Begin typing your search above and press return to search.

ਗ਼ਜ਼ਲ ਮੰਚ ਸਰੀ ਦੀ ਖੂਬਸੂਰਤ ਸ਼ਾਇਰਾਨਾ ਸਾਮ, ਵੱਡੀ ਗਿਣਤੀ ਚ ਪੁੱਜੇ ਸਰੋਤਿਆਂ ਨੇ ਮਾਣਿਆ ਅਨੰਦ

ਗ਼ਜ਼ਲ ਮੰਚ ਸਰੀ ਦੀ ਖੂਬਸੂਰਤ ਸ਼ਾਇਰਾਨਾ ਸਾਮ, ਵੱਡੀ ਗਿਣਤੀ ਚ ਪੁੱਜੇ ਸਰੋਤਿਆਂ ਨੇ ਮਾਣਿਆ ਅਨੰਦ
X

BikramjeetSingh GillBy : BikramjeetSingh Gill

  |  23 Sept 2024 4:52 PM IST

  • whatsapp
  • Telegram

ਗ਼ਜ਼ਲ ਮੰਚ ਸਰੀ ਦੀ ਖੂਬਸੂਰਤ ਸ਼ਾਇਰਾਨਾ ਸਾਮ, ਵੱਡੀ ਗਿਣਤੀ ਚ ਪੁੱਜੇ ਸਰੋਤਿਆਂ ਨੇ ਮਾਣਿਆ ਅਨੰਦ

ਵੈਨਕੂਵਰ ਸਤੰਬਰ ( ਮਲਕੀਤ ਸਿੰਘ) ਗ਼ਜ਼ਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿਚ ਆਪਣੀ ਸਾਲਾਨਾ ਖੂਬਸੂਰਤ ਸ਼ਾਇਰਾਨਾ ਸ਼ਾਮ ਮਨਾਈ ਗਈ ਜਿਸਦੀ ਪ੍ਰਧਾਨਗੀ ਪੰਜਾਬ ਤੋਂ ਆਏ ਪ੍ਰੋ. ਬਾਵਾ ਸਿੰਘ (ਸਾਬਕਾ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ) ਤੇ ਪ੍ਰਿੰਸੀਪਲ ਸਤਿੰਦਰ ਕੌਰ ਕਾਹਲੋਂ, ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਦਸ਼ਮੇਸ਼ ਗਿੱਲ ਫਿਰੋਜ਼ ਨੇ ਕੀਤੀ

ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਫਰਨ ਗੈਬਰੀਅਲ ਵੱਲੋਂ ਆਪਣੀ ਭਾਸ਼ਾ ਵਿਚ ਗਾਏ ਗੀਤ ਨਾਲ ਹੋਈ। ਗ਼ਜ਼ਲ ਮੰਚ ਵੱਲੋਂ ਰਾਜਵੰਤ ਰਾਜ ਨੇ ਹਾਜਰ ਮਹਿਮਾਨਾਂ, ਸਹਿਯੋਗੀਆਂ, ਸ਼ਾਇਰਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਦਿਆਂ ਮੰਚ ਦੀਆਂ ਸਰਗਰਮੀਆਂ ਬਾਰੇ ਅਤੇ ਸਹਿਯੋਗੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਈ ਪੰਜਾਬੀ ਲੇਖਿਕਾ ਬਰਜਿੰਦਰ ਕੌਰ ਢਿੱਲੋਂ ਨੂੰ ਸਭਾ ਵੱਲੋਂ ਸ਼ਰਧਾਂਜਲੀ ਦਿੱਤੀ ਗਈ।ਸ਼ਾਇਰਾਨਾ ਸ਼ਾਮ ਦੇ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਰਾਜਵੰਤ ਰਾਜ ਨੇ ਉਰਦੂ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਨਰਿੰਦਰ ਭਾਗੀ ਨੂੰ ਆਪਣਾ ਕਲਾਮ ਪੇਸ਼ ਕਰਨ ਦਾ ਸੱਦਾ ਦਿੱਤਾ। ਨਰਿੰਦਰ ਭਾਗੀ ਨੇ ਆਪਣੀ ਸੁਰੀਲੀ ਆਵਾਜ਼ ਵਿਚ ਪੇਸ਼ ਕੀਤੀਆਂ ਦੋ ਉਰਦੂ ਗ਼ਜ਼ਲਾਂ ਰਾਹੀਂ ਖੂਬਸੂਰਤ ਕਾਵਿਕ ਮਾਹੌਲ ਦੀ ਨੀਂਹ ਰੱਖ ਦਿੱਤੀ।

ਉਪਰੰਤ ਪ੍ਰੀਤ ਮਨਪ੍ਰੀਤ ਨੇ ‘ਲਾਹ ਵੀ ਦੇ ਹੁਣ ਚੁੱਪ ਦੇ ਪਰਦੇ ਬੋਲ ਜਰਾ ਕੁਝ ਚਾਨਣ ਕਰਦੇ, ਕਿੰਨੇ ਖਾਲੀ ਹੋ ਚੱਲੇ ਹਾਂ ਖਾਲੀ ਥਾਵਾਂ ਭਰਦੇ ਭਰਦੇ’ ਜਿਹੇ ਗੰਭੀਰ ਸ਼ਿਅਰਾਂ ਨਾਲ ਸਰੋਤਿਆਂ ਦੀ ਭਰਪੂਰ ਵਾਹ ਵਾਹ ਹਾਸਲ ਕੀਤੀ। ਕਵਿੱਤਰੀ ਸੁਖਜੀਤ “ਤੂੰ ਵੀ ਝੋਲੇ ਭਰ ਦਿੱਤੀ ਹੈ ਤੂੰ ਵੀ ਹਿੱਸਾ ਪਾ ਦਿੱਤੈ, ਮੇਰੇ ਕੋਲ ਤਾਂ ਪਹਿਲਾਂ ਹੀ ਪਰ ਆਪਣੇ ਦਰਦ ਬਥੇਰੇ ਸੀ’ ਲੈ ਕੇ ਔਰਤ ਵੇਦਨਾ ਦੀ ਸ਼ਾਇਰੀ ਦੇ ਰੂਬਰੂ ਹੋਈ। ਦਵਿੰਦਰ ਗੌਤਮ ਆਪਣੀਆਂ ਗ਼ਜ਼ਲਾਂ ਰਾਹੀਂ ਵਿਸ਼ੇਸ਼ ਪ੍ਰਭਾਵ ਛੱਡ ਗਿਆ ਰਾਜਵੰਤ ਰਾਜ ‘ਘਟਾਵਾਂ ਨੇ ਕਰੀ ਸਾਜ਼ਿਸ਼ ਤੇ ਭੋਲੇ ਮੋਰ ਨੱਚੇ ਨੇ, ਰਹੀ ਖਾਮੋਸ਼ ਹੀ ਝਾਂਜਰ ਇਕੱਲੇ ਬੋਰ ਨੱਚੇ ਨੇ’ ਜਿਹੇ ਖੂਬਸੂਰਤ ਸ਼ਿਅਰਾਂ ਨਾਲ ਸਰੋਤਿਆਂ ਦੀ ਖੂਬ ਦਾਦ ਖੱਟ ਗਿਆ।

ਫਿਰ ਦਵਿੰਦਰ ਗੌਤਮ ਨੇ ਸਟੇਜ ਸੰਚਾਲਨ ਸਾਂਭਦਿਆਂ ਸ਼ਬਦਾਂ ਦੇ ਜਾਦੂਗਰ ਇੰਦਰਜੀਤ ਧਾਮੀ ਨੂੰ ਪੇਸ਼ ਕੀਤਾ ਅਤੇ ਇੰਦਰਜੀਤ ਧਾਮੀ ਨੇ ‘ਇਹ ਕਲਪਨਾ ਵਿੱਚ ਖੁਤਖੁਤੀ ਸਾਡੇ ਜਗਾਉਂਦਾ ਕੌਣ ਹੈ, ਸੋਚੋ ਕਿ ਸਾਡੀ ਹੋਸ਼ ਨਾ ਯਾਰੀ ਪਵਾਉਂਦਾ ਕੌਣ ਹੈ’ ਰਾਹੀਂ ਸਰੋਤਿਆਂ ਦੀ ਕਲਪਨਾ ਨੂੰ ਹਲੂਣਿਆ। ਹਰਦਮ ਮਾਨ ਨੇ ਆਪਣੇ ਅੰਦਾਜ਼ ਵਿਚ ਹਾਜਰੀ ਲੁਆਈ ‘ਚੜ੍ਹਦੀ ਉਮਰੇ ਕੋਮਲ ਕਲੀਆਂ ਠੰਡੇ ਹੌਕੇ ਭਰ ਰਹੀਆਂ, ਮਹਿਕਾਂ ਦੇ ਵਣਜਾਰੇ ਫਿਰਦੇ ਬਾਗ ‘ਚ ਚਾਰ ਚੁਫੇਰੇ ਨੇ’। ਦਸ਼ਮੇਸ਼ ਗਿੱਲ ਫਿਰੋਜ਼ ਉਰਦੂ ਅਤੇ ਪੰਜਾਬੀ ਰੰਗ ਲੈ ਕੇ ਹਾਜਰ ਹੋਇਆ ‘ਛਾਂ ਦੀ ਚਾਦਰ ਸਿਰ ਤੋਂ ਮੇਰੇ ਧੁੱਪ ਨੇ ਫਿਰ ਲਾਹ ਲਈ, ਰੁੱਖ ਦੀ ਛਾਵੇਂ ਅਜੇ ਥੋੜ੍ਹਾ ਜਿਹਾ ਬੈਠਾ ਹਾਂ ਮੈਂ’।

ਦਸ਼ਮੇਸ਼ ਗਿੱਲ ਨੇ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਗੁਰਮੀਤ ਸਿੱਧੂ ਨੂੰ ਦਾਅਵਤ ਦਿੱਤੀ। ਗੁਰਮੀਤ ਸਿੱਧੂ ਨੇ ਸੱਤਿਅਮ, ਸ਼ਿਵਮ, ਸੁੰਦਰਮ ਨੂੰ ਇਉਂ ਪੇਸ਼ ਕੀਤਾ ‘ਸੱਚ, ਸੁਹੱਪਣ, ਸ਼ਿਵ ਤਿੰਨਾਂ ਲਈ ਇਕ ਸ਼ਬਦ ਹੈ ਕੀ, ਦੁਨੀਆ ਪੜ੍ਹਦੀ ਰਹੀ ਕਿਤਾਬਾਂ ਮੈਂ ਲਿਖ ਦਿੱਤਾ ਧੀ’। ਬਲਦੇਵ ਸੀਹਰਾ ਸਿਸਟਮ ਨੂੰ ਸੰਬੋਧਨ ਹੋਇਆ “ਇਹ ਸ਼ਹਿਰ ਦੇ ਤਬੀਬ ਨੂੰ ਸਮਝਾ ਦਿਓ ਕੋਈ, ਹੁੰਦਾ ਇਲਾਜ ਹੋਰ ਦਾ ਬੀਮਾਰ ਹੋਰ ਹੈ’। ਫਿਰ ਕ੍ਰਿਸ਼ਨ ਭਨੋਟ ਆਪਣੇ ਉਸਤਾਦੀ ਅੰਦਾਜ਼ ਵਿਚ ਪੇਸ਼ ਹੋਏ ਅਤੇ ਕਾਮਨਾ ਕੀਤੀ ‘ਮਿਲ ਕੇ ਦੁਆ ਕਰੋ ਹੁਣ ਕੋਈ ਕਦੇ ਨਾ ਵਿਛੜੇ, ਰਾਵੀ, ਚਨਾਬ, ਜੇਹਲਮ, ਸਤਲੁਜ ਵਾਗੂੰ’। ਅਖੀਰ ਵਿਚ ਪੇਸ਼ ਹੋਏ ਨਾਮਵਰ ਸ਼ਾਇਰ ਜਸਵਿੰਦਰ ਨੇ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਦੇ ਮਨਾਂ ਵਿਚਲੇ ਝੀਲ ਦੇ ਪਾਣੀਆਂ ਨੂੰ ਹਿਲਾਇਆ ਅਤੇ ਕਲਪਨਾ ਦੇ ਪੰਖੇਰੂਆਂ ਨੂੰ ਨਵੀਂ ਉਡਾਨ ਦਿੱਤੀ ‘

ਪ੍ਰਧਾਨਗੀ ਕਰ ਰਹੇ ਪ੍ਰੋ. ਬਾਵਾ ਸਿੰਘ ਨੇ ਕਿਹਾ ਕਿ ਜਿਸ ਤਰਾਂ ਪੰਜਾਬੀਆਂ ਨੇ ਕੈਨੇਡਾ ਦੀ ਰਾਜਨੀਤੀ ਵਿੱਚ, ਆਰਥਿਕਤਾ ਵਿੱਚ ਅਤੇ ਕਾਰੋਬਾਰਾਂ ਵਿੱਚ ਝੰਡੇ ਗੱਡੇ ਹੋਏ ਹਨ ਉਸੇ ਤਰ੍ਹਾਂ ਹੁਣ ਸਾਹਿਤ ਦੇ ਵਿੱਚ ਵੀ ਤੁਸੀਂ ਆਪਣੇ ਝੰਡੇ ਗੱਡ ਰਹੇ ਹੋ।

ਸ਼ਿਵ ਕੁਮਾਰ ਬਟਾਲਵੀ ਦੇ ਸ਼ਹਿਰ ਬਟਾਲਾ ਤੋਂ ਆਈ ਪ੍ਰਿੰਸੀਪਲ ਸਤਿੰਦਰ ਕੌਰ ਕਾਹਲੋਂ ਨੇ ਸਮੁੱਚੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅੰਤ ਵਿਚ ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਾਰੇ ਮਹਿਮਾਨਾਂ, ਸਹਿਯੋਗੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ

Next Story
ਤਾਜ਼ਾ ਖਬਰਾਂ
Share it