Begin typing your search above and press return to search.

Canada ’ਚ ਦਖ਼ਲ ਦੇ ਰਹੇ India ਅਤੇ China : ਖ਼ੁਫ਼ੀਆ ਰਿਪੋਰਟ

ਕੈਨੇਡੀਅਨ ਖੁਫ਼ੀਆ ਏਜੰਸੀ ਨੇ ਭਾਰਤ ਅਤੇ ਚੀਨ ਸਣੇ ਪੰਜ ਮੁਲਕਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਨਾ ਸਿਰਫ਼ ਵਿਦੇਸ਼ੀ ਦਖਲ ਦਾ ਦੋਸ਼ੀ ਕਰਾਰ ਦਿਤਾ ਹੈ

Canada ’ਚ ਦਖ਼ਲ ਦੇ ਰਹੇ India ਅਤੇ China : ਖ਼ੁਫ਼ੀਆ ਰਿਪੋਰਟ
X

Upjit SinghBy : Upjit Singh

  |  2 May 2026 6:03 PM IST

  • whatsapp
  • Telegram

ਟੋਰਾਂਟੋ : ਕੈਨੇਡੀਅਨ ਖੁਫ਼ੀਆ ਏਜੰਸੀ ਨੇ ਭਾਰਤ ਅਤੇ ਚੀਨ ਸਣੇ ਪੰਜ ਮੁਲਕਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਨਾ ਸਿਰਫ਼ ਵਿਦੇਸ਼ੀ ਦਖਲ ਦਾ ਦੋਸ਼ੀ ਕਰਾਰ ਦਿਤਾ ਹੈ ਸਗੋਂ ਕੈਨੇਡਾ ਵਿਚ ਜਾਸੂਸੀ ਸਰਗਰਮੀਆਂ ਚਲਾਉਣ ਦਾ ਜ਼ਿੰਮੇਵਾਰ ਵੀ ਠਹਿਰਾਇਆ ਹੈ। ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਦੀ ਸਾਲਾਨਾ ਰਿਪੋਰਟ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਭਾਰਤ ਦੌਰੇ ਤੋਂ ਐਨ ਪਹਿਲਾਂ ਕੀਤੇ ਉਸ ਦਾਅਵੇ ਤੋਂ ਬਿਲਕੁਲ ਉਲਟ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਕੈਨੇਡਾ ਵਿਚ ਵਿਦੇਸ਼ੀ ਦਖ਼ਲ ਅਤੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੀਆਂ ਘਟਨਾਵਾਂ ਵਿਚ ਹੁਣ ਭਾਰਤ ਸ਼ਾਮਲ ਨਹੀਂ। ਦੂਜੇ ਪਾਸੇ ਖ਼ਾਲਿਸਤਾਨ ਹਮਾਇਤੀਆਂ ਦਾ ਜ਼ਿਕਰ ਕਰਦਿਆਂ ਰਿਪੋਰਟ ਕਹਿੰਦੀ ਹੈ ਕਿ ਕੈਨੇਡਾ ਵਿਚ ਇਨ੍ਹਾਂ ਦੀ ਮੌਜੂਦਗੀ ਨੂੰ ਵੇਖਦਿਆਂ ਖੁਫ਼ੀਆ ਏਜੰਸੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਵਿਚ ਸਿੱਖ ਹੋਮਲੈਂਡ ਦੀ ਮੰਗ ਕਰਨ ਵਾਲਿਆਂ ਨੂੰ ਕੋਈ ਨੁਕਸਾਨ ਨਾ ਪੁੱਜੇ। ਕੈਨੇਡੀਅਨ ਖੁਫ਼ੀਆ ਏਜੰਸੀ ਨੇ ਖ਼ਾਲਿਸਤਾਨ ਦੀ ਮੰਗ ਨੂੰ ਕਾਨੂੰਨੀ ਤੌਰ ’ਤੇ ਜਾਇਜ਼ ਸਿਆਸੀ ਸਰਗਰਮੀ ਵੀ ਕਰਾਰ ਦਿਤਾ।

ਖ਼ਾਲਿ.ਸਤਾਨੀਆਂ ਦੀ ਸੁਰੱਖਿਆ ਯਕੀਨੀ ਬਣਾ ਰਹੀ ਕੈਨੇਡਾ ਸਰਕਾਰ

ਇਸੇ ਦੌਰਾਨ ਸਿਆਸੀ ਤੌਰ ’ਤੇ ਪ੍ਰੇਰਿਤ ਹਿੰਸਕ ਵੱਖਵਾਦ ਦਾ ਜ਼ਿਕਰ ਕਰਦਿਆਂ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਸਾਲ ਕਨਿਸ਼ਕ ਜਹਾਜ਼ ਕਾਂਡ ਦੀ 40ਵੀਂ ਬਰਸੀ ਲੰਘੀ ਅਤੇ ਕੈਨੇਡੀਅਨ ਇਤਿਹਾਸ ਦੇ ਸਭ ਤੋਂ ਖ਼ਤਰਨਾਕ ਅਤਿਵਾਦੀ ਹਮਲੇ ਦੇ ਸਾਜ਼ਿਸ਼ਘਾੜੇ ਕੈਨੇਡਾ ਵਿਚ ਮੌਜੂਦ ਖਾਲਿਸਤਾਨੀ ਵੱਖਵਾਦੀ ਸਨ। ਕੈਨੇਡਾ ਵਿਚ ਮੌਜੂਦ ਖਾਲਿਸਤਾਨ ਹਮਾਇਤੀ ਵੱਖਵਾਦੀਆਂ ਨਾਲ ਸਬੰਧਤ ਕੋਈ ਹਮਲਾ 2025 ਦੌਰਾਨ ਨਹੀਂ ਹੋਇਆ ਪਰ ਇਨ੍ਹਾਂ ਵੱਖਵਾਦੀਆਂ ਦੀਆਂ ਸਰਗਰਮੀਆਂ ਕੌਮੀ ਸੁਰੱਖਿਆ ਵਾਸਤੇ ਖ਼ਤਰਾ ਪੈਦਾ ਕਰਦੀਆਂ ਹਨ। ਕੁਝ ਵੱਖਵਾਦੀ ਆਪਣਾ ਹਿੰਸਕ ਏਜੰਡਾ ਫੈਲਾਉਣ ਲਈ ਕੈਨੇਡੀਅਨ ਸੰਸਥਾਵਾਂ ਨੂੰ ਪ੍ਰਭਾਵਤ ਕਰਨ ਵਾਲੇ ਨਾਗਰਿਕਾਂ ਨਾਲ ਵੀ ਜੁੜੇ ਹੋਏ ਹਨ ਅਤੇ ਇਸ ਤਰੀਕੇ ਨਾਲ ਫ਼ੰਡਜ਼ ਵੀ ਇਕੱਤਰ ਕੀਤੇ ਜਾਂਦੇ ਹਨ।

ਵੱਖਰੇ ਮੁਲਕ ਦੀ ਮੰਗ ਨੂੰ ਜਾਇਜ਼ ਸਿਆਸੀ ਸਰਗਰਮੀ ਮੰਨਿਆ

ਦੂਜੇ ਪਾਸੇ ਕੁਝ ਕੈਨੇਡੀਅਨ ਲੋਕ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਖ਼ਾਲਿਸਤਾਨ ਦਾ ਪ੍ਰਚਾਰ ਕਰ ਰਹੇ ਹਨ ਅਤੇ ਅਜਿਹੀਆਂ ਸਰਗਰਮੀਆਂ ਨੂੰ ਵੱਖਵਾਦ ਨਹੀਂ ਮੰਨਿਆ ਜਾ ਸਕਦਾ। ਸ਼ੁੱਕਰਵਾਰ ਨੂੰ ਸੰਸਦ ਵਿਚ ਪੇਸ਼ ਸਾਲ 2025 ਨਾਲ ਸਬੰਧਤ ਖੁਫ਼ੀਆ ਰਿਪੋਰਟ ਮੁਤਾਬਕ ਸੀ.ਐਸ.ਆਈ.ਐਸ. ਵੱਲੋਂ ਕੈਨੇਡਾ ਨੂੰ ਦਰਪੇਸ਼ ਖਤਰਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਿਛਲੇ ਸਾਲ ਲਾਰੈਂਸ ਬਿਸ਼ਨੋਈ ਗਿਰੋਹ ਸਣੇ 12 ਜਥੇਬੰਦੀਆਂ ਨੂੰ ਅਤਿਵਾਦੀ ਧੜੇ ਐਲਾਨਿਆ ਗਿਆ। ਖੁਫ਼ੀਆ ਏਜੰਸੀ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਆਪਣੇ ਹਿਤਾਂ ਨੂੰ ਅੱਗੇ ਵਧਾਉਣ ਖ਼ਾਤਰ ਕੈਨੇਡੀਅਨ ਸਿਆਸਤਦਾਨਾਂ, ਪੱਤਰਕਾਰਾਂ ਅਤੇ ਇੰਡੋ-ਕੈਨੇਡੀਅਨ ਕਮਿਊਨਿਟੀ ਦੇ ਮੈਂਬਰਾਂ ਨੂੰ ਵਰਤਿਆ ਜਾਂਦਾ ਹੈ। ਸਿਰਫ਼ ਐਨਾ ਹੀ ਨਹੀਂ, ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਨਾਲ ਸਬੰਧਤ ਸਰਗਰਮੀਆਂ ਅਤੇ ਭਾਰਤ ਸਰਕਾਰ ਦੀ ਨੁਕਤਾਚੀਨੀ ਕਰਨ ਵਾਲਿਆਂ ਦੀ ਆਵਾਜ਼ ਦਬਾਉਣ ਵਾਸਤੇ ਵੀ ਇਹ ਸਾਰੇ ਹੁੰਮ ਹੁਮਾ ਕੇ ਕੰਮ ਕਰਦੇ ਹਨ। ਚੇਤੇ ਰਹੇ ਕਿ ਜੂਨ 2023 ਵਿਚ ਹਰਦੀਪ ਸਿੰਘ ਨਿੱਜਰ ਕਤਲਕਾਂਡ ਨੂੰ ਕੈਨੇਡਾ ਸਰਕਾਰ ਨੇ ਭਾਰਤੀ ਏਜੰਟਾਂ ਦੀ ਕਾਰਵਾਈ ਦੱਸਿਆ ਪਰ ਭਾਰਤ ਸਰਕਾਰ ਨੇ ਦੋਸ਼ਾਂ ਨੂੰ ਨਕਾਰ ਦਿਤਾ।

Next Story
ਤਾਜ਼ਾ ਖਬਰਾਂ
Share it