ਕੈਨੇਡਾ ਵਿਚ ਮਕਾਨਾਂ ਦੀ ਵਿਕਰੀ 5 ਫ਼ੀ ਸਦੀ ਵਧੀ
ਕੈਨੇਡੀਅਨ ਰੀਅਲ ਅਸਟੇਟ ਬਾਜ਼ਾਰ ਵਿਚ ਰੌਣਕਾਂ ਪਰਤਣ ਦੀ ਰਿਪੋਰਟ ਹੈ ਜਿਸ ਮਗਰੋਂ ਰੀਅਲ ਅਸਟੇਟ ਐਸੋਸੀਏਸ਼ਨ ਵੱਲੋਂ ਮੌਜੂਦਾ ਵਰ੍ਹੇ ਦੌਰਾਨ ਮਕਾਨਾਂ ਦੀ ਵਿਕਰੀ ਬਾਰੇ ਕੀਤੀ ਪੇਸ਼ੀਨਗੋਈ ਵਿਚ ਸੁਧਾਰ ਕੀਤਾ

By : Upjit Singh
ਟੋਰਾਂਟੋ : ਕੈਨੇਡੀਅਨ ਰੀਅਲ ਅਸਟੇਟ ਬਾਜ਼ਾਰ ਵਿਚ ਰੌਣਕਾਂ ਪਰਤਣ ਦੀ ਰਿਪੋਰਟ ਹੈ ਜਿਸ ਮਗਰੋਂ ਰੀਅਲ ਅਸਟੇਟ ਐਸੋਸੀਏਸ਼ਨ ਵੱਲੋਂ ਮੌਜੂਦਾ ਵਰ੍ਹੇ ਦੌਰਾਨ ਮਕਾਨਾਂ ਦੀ ਵਿਕਰੀ ਬਾਰੇ ਕੀਤੀ ਪੇਸ਼ੀਨਗੋਈ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਨੇ ਦੱਸਿਆ ਕਿ ਸਤੰਬਰ ਮਹੀਨੇ ਦੌਰਾਨ ਘਰਾਂ ਦੀ ਵਿਕਰੀ ਸਾਲਾਨਾ ਆਧਾਰ ’ਤੇ 5.2 ਫ਼ੀ ਸਦੀ ਵਧੀ ਅਤੇ 2021 ਮਗਰੋਂ ਰੀਅਲ ਅਸਟੇਟ ਬਾਜ਼ਾਰ ਵਿਚ ਸਭ ਤੋਂ ਵੱਧ ਸਰਗਰਮੀਆਂ ਵਾਲਾ ਮਹੀਨਾ ਰਿਹਾ। ਸਤੰਬਰ ਦੌਰਾਨ ਵਿਕਣ ਲਈ ਸੂਚੀਬੱਧ ਹੋਏ ਮਕਾਨਾਂ ਦੀ ਗਿਣਤੀ ਅਗਸਤ ਦੇ ਮੁਕਾਬਲੇ 0.8 ਫ਼ੀ ਸਦੀ ਘਟ ਗਈ ਅਤੇ ਕੈਨੇਡਾ ਭਰ ਵਿਚ ਸੂਚੀਬੱਧ ਮਕਾਨਾਂ ਦੀ ਗਿਣਤੀ 199,772 ਦਰਜ ਕੀਤੀ ਗਈ।
ਸਾਲ 2025 ਸੁਖਾਵਾਂ ਲੰਘਣ ਦੇ ਆਸਾਰ
ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ 7.5 ਫ਼ੀ ਸਦੀ ਵੱਧ ਬਣਦਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ 2025 ਦੌਰਾਨ 4 ਲੱਖ 73 ਹਜ਼ਾਰ ਤੋਂ ਵੱਧ ਪ੍ਰੌਪਰਟੀਜ਼ ਵਿਕ ਸਕਦੀਆਂ ਹਨ ਅਤੇ ਇਹ ਅੰਕੜਾ 2024 ਦੇ ਮੁਕਾਬਲੇ 1.1 ਫੀ ਸਦੀ ਘੱਟ ਹੋਵੇਗਾ ਪਰ ਜੁਲਾਈ ਵਿਚ ਕੀਤੀ ਪੇਸ਼ੀਨਗੋਈ ਦੌਰਾਨ ਤਿੰਨ ਫ਼ੀ ਸਦੀ ਕਮੀ ਦਾ ਜ਼ਿਕਰ ਕੀਤਾ ਗਿਆ ਸੀ। ਕੈਨੇਡਾ ਵਿਚ ਇਕ ਮਕਾਨ ਦੀ ਔਸਤ ਕੀਮਤ 6 ਲੱਖ 76 ਹਜ਼ਾਰ ਡਾਲਰ ਦੱਸੀ ਜਾ ਰਹੀ ਹੈ ਅਤੇ ਸਾਲਾਨਾ ਆਧਾਰ ’ਤੇ ਇਸ ਨੂੰ 1.4 ਫੀ ਸਦੀ ਘੱਟ ਮੰਨਿਆ ਜਾ ਰਿਹਾ ਹੈ।


