Begin typing your search above and press return to search.

ਕੈਨੇਡਾ ਦੇ ਸਮੁੰਦਰ ਵਿਚ ਡੁੱਬਿਆ ਭਾਰਤੀ ਵਿਦਿਆਰਥੀ

ਕੈਨੇਡਾ ਦੇ ਵੈਨਕੂਵਰ ਵਿਖੇ ਪੜ੍ਹ ਰਹੇ ਭਾਰਤੀ ਵਿਦਿਆਰਥੀ ਦੀ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ।

ਕੈਨੇਡਾ ਦੇ ਸਮੁੰਦਰ ਵਿਚ ਡੁੱਬਿਆ ਭਾਰਤੀ ਵਿਦਿਆਰਥੀ
X

Upjit SinghBy : Upjit Singh

  |  22 April 2025 5:21 PM IST

  • whatsapp
  • Telegram

ਵੈਨਕੂਵਰ : ਕੈਨੇਡਾ ਦੇ ਵੈਨਕੂਵਰ ਵਿਖੇ ਪੜ੍ਹ ਰਹੇ ਭਾਰਤੀ ਵਿਦਿਆਰਥੀ ਦੀ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਵਿਦਿਆਰਥੀ ਦੀ ਸ਼ਨਾਖਤ 26 ਸਾਲ ਦੇ ਰਾਹੁਲ ਰਣਵਾ ਵਜੋਂ ਕੀਤੀ ਗਈ ਹੈ ਜੋ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਨਾਲ ਸਬੰਧਤ ਸੀ ਅਤੇ ਪਿਛਲੇ ਸਾਲ ਹੀ ਕੈਨੇਡਾ ਪੁੱਜਾ। ਮਾਪਿਆਂ ਦਾ ਇਕਲੌਤਾ ਪੁੱਤ ਰਾਹੁਲ ਰਣਵਾ ਵੈਨਕੂਵਰ ਦੇ ਰੈਕ ਬੀਚ ’ਤੇ ਤੈਰਾਕੀ ਕਰ ਰਿਹਾ ਸੀ ਜਦੋਂ ਉਚੀਆਂ ਛੱਲਾਂ ਉਸ ਨੂੰ ਡੂੰਘੇ ਪਾਣੀ ਵੱਲ ਖਿੱਚ ਕੇ ਲੈ ਗਈਆਂ। ਮੌਕੇ ’ਤੇ ਮੌਜੂਦ ਇਕ ਸ਼ਖਸ ਨੇ ਰਾਹੁਲ ਨੂੰ ਬਚਾਉਣ ਦਾ ਯਤਨ ਕੀਤਾ ਪਰ ਕਾਮਯਾਬ ਨਾ ਹੋ ਸਕਿਆ। ਨੌਜਵਾਨ ਦੇ ਪਾਣੀ ਵਿਚ ਰੁੜ੍ਹਨ ਦੀ ਇਤਲਾਹ ਮਿਲਦਿਆਂ ਹੀ ਯੂਨੀਵਰਸਿਟੀ ਆਰ.ਸੀ.ਐਮ.ਪੀ. ਵੱਲੋਂ ਹੈਲੀਕਪਾਟਰਜ਼ ਅਤੇ ਡਰੋਨਜ਼ ਰਾਹੀਂ ਉਸ ਦੀ ਭਾਲ ਆਰੰਭੀ ਗਈ।

ਵੈਨਕੂਵਰ ਨੇੜੇ ਰੈੱਕ ਬੀਚ ’ਤੇ ਵਾਪਰੀ ਘਟਨਾ

ਕੈਨੇਡੀਅਨ ਕੋਸਟ ਗਾਰਡ, ਵੈਨਕੂਵਰ ਫਾਇਰ ਰੈਸਕਿਊ ਅਤੇ ਮੈਟਰੋ ਵੈਨਕੂਵਰ ਪਾਰਕ ਵਰਗੀਆਂ ਕਈ ਏਜੰਸੀਆਂ ਨੇ ਨੌਜਵਾਨ ਦੀ ਭਾਲ ਕਰਨ ਵਿਚ ਸਹਿਯੋਗ ਦੇ ਰਹੀਆਂ ਸਨ। ਇਸੇ ਦੌਰਾਨ ਸਟੈਨਲੀ ਪਾਰਕ ਦੇ ਪੱਛਮੀ ਇਲਾਕੇ ਵਿਚ ਥਰਡ ਬੀਚ ’ਤੇ ਇਕ ਦੇਹ ਬਰਾਮਦ ਕੀਤੀ ਗਈ ਜਿਸ ਦੀ ਸ਼ਨਾਖਤ ਰਾਹੁਲ ਰਣਵਾ ਵਜੋਂ ਹੋਈ। ਲਾਸ਼ ਦੀ ਬਰਾਮਦਗੀ ਵਾਲਾ ਇਲਾਕਾ ਰੈਕ ਬੀਚ ਤੋਂ 18 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਰਾਹੁਲ ਦੇ ਕਜ਼ਨ ਯੁਵਰਾਜ ਸਿੰਘ ਵੱਲੋਂ ਸਥਾਪਤ ਗੋਫੰਡਮੀ ਪੇਜ ਮੁਤਾਬਕ ਉਹ ਵੈਨਕੂਵਰ ਕਮਿਊਨਿਟੀ ਕਾਲਜ ਵਿਚ ਐਮ.ਬੀ.ਏ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਕਾਲਜ ਦੀ ਵਿਦਿਆਰਥੀ ਕੌਂਸਲ ਦਾ ਮੈਂਬਰ ਵੀ ਸੀ। ਦੂਜੇ ਪਾਸੇ ਸਿਰਫ਼ ਦੋ ਮਹੀਨੇ ਪਹਿਲਾਂ ਯੂ.ਕੇ. ਪੁੱਜੇ ਹਰਮਨਪ੍ਰੀਤ ਸਿੰਘ ਦੀ ਅਣਦੱਸੇ ਕਾਰਨਾਂਕਰ ਕੇ ਮੌਤ ਹੋ ਗਈ। ਜਨਮਦੀਪ ਦੁੱਲਟ ਨੇ ਗੋਫੰਡਮੀ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੰਤੋਖਪੁਰਾ ਨਾਲ ਸਬੰਧਤ ਹਰਮਨਪ੍ਰੀਤ ਸਿੰਘ ਆਪਣੇ ਪਰਵਾਰ ਦੀ ਆਰਥਿਕ ਮਦਦ ਕਰਨ ਦੇ ਇਰਾਦੇ ਨਾਲ ਯੂ.ਕੇ. ਪੁੱਜਾ ਪਰ ਪ੍ਰਮਾਤਮਾ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ।

ਯੂ.ਕੇ. ਵਿਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ

ਹਰਮਨਪ੍ਰੀਤ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਮੁਤਾਬਕ ਉਨ੍ਹਾਂ ਦੇ ਬੇਟੇ ਦਾ ਪੰਜ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਆਪਣੀ ਪਤਨੀ ਕੋਲ ਯੂ.ਕੇ. ਪੁੱਜਾ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਨੂੰਹ ਨੇ ਫੋਨ ਕਰ ਕੇ ਦੱਸਿਆ ਕਿ ਜਦੋਂ ਉਹ ਕੰਮ ਤੋਂ ਘਰ ਪਰਤੀ ਤਾਂ ਹਰਮਨਪ੍ਰੀਤ ਸਿੰਘ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਅਤੇ ਡਾਕਟਰੀ ਜਾਂਚ ਦੌਰਾਨ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ। ਭੁਪਿੰਦਰ ਸਿੰਘ ਨੇ ਆਪਣੇ ਪੁੱਤ ਦੀ ਮੌਤ ਦੇ ਅਸਲ ਕਾਰਨਾਂ ਸਾਹਮਣੇ ਲਿਆਉਣ ਲਈ ਯੂ.ਕੇ. ਪੁਲਿਸ ਨੂੰ ਪੜਤਾਲ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਹਰਮਨਪ੍ਰੀਤ ਸਿੰਘ ਦੀ ਦੇਹ ਭਾਰਤ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।

Next Story
ਤਾਜ਼ਾ ਖਬਰਾਂ
Share it