ਕੈਨੇਡਾ ਵਿਚ ਭਾਰਤੀ ਨੇ ਕਬੂਲਿਆ ਕਤਲ ਦਾ ਗੁਨਾਹ
ਕੈਨੇਡਾ ਵਿਚ ਢਾਈ ਸਾਲ ਪਹਿਲਾਂ ਹੋਏ ਕਤਲ ਦਾ ਗੁਨਾਹ ਭਾਰਤੀ ਮੂਲ ਦੇ ਚੰਚਲ ਬਡਵਾਲ ਨੇ ਕਬੂਲ ਕਰ ਲਿਆ ਹੈ

By : Upjit Singh
ਐਬਸਫ਼ੋਰਡ : ਕੈਨੇਡਾ ਵਿਚ ਢਾਈ ਸਾਲ ਪਹਿਲਾਂ ਹੋਏ ਕਤਲ ਦਾ ਗੁਨਾਹ ਭਾਰਤੀ ਮੂਲ ਦੇ ਚੰਚਲ ਬਡਵਾਲ ਨੇ ਕਬੂਲ ਕਰ ਲਿਆ ਹੈ। ਐਬਸਫੋਰਡ ਪੁਲਿਸ ਮੁਤਾਬਕ 18 ਜੁਲਾਈ 2023 ਨੂੰ ਮਦੇਰਾ ਪਲੇਸ ਦੇ 31000 ਬਲਾਕ ਵਿਚ 62 ਸਾਲ ਦੇ ਇਮਤਿਆਜ਼ ਹੁਸੈਨ ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ ਅਤੇ ਮਾਮਲਾ ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੌਂਪਿਆ ਗਿਆ। ਜਾਂਚਕਰਤਾਵਾ ਨੇ ਸਬੂਤ ਇਕੱਤਰ ਕਰਦਿਆਂ 46 ਸਾਲ ਦੇ ਚੰਚਲ ਬਡਵਾਲ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕਰ ਦਿਤੇ।
ਐਬਸਫੋਰਡ ਵਿਖੇ ਇਮਤਿਆਜ਼ ਹੁਸੈਨ ਦੀ ਹੋਈ ਸੀ ਹੱਤਿਆ
ਐਬਸਫੋਰਡ ਦੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਦੌਰਾਨ ਇਸ ਵੇਲੇ 48 ਸਾਲ ਸਾਲ ਦੇ ਹੋ ਚੁੱਕੇ ਚੰਚਲ ਬਡਵਾਲ ਨੇ ਕਬੂਲਨਾਮਾ ਦਾਖਲ ਕਰ ਦਿਤਾ ਜਿਸ ਨੂੰ ਸਜ਼ਾ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਆਈ ਹਿਟ ਦੀ ਸਾਰਜੈਂਟ ਫਰੈਡਾ ਫੌਂਗ ਨੇ ਕਬੂਲਨਾਮੇ ਤੋਂ ਬਾਅਦ ਕਿਹਾ ਕਿ ਇਮਤਿਆਜ਼ ਹੁਸੈਨ ਨੂੰ ਇਕ ਹਿੰਸਕ ਹਰਕਤ ਦੌਰਾਨ ਜਾਨੋ ਮਾਰ ਦਿਤਾ ਗਿਆ। ਇਮਤਿਆਜ਼ ਹੁਸੈਨ ਦੀ ਮੌਤ ਕਾਰਨ ਉਨ੍ਹਾਂ ਦੇ ਪਰਵਾਰ ਨੂੰ ਵੱਡਾ ਝਟਕਾ ਲੱਗਾ ਅਤੇ ਹੁਣ ਅਦਾਲਤੀ ਕਾਰਵਾਈ ਮੁਕੰਮਲ ਹੋਣ ’ਤੇ ਉਨ੍ਹਾਂ ਨੂੰ ਕੁਝ ਤਸੱਲੀ ਜ਼ਰੂਰ ਮਿਲੀ ਹੋਵੇਗੀ।


