ਖਾਲਿਸਤਾਨ ਬਾਰੇ ਰਾਏਸ਼ੁਮਾਰੀ ’ਤੇ ਭਾਰਤ ਸਰਕਾਰ ਨੇ ਜਤਾਇਆ ਇਤਰਾਜ਼
ਕੈਲਗਰੀ ਵਿਖੇ 28 ਜੁਲਾਈ ਨੂੰ ਖਾਲਿਸਤਾਨ ਬਾਰੇ ਹੋ ਰਹੀ ਰਾਏਸ਼ੁਮਾਰੀ ’ਤੇ ਭਾਰਤ ਸਰਕਾਰ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਗਲੋਬਲ ਅਫੇਅਰਜ਼ ਮੰਤਰਾਲੇ ਨੂੰ ਭੇਜੇ ਸੁਨੇਹੇ
By : Upjit Singh
ਔਟਵਾ : ਕੈਲਗਰੀ ਵਿਖੇ 28 ਜੁਲਾਈ ਨੂੰ ਖਾਲਿਸਤਾਨ ਬਾਰੇ ਹੋ ਰਹੀ ਰਾਏਸ਼ੁਮਾਰੀ ’ਤੇ ਭਾਰਤ ਸਰਕਾਰ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਗਲੋਬਲ ਅਫੇਅਰਜ਼ ਮੰਤਰਾਲੇ ਨੂੰ ਭੇਜੇ ਸੁਨੇਹੇ ਵਿਚ ਕਿਹਾ ਕਿ ਕੈਨੇਡੀਅਨ ਧਰਤੀ ਦੀ ਵਰਤੋਂ ਵੱਖਵਾਦੀ ਸਰਗਰਮੀਆਂ ਵਾਸਤੇ ਕੀਤੀ ਜਾ ਰਹੀ ਹੈ ਜੋ ਬਿਲਕੁਲ ਵੀ ਜਾਇਜ਼ ਨਹੀਂ। ਦੂਜੇ ਪਾਸੇ ਖਾਲਿਸਤਾਨ ਹਮਾਇਤੀਆਂ ਦਾ ਦੋਸ਼ ਹੈ ਕਿ ਰੈਫਰੈਂਡਮ ਨਾਲ ਸਬੰਧਤ ਪੋਸਟਰਾਂ ’ਤੇ ਅਣਪਛਾਤੇ ਸ਼ੱਕੀਆਂ ਵੱਲੋਂ ਕਾਲਖ ਪੋਤੀ ਜਾ ਰਹੀ ਹੈ ਅਤੇ ਬੈਨਰਾਂ ਨੂੰ ਲੀਰ ਲੀਰ ਕੀਤਾ ਜਾ ਰਿਹਾ ਹੈ।
ਕੈਨੇਡੀਅਨ ਧਰਤੀ ਦੀ ਵਰਤੋਂ ਵੱਖਵਾਦੀ ਸਰਗਰਮੀਆਂ ਲਈ ਕਰਨ ਦਾ ਦੋਸ਼
ਰੈਫਰੈਂਡਮ ਨਾਲ ਸਬੰਧਤ ਪੋਸਟਰਾਂ ਵਿਚ ਤਲਵਿੰਦਰ ਸਿੰਘ ਪਰਮਾਰ ਅਤੇ ਹਰਦੀਪ ਸਿੰਘ ਨਿੱਜਰ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ। ਕੈਲਗਰੀ ਵਿਖੇ 28 ਜੁਲਾਈ ਦੀ ਰਾਏਸ਼ੁਮਾਰ ਉਸ ਇਮਾਰਤ ਵਿਚ ਹੋ ਰਹੀ ਹੈ ਜੋ ਸਿਟੀ ਦੀ ਮਾਲਕੀ ਹੇਠ ਹੈ। ਭਾਰਤ ਸਰਕਾਰ ਵੱਲੋਂ ਸਰਕਾਰੀ ਇਮਾਰਤ ਵਿਚ ਰਾਏਸ਼ੁਮਾਰੀ ਨੂੰ ਵੀ ਗਲਤ ਠਹਿਰਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਤੰਬਰ 2023 ਵਿਚ ਸਰੀ ਦੇ ਇਕ ਸਕੂਲ ਵਿਚ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਐਨ ਮੌਕੇ ’ਤੇ ਜਗ੍ਹਾ ਬਦਲ ਦਿਤੀ ਗਈ। ਦੂਜੇ ਪਾਸੇ ਵੈਨਕੂਵਰ ਵਿਖੇ ਭਾਰਤੀ ਕੌਂਸਲੇਟ ਦੇ ਬਾਹਰ 24 ਘੰਟੇ ਤੱਕ ਰੋਸ ਵਿਖਾਵਾ ਕੀਤੇ ਜਾਣ ਦੀ ਰਿਪੋਰਟ ਹੈ।