ਭਗੌੜੇ ਹੁਸਨਪ੍ਰੀਤ ਤੇ ਗੁਰਪ੍ਰੀਤ ਦੂਰੋਂ ਕਾਬੂ
ਓਨਟਾਰੀਓ (ਵਿਵੇਕ ਕੁਮਾਰ): ਬ੍ਰੈਂਪਟਨ ਰੋਲਿੰਗ ਏਕਰਸ ਡਰਾਈਵ 'ਤੇ ਰਿਹਾਇਸ਼ 'ਤੇ ਗੋਲੀਬਾਰੀ ਮਾਮਲੇ 'ਚ ਭਗੌੜੇ ਹੁਸ਼ਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਦੂਰੋਂ ਨੂੰ ਪੀਲ ਪੁਲਿਸ ਨੇ ਕਾਬੂ ਕਰ ਲਿਆ ਹੈ।ਜੁਲਾਈ ਮਹੀਨੇ 'ਚ ਇਹਨਾਂ ਵਲੋਂ 2 ਰਿਹਾਇਸ਼ਾਂ 'ਤੇ ਅੰਨੇਵਾਹ ਗੋਲੀਆਂ ਚਲਾਇਆ ਗਈਆਂ ਸਨ। ਜਿਸ ਦੀ ਸੀਸੀਟੀਵੀ ਫੋਟੈਜ ਦੇ ਅਧਾਰ 'ਤੇ ਪੁਲਿਸ ਦੇ ਵਲੋਂ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਪੁਲਿਸ ਦੇ ਵਲੋਂ ਕਾਬੂ ਕੀਤਾ ਗਿਆ ਹੈ।

By : Makhan shah

ਤੁਹਾਨੂੰ ਦੱਸ ਦਈਏ ਕਿ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਦੋਵੇ ਇਕ ਕਾਲੇ ਰੰਗ ਦੀ ਗੱਡੀ 'ਚ ਓਥੋਂ ਫਰਾਰ ਹੋ ਗਏ ਜਿਸ ਤੋਂ ਬਾਅਦ 13 ਜੁਲਾਈ ਨੂੰ ਵਿਨੀਪੈੱਗ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਨੇ ਵਿਨੀਪੈੱਗ ਮੈਨੀਟੋਬਾ ਵਿੱਚ ਸ਼ੱਕੀ ਵਾਹਨ ਦਾ ਪਤਾ ਲਗਾਇਆ ਜਿਸ ਨਾਲ ਇੱਕ ਸ਼ੱਕੀ ਦੀ ਪਛਾਣ ਹੋਈ। ਜਾਂਚਕਰਤਾਵਾਂ ਨੇ ਵਿਨੀਪੈੱਗ 'ਚ ਜਾਂਚ ਕਰਦੇ ਹੋਏ 23 ਸਾਲਾ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ, ਜਿਸਨੂੰ 26 ਅਗਸਤ ਨੂੰ ਓਨਟਾਰੀਓ ਵਾਪਸ ਲਿਆਂਦਾ ਗਿਆ। 27 ਜੁਲਾਈ ਨੂੰ, ਮਿਸੀਸਾਗਾ ਵਿੱਚ ਇੱਕ ਟ੍ਰੈਫਿਕ ਸਟਾਪ ਤੋਂ ਬਾਅਦ ਦੂਜੇ ਸ਼ੱਕੀ ਦੀ ਪਛਾਣ ਕੀਤੀ ਗਈ ਅਤੇ ਮਿਸੀਸਾਗਾ ਦੇ 20 ਸਾਲਾ ਹੁਸਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵਲੋਂ ਇਸ ਮਾਮਲੇ 'ਚ ਹੋਰ ਲੋਕਾਂ ਦੇ ਹੋਣ ਦਾ ਵੀ ਸ਼ੱਕ ਜਤਾਇਆ ਜਾ ਰਿਹਾ ਜਿਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਭ ਦੇ ਦਰਮਿਆਨ ਪੀਲ ਰੀਜਨਲ ਪੁਲਿਸ ਦੇ ਵਲੋਂ ਇਸ ਵਿਨੀਪੈੱਗ ਪੁਲਿਸ ਸਰਵਿਸ ਦੀ ਮੇਜਰ ਕ੍ਰਾਈਮ ਯੂਨਿਟ ਦੀ ਇਸ ਜਾਂਚ 'ਚ ਸਹਿਯੋਗ ਕਰਨ ਲਈ ਧਨਵਾਦ ਵੀ ਕੀਤਾ ਗਿਆ।