Begin typing your search above and press return to search.

ਕੈਨੇਡਾ ਵਿਚ ਲੱਖਾਂ ਡਾਲਰ ਦੀ ਠੱਗੀ, ਭਾਰਤੀ ਗ੍ਰਿਫ਼ਤਾਰ

ਕੈਨੇਡਾ ਵਿਚ ਲੱਖਾਂ ਡਾਲਰ ਦੀ ਠੱਗੀ ਦੇ ਮਾਮਲੇ ਵਿਚ ਇਕ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੈਨੇਡਾ ਵਿਚ ਲੱਖਾਂ ਡਾਲਰ ਦੀ ਠੱਗੀ, ਭਾਰਤੀ ਗ੍ਰਿਫ਼ਤਾਰ
X

Upjit SinghBy : Upjit Singh

  |  9 May 2025 5:38 PM IST

  • whatsapp
  • Telegram

ਮਿਸੀਸਾਗਾ : ਕੈਨੇਡਾ ਵਿਚ ਲੱਖਾਂ ਡਾਲਰ ਦੀ ਠੱਗੀ ਦੇ ਮਾਮਲੇ ਵਿਚ ਇਕ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਦੀ ਇਕ ਕਾਰ ਡੀਲਰਸ਼ਿਪ ਦੇ ਮੁਲਾਜ਼ਮ ਨੇ ਕਥਿਤ ਤੌਰ ’ਤੇ ਜਾਅਲਸਾਜ਼ੀ ਕਰਦਿਆਂ 10 ਗੱਡੀਆਂ ਵੇਚ ਦਿਤੀਆਂ ਜਿਨ੍ਹਾਂ ਨੂੰ ਮੁਲਕ ਤੋਂ ਬਾਹਰ ਭੇਜਿਆ ਜਾ ਸਕਦਾ ਸੀ ਪਰ ਪੜਤਾਲ ਦੌਰਾਨ ਗੱਡੀਆਂ ਬਰਾਮਦ ਹੋ ਗਈਆਂ। ਪੁਲਿਸ ਮੁਤਾਬਕ 30 ਜਨਵਰੀ ਤੋਂ 27 ਫਰਵਰੀ ਦਰਮਿਆਨ ਕਥਿਤ ਲੈਣ-ਦੇਣ ਹੋਏ ਅਤੇ ਗੱਡੀਆਂ ਦੀ ਕੁਲ ਕੀਮਤ 3 ਲੱਖ 74 ਹਜ਼ਾਰ ਡਾਲਰ ਬਣਦੀ ਸੀ।

ਕਾਰ ਡੀਲਰਸ਼ਿਪ ਤੋਂ 10 ਗੱਡੀਆਂ ਗਲਤ ਤਰੀਕੇ ਨਾਲ ਵੇਚੀਆਂ

ਪੁਲਿਸ ਵੱਲੋਂ ਓਕਵਿਲ ਦੇ 42 ਸਾਲਾ ਅੰਕੁਰ ਭਟਿਆਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ, ਜਾਅਲੀ ਦਸਤਾਵੇਜ਼ ਵਰਤਣ ਅਤੇ ਅਰਪਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਮੁਤਾਬਕ ਠੱਗੀ ਦੇ ਇਕ ਕਾਂਡ ਵਿਚ 6 ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ 2 ਜਣਿਆਂ ਦੀ ਭਾਲ ਕੀਤੀ ਜਾ ਰਹੀ ਹੈ। ਬਰੈਂਪਟਨ ਦੀ ਅਦਾਲਤ ਵਿਚ ਪੇਸ਼ੀ ਮਗਰੋਂ ਸਭਨਾਂ ਨੂੰ ਜ਼ਮਾਨਤ ਮਿਲ ਗਈ ਅਤੇ ਅਗਲੇ ਪੇਸ਼ੀ ਮੌਕੇ ਪੇਸ਼ ਹੋਣਗੇ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 453 3311 ਐਕਸਟੈਨਸ਼ਨ 3335 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 1800 222 ਟਿਪਸ 8477 ’ਤੇ ਕਾਲ ਕੀਤੀ ਜਾਵੇ।

Next Story
ਤਾਜ਼ਾ ਖਬਰਾਂ
Share it