ਕੈਨੇਡਾ ’ਚ ਸੈਂਕੜੇ ਚੋਰੀਆਂ, ਭਾਰਤੀ ਬਜ਼ੁਰਗ ਸਣੇ 21 ਸ਼ੱਕੀ ਕਾਬੂ
ਬਰੈਂਪਟਨ ਦੇ 75 ਸਾਲਾ ਵਿਜੇ ਅਗਰਵਾਲ ਸਣੇ 21 ਜਣਿਆਂ ਨੂੰ ਵੱਖ ਵੱਖ ਸਟੋਰਾਂ ਤੋਂ ਲੱਖਾਂ ਡਾਲਰ ਮੁੱਲ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ

By : Upjit Singh
ਹੈਮਿਲਟਨ : ਬਰੈਂਪਟਨ ਦੇ 75 ਸਾਲਾ ਵਿਜੇ ਅਗਰਵਾਲ ਸਣੇ 21 ਜਣਿਆਂ ਨੂੰ ਵੱਖ ਵੱਖ ਸਟੋਰਾਂ ਤੋਂ ਲੱਖਾਂ ਡਾਲਰ ਮੁੱਲ ਦਾ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਉਨਟਾਰੀਓ ਅਤੇ ਕਿਊਬੈਕ ਵਿਚ ਸ਼ੌਪਰਜ਼ ਡ੍ਰਗ ਮਾਰਟ ਦੀਆਂ ਲੋਕੇਸ਼ਨਾਂ ’ਤੇ ਅੰਜਾਮ ਦਿਤਾ ਗਿਆ। ਪ੍ਰੌਜੈਕਟ ਸੌਮਜ਼ ਅਧੀਨ ਕੀਤੀ ਗਈ ਕਾਰਵਾਈ ਬਾਰੇ ਪੁਲਿਸ ਨੇ ਦੱਸਿਆ ਕਿ ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਉਣ ਦਾ ਰੁਝਾਨ ਪੂਰੇ ਮੁਲਕ ਵਿਚ ਤੇਜ਼ ਹੋ ਰਿਹਾ ਹੈ। ਪੀਲ ਰੀਜਨਲ ਪੁਲਿਸ, ਵਾਟਰਲੂ ਪੁਲਿਸ ਅਤੇ ਯਾਰਕ ਰੀਜਨਲ ਪੁਲਿਸ ਤੋਂ ਇਲਾਵਾ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਉਨਟਾਰੀਓ ਨਾਲ ਤਾਲਮੇਲ ਤਹਿਤ ਛਾਪੇ ਮਾਰਦਿਆਂ ਚੋਰੀ ਕੀਤੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ ਅਤੇ ਸ਼ੱਕੀਆਂ ਵਿਰੁੱਧ ਦੋਸ਼ ਆਇਦ ਕੀਤੇ ਜਾ ਸਕੇ।
ਬਰੈਂਪਟਨ ਦੇ ਵਿਜੇ ਅਗਰਵਾਲ ਵਜੋਂ ਹੋਈ ਸ਼ਨਾਖ਼ਤ
ਚੋਰੀ ਕੀਤੀਆਂ ਵਸਤਾਂ ਨੂੰ ਮਿਸੀਸਾਗਾ ਦਾ ਇਕ ਸ਼ਖਸ ਖਰੀਦ ਕੇ ਅੱਗੇ ਵੇਚਣ ਦਾ ਕੰਮ ਕਰਦਾ ਸੀ। ਚੋਰੀਸ਼ੁਦਾ ਵਸਤਾਂ ਖਰੀਦਣ ਵਾਲੇ ਬਰੈਂਪਟਨ ਦੇ ਵੱਡੇ ਵੇਅਰ ਹਾਊਸ ਏ.ਜੀ. ਲਿਕੁਈਡੇਸ਼ਨ ਵਿਰੁੱਧ ਕੋਈ ਕ੍ਰਿਮੀਨਲ ਚਾਰਜ ਨਹੀਂ ਲਾਇਆ ਗਿਆ। ਹੈਮਿਲਟਲ ਪੁਲਿਸ ਦੇ ਡਿਪਟੀ ਚੀਫ਼ ਰਾਯਨ ਡੀਓਡਾਟੀ ਨੇ ਦੱਸਿਆ ਕਿ 10 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਵਸਤਾਂ ਚੋਰੀ ਕਰਨ ਲਈ ਸੈਂਕੜੇ ਵਾਰਦਾਤਾਂ ਕੀਤੀਆਂ ਗਈਆਂ ਅਤੇ ਅਜਿਹੇ ਮਾਮਲਿਆਂ ਦੀ ਪੜਤਾਲ ਬੇਹੱਦ ਗੁੰਝਲਦਾਰ ਬਣ ਜਾਂਦੀ ਹੈ। ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਦਾ ਕਹਿਣਾ ਸੀ ਕਿ ਪ੍ਰੌਜੈਕਟ ਸੌਮਜ਼ ਕੋਈ ਛੋਟੀ ਮੋਟੀ ਕਾਰਵਾਈ ਨਹੀਂ ਸਗੋਂ ਵੱਡੇ ਪੱਧਰ ’ਤੇ ਫੈਲੇ ਨੈਟਵਰਕ ਦਾ ਪਰਦਾ ਫ਼ਾਸ਼ ਕਰਨ ਦਾ ਇਕ ਹੰਭਲਾ ਸਾਬਤ ਹੋਇਆ।
ਸ਼ੌਪਰਜ਼ ਡ੍ਰਗ ਮਾਰਟ ਦੇ ਸਟੋਰਾਂ ਨੂੰ ਬਣਾਉਂਦੇ ਸਨ ਨਿਸ਼ਾਨਾ
ਦਸੰਬਰ ਦੇ ਆਰੰਭ ਵਿਚ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਗਰੇਟਰ ਟੋਰਾਂਟੋ ਏਰੀਆ ਦੇ 6 ਘਰਾਂ ਸਣੇ 16 ਟਿਕਾਣਿਆਂ ’ਤੇ ਛਾਪੇ ਮਾਰੇ ਗਏ। ਦੋ ਸ਼ੱਕੀਆਂ ਨੂੰ ਵੈਨਕੂਵਰ ਤੋਂ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਜਲਦ ਹੀ ਹੈਮਿਲਟਨ ਲਿਆਂਦਾ ਜਾ ਰਿਹਾ ਹੈ। ਰਾਯਨ ਡੀਓਡਾਟੀ ਨੇ ਅੱਗੇ ਕਿਹਾ ਕਿ ਅਪਰਾਧ ਵਾਸਤੇ ਕੋਈ ਸਰਹੱਦ ਮਾਇਨੇ ਨਹੀਂ ਰਖਦੀ ਅਤੇ ਸਾਂਝੀ ਵਚਨਬੱਧਤਾ ਰਾਹੀਂ ਅਜਿਹੀਆਂ ਵਾਰਦਾਤਾਂ ਨਾਲ ਨਜਿੱਠਿਆ ਜਾ ਸਕਦਾ ਹੈ। ਪੁਲਿਸ ਮੁਤਾਬਕ ਵਿਜੇ ਅਗਰਵਾਲ ਵਿਰੁੱਧ ਨੌਜਵਾਨਾਂ ਨੂੰ ਅਪਰਾਧ ਲਈ ਭੜਕਾਉਣ, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ ਅਤੇ ਪੰਜ ਹਜ਼ਾਰ ਡਾਲਰ ਤੋਂ ਵੱਧ ਮੁੱਲ ਦੇ ਅਪਰਾਧ ਵਿਚ ਸ਼ਮੂਲੀਅਤ ਦੇ ਦੋਸ਼ ਆਇਦ ਕੀਤੇ ਗਏ ਹਨ। ਕਾਬੈ ਕੀਤੇ ਸ਼ੱਕੀਆਂ ਵਿਚ


