Begin typing your search above and press return to search.

ਕੈਨੇਡਾ ਵਿਚ ਪੰਜਾਬਣ ਦੇ ਕਤਲ ਮਾਮਲੇ ’ਚ ਗੁਰਤਾਜ ਸਿੰਘ ਗ੍ਰਿਫ਼ਤਾਰ

ਕੈਨੇਡਾ ਵਿਚ ਪੰਜਾਬੀ ਮੁਟਿਆਰ ਦੇ ਕਤਲ ਦੀ ਪੜਤਾਲ ਕਰ ਰਹੀ ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ 21 ਸਾਲ ਦੇ ਗੁਰਤਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੈਨੇਡਾ ਵਿਚ ਪੰਜਾਬਣ ਦੇ ਕਤਲ ਮਾਮਲੇ ’ਚ ਗੁਰਤਾਜ ਸਿੰਘ ਗ੍ਰਿਫ਼ਤਾਰ
X

Upjit SinghBy : Upjit Singh

  |  9 May 2025 6:06 PM IST

  • whatsapp
  • Telegram

ਸਰੀ : ਕੈਨੇਡਾ ਵਿਚ ਪੰਜਾਬੀ ਮੁਟਿਆਰ ਦੇ ਕਤਲ ਦੀ ਪੜਤਾਲ ਕਰ ਰਹੀ ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ 21 ਸਾਲ ਦੇ ਗੁਰਤਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਆਈ ਹਿਟ ਦੀ ਸਾਰਜੈਂਟ ਫਰੈਡਾ ਫੌਂਗ ਨੇ ਦੱਸਿਆ ਕਿ ਕਤਲਕਾਂਡ ਵਿਚ ਕਈ ਹੋਰ ਸ਼ੱਕੀ ਵੀ ਸ਼ਾਮਲ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਇਨਸਾਫ਼ ਦੇ ਕਟਹਿਰੇ ਵਿਚ ਲਿਆਂਦੇ ਜਾਣ ਤੱਕ ਪੜਤਾਲ ਜਾਰੀ ਰਹੇਗੀ। ਮਾਮਲੇ ਦੀ ਪੜਤਾਲ ਵਿਚ ਇੰਟੈਗਰੇਟਿਡ ਫੌਰੈਂਸਿਕ ਆਈਡੈਂਟੀਫਿਕੇਸ਼ਨ ਸਰਵਿਸ, ਸਰੀ ਪੁਲਿਸ ਸਰਵਿਸ, ਆਰ.ਸੀ.ਐਮ.ਪੀ. ਅਤੇ ਬੀ.ਸੀ. ਕੌਰੋਨਰਜ਼ ਸਰਵਿਸ ਵੱਲੋਂ ਮੁਕੰਮਲ ਸਹਿਯੋਗ ਦਿਤਾ ਗਿਆ। ਦੱਸ ਦੇਈਏ ਕਿ 14 ਦਸੰਬਰ 2024 ਨੂੰ ਸਰੀ ਦੇ ਗਿਲਫਰਡ ਇਲਾਕੇ ਵਿਚ 23 ਸਾਲ ਦੀ ਸਿਮਰਨਜੀਤ ਕੌਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿਤਾ ਗਿਆ ਜਦਕਿ ਇਕ ਹੋਰ ਸ਼ਖਸ ਗੰਭੀਰ ਜ਼ਖਮੀ ਹੋਇਆ। ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਸਿਮਰਨਜੀਤ ਕੌਰ ਸਰੀ ਦੇ 108-ਏ ਐਵੇਨਿਊ ਦੇ 14700 ਬਲਾਕ ਵਿਚ ਆਪਣੀਆਂ ਸਹੇਲੀਆਂ ਨਾਲ ਕਿਰਾਏ ’ਤੇ ਰਹਿ ਰਹੀ ਸੀ। ਸਿਮਰਨਜੀਤ ਕੌਰ ਨੂੰ ਨਿਸ਼ਾਨਾ ਬਣਾਏ ਜਾਣ ਦੇ ਕਾਰਨਾਂ ਬਾਰੇ ਆਈ ਹਿਟ ਵੱਲੋਂ ਵਿਸਤਾਰਤ ਵੇਰਵੇ ਨਹੀਂ ਦਿਤੇ ਗਏ ਅਤੇ ਸਿਰਫ ਐਨਾ ਦੱਸਿਆ ਕਿ ਨਿਜੀ ਵਿਵਾਦ ਕਰ ਕੇ ਵਾਰਦਾਤ ਵਾਪਰੀ। ਗੁਰਤਾਜ ਸਿੰਘ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਅਤੇ ਇਰਾਦਾ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ ਅਤੇ ਅਦਾਲਤ ਵਿਚ ਅਗਲੀ ਪੇਸ਼ੀ ਤੱਕ ਉਹ ਪੁਲਿਸ ਹਿਰਾਸਤ ਵਿਚ ਰਹੇਗਾ। ਆਈ ਹਿਟ ਵੱਲੋਂ ਲੋਕਾਂ ਅਪੀਲ ਕੀਤੀ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 1877 551 ਆਈ ਹਿਟ 4448 ’ਤੇ ਸੰਪਰਕ ਕੀਤਾ ਜਾਵੇ।

ਸਿਮਰਨਜੀਤ ਕੌਰ ਦੀ ਸਰੀ ਵਿਖੇ ਕੀਤੀ ਗਈ ਸੀ ਹੱਤਿਆ

ਦੱਸ ਦੇਈਏ ਕਿ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਠਸਕਾ ਮੀਰਾਜੀ ਨਾਲ ਸਬੰਧਤ ਸਿਮਰਨਜੀਤ ਕੌਰ ਦੇ ਬਿਜ਼ਨਸ ਮੈਨੇਜਮੈਂਟ ਕੋਰਸ ਦਾ ਆਖਰੀ ਸਮੈਸਟਰ ਚੱਲ ਰਿਹਾ ਸੀ ਅਤੇ ਪੜ੍ਹਾਈ ਮੁਕੰਮਲ ਹੋਣ ਮਗਰੋਂ ਉਸ ਨੂੰ ਵਰਕ ਪਰਮਿਟ ਮਿਲ ਜਾਂਦਾ। ਕੈਨੇਡਾ ਵਿਚ ਪੰਜਾਬੀ ਮੁੰਡੇ-ਕੁੜੀਆਂ ਦੇ ਕਤਲ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਸਿਮਰਨਜੀਤ ਕੌਰ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਐਡਮਿੰਟਨ ਵਿਖੇ ਹਰਸ਼ਾਨਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਦਕਿ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਨਾਲ ਸਬੰਧਤ ਨਵਦੀਪ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ ਆਈ ਹਿਟ ਵੱਲੋਂ ਇਸ ਮਾਮਲੇ ਵਿਚ ਇਕ ਕੁੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਵਦੀਪ ਧਾਲੀਵਾਲ ਟਰੱਕ ਚਲਾਉਂਦਾ ਸੀ ਅਤੇ ਟੋਰਾਂਟੋ ਤੋਂ ਸਰੀ ਲੋਡ ਲੈ ਕੇ ਗਿਆ ਜਿਥੇ 30 ਅਪ੍ਰੈਲ ਨੂੰ ਲਾਪਤਾ ਹੋਣ ਦੀ ਰਿਪੋਰਟ ਸਾਹਮਣੇ ਆਈ ਅਤੇ ਦੋ ਦਿਨ ਬਾਅਦ ਸਰੀ ਪੁਲਿਸ ਨੇ ਗੁੰਮਸ਼ੁਦਗੀ ਦਾ ਮਾਮਲਾ ਆਈ ਹਿਟ ਨੂੰ ਸੌਂਪ ਦਿਤਾ।

Next Story
ਤਾਜ਼ਾ ਖਬਰਾਂ
Share it