ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ ਵਰਕ ਪਰਮਿਟ ਨਹੀਂ ਲੈ ਸਕਣਗੇ ਕੌਮਾਂਤਰੀ ਵਿਦਿਆਰਥੀ
ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਕੌਮਾਂਤਰੀ ਵਿਦਿਆਰਥੀ ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ ਪੋਸਟ ਗ੍ਰੈਜੁਏਟ ਵਰਕ ਪਰਮਿਟ ਦੀ ਅਰਜ਼ੀ ਦਾਇਰ ਨਹੀਂ ਕਰ ਸਕਣਗੇ।
By : Upjit Singh
ਔਟਵਾ : ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਹੁਣ ਕੌਮਾਂਤਰੀ ਵਿਦਿਆਰਥੀ ਅਮਰੀਕਾ-ਕੈਨੇਡਾ ਦੇ ਬਾਰਡਰ ’ਤੇ ਪੋਸਟ ਗ੍ਰੈਜੁਏਟ ਵਰਕ ਪਰਮਿਟ ਦੀ ਅਰਜ਼ੀ ਦਾਇਰ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮੁਲਕ ਵਿਚ ਆਰਜ਼ੀ ਤੌਰ ’ਤੇ ਮੌਜੂਦ ਕੁਝ ਲੋਕ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਵਿਚ ਲੱਗਣ ਵਾਲੇ ਸਮੇਂ ਤੋਂ ਬਚਣ ਲਈ ਅਮਰੀਕਾ ਚਲੇ ਜਾਂਦੇ ਹਨ ਅਤੇ ਉਸੇ ਦਿਨ ਵਾਪਸੀ ਕਰਦਿਆਂ ਬਾਰਡਰ ’ਤੇ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰ ਦਿੰਦੇ ਹਨ ਤਾਂਕਿ ਤੁਰਤ ਕੰਮ ਹੋ ਜਾਵੇ। ਅਜਿਹੇ ਲੋਕ ਨਾ ਸਿਰਫ ਦੋਹਾਂ ਮੁਲਕਾਂ ਦੇ ਬਾਰਡਰ ਅਫਸਰਾਂ ’ਤੇ ਗੈਰਜ਼ਰੂਰੀ ਬੋਝ ਪਾਉਂਦੇ ਹਨ ਬਲਕਿ ਕੈਨੇਡੀਅਨਜ਼ ਅਤੇ ਅਮੈਰਿਕਨਜ਼ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਮਕਸਦ ਪਿੱਛੇ ਰਹਿ ਜਾਂਦਾ ਹੈ।
ਇੰਮੀਗ੍ਰੇਸ਼ਨ ਮੰਤਰੀ ਨੇ ਅੱਗੇ ਕਿਹਾ ਕਿ ਫਲੈਗਪੋÇਲੰਗ ਦੇ ਰੁਝਾਨ ਨੂੰ ਬੰਦ ਕਰਨ ਅਤੇ ਮੁਲਕ ਦੇ ਇੰਮੀਗ੍ਰੇਸ਼ਨ ਸਿਸਟਮ ਦੀ ਦੁਰਵਰਤੋਂ ਰੋਕਣ ਲਈ ਇਹ ਕਦਮ ਉਠਾਇਆ ਗਿਆ ਹੈ। ਦੂਜੇ ਪਾਸੇ ਇੰਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ ਵਿਚ ਫਲੈਗਪੋÇਲੰਗ ਦਾ ਰਾਹ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਵੱਲੋਂ ਅਪਣਾਇਆ ਜਾਂਦਾ ਹੈ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋਣ ਵਾਲਾ ਹੋਵੇ। ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਵਰਕ ਪਰਮਿਟ ਅਪਲਾਈ ਕਰਨ ਦਾ ਇਕ ਫਾਇਦਾ ਇਹ ਵੀ ਹੁੰਦਾ ਸੀ ਕਿ ਆਨਲਾਈਨ ਅਰਜ਼ੀ ਦੇ ਮੁਕਾਬਲੇ ਬਾਰਡਰ ’ਤੇ ਪ੍ਰੋਸੈਸਿੰਗ ਜਲਦ ਮੁਕੰਮਲ ਹੋ ਜਾਂਦੀ। ਇਥੇ ਦਸਣਾ ਬਣਦਾ ਹੈ ਕਿ ਹਾਲ ਹੀ ਵਿਚ ਕੈਨੇਡਾ ਸਰਕਾਰ ਵੱਲੋਂ ਫਲੈਗਪੋÇਲੰਗ ਸੇਵਾ ਸਿਰਫ 12 ਸਰਹੱਦੀ ਲਾਂਘਿਆਂ ਤੱਕ ਸੀਮਤ ਕਰ ਦਿਤੀ ਗਈ ਅਤੇ ਹੁਣ ਬਿਲਕੁਲ ਬੰਦ ਕੀਤੀ ਜਾ ਚੁੱਕੀ ਹੈ। ਨਵੇਂ ਨਿਯਮ 21 ਜੂਨ ਤੋਂ ਲਾਗੂ ਹੋ ਗਏ।
ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਵਰਕ ਪਰਮਿਟ ਵਾਲੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕੀਤੀ ਜਾ ਰਹੀ ਹੈ ਅਤੇ ਆਨਲਾਈਨ ਫਾਰਮ ਵੀ ਸੁਖਾਲੇ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਕਾਮਿਆਂ ਨਵੀਂ ਵਰਕ ਪਰਮਿਟ ਅਰਜ਼ੀ ਦੀ ਪ੍ਰੋਸੈਸਿੰਗ ਮੁਕੰਮਲ ਹੋਣ ਦੀ ਉਡੀਕ ਕੀਤੇ ਬਗੈਰ ਨਵੇਂ ਇੰਪਲੌਇਰ ਕੋਲ ਕੰਮ ਕਰਨ ਦਾ ਹੱਕ ਵੀ ਦੇ ਦਿਤਾ ਗਿਆ ਹੈ। 1 ਮਾਰਚ 2023 ਤੋਂ 29 ਫਰਵਰੀ 2024 ਦਰਮਿਆਨ ਇੰਮੀਗ੍ਰੇਸ਼ਨ ਵਿਭਾਗ ਕੋਲ ਵਰਕ ਪਰਮਿਟ ਵਾਸਤੇ ਆਈਆਂ ਅਰਜ਼ੀਆਂ ਵਿਚੋਂ 25 ਫੀ ਸਦੀ ਫਲੈਗਪੋÇਲੰਗ ਰਾਹੀਂ ਪੁੱਜੀਆਂ। ਕਿਸੇ ਇੰਟਰਨੈਸ਼ਨਲ ਸਟੂਡੈਂਟ ਦੇ ਸਟੱਡੀ ਵੀਜ਼ਾ ਦੀ ਮਿਆਦ ਉਸ ਦਾ ਕੋਰਸ ਖਤਮ ਹੋਣ ਤੋਂ 90 ਦਿਨ ਬਾਅਦ ਤੱਕ ਹੁੰਦੀ ਹੈ ਅਤੇ ਸਟੱਡੀ ਵੀਜ਼ਾ ਐਕਸਪਾਇਰ ਹੋਣ ਤੋਂ ਪਹਿਲਾਂ ਪੋਸਟ ਗੈ੍ਰਜੁਏਟ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰਨੀ ਹੁੰਦੀ ਹੈ। ਇਸ ਤਰੀਕੇ ਨਾਲ ਸਬੰਧਤ ਬਿਨੈਕਾਰ ਫੁਲ ਟਾਈਮ ਕੰਮ ਕਰਨ ਦਾ ਹੱਕਦਾਰ ਬਣ ਜਾਂਦਾ ਹੈ। ਫਲੈਗਪੋÇਲੰਗ ਭਾਵੇਂ ਕਾਨੂੰਨੀ ਤੌਰ ’ਤੇ ਜਾਇਜ਼ ਰਹੀ ਪਰ ਵੱਡੀ ਗਿਣਤੀ ਵਿਚ ਟੈਂਪਰੇਰੀ ਰੈਜ਼ੀਡੈਂਟਸ ਵੱਲੋਂ ਇਸ ਦਾ ਨਾਜਾਇਜ਼ ਫਾਇਦਾ ਉਠਾਉਣ ਦੇ ਯਤਨ ਕੀਤੇ ਗਏ। ਸੂਤਰਾਂ ਨੇ ਦੱਸਿਆ ਕਿ ਫਲੈਗਪੋÇਲੰਗ ਪੱਕੇ ਤੌਰ ’ਤੇ ਬੰਦ ਕੀਤੇ ਜਾਣ ਦਾ ਮੁੱਖ ਕਾਰਨ ਕੌਮਾਂਤਰੀ ਵਿਦਿਅਰਾਥੀ ਹੀ ਰਹੇ। ਇਸ ਵੇਲੇ ਕੈਨੇਡਾ ਵਿਚ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਖਤਮ ਹੋਣ ਵਾਲੇ ਹਨ ਅਤੇ ਇਨ੍ਹਾਂ ਵਿਚੋਂ ਵੱਡੀ ਗਿਣਤੀ ਫਲੈਗਪੋÇਲੰਗ ਰਾਹੀਂ ਵਰਕਪਰਮਿਟ ਨਵਿਆਉਣ ਜਾਂ ਹੋਰ ਤਰੀਕੇ ਅਖਤਿਆਰ ਕਰਨ ਦੇ ਯਤਨ ਕਰ ਸਕਦੀ ਸੀ।