾਲਰ ਰਿਹਾ।

Next Story
ਤਾਜ਼ਾ ਖਬਰਾਂ
Share it