Begin typing your search above and press return to search.

ਕੈਨੇਡਾ ਵਿਚ ਮਾਲ ਗੱਡੀਆਂ ਅਤੇ ਮੁਸਾਫਰ ਗੱਡੀਆਂ ਦੀ ਆਵਾਜਾਈ ਹੋਈ ਸ਼ੁਰੂ

ਕੈਨੇਡੀਅਨ ਰੇਲਵੇ ਮੁਲਾਜ਼ਮ ਸੋਮਵਾਰ ਤੋਂ ਹੜਤਾਲ ਦੀ ਰਣਨੀਤੀ ਨੂੰ ਇਕ ਪਾਸੇ ਕਰ ਕੇ ਕੰਮ ’ਤੇ ਪਰਤ ਆਏ ਅਤੇ ਮਾਲ ਗੱਡੀਆਂ ਦੇ ਨਾਲ ਨਾਲ ਮੁਸਾਫਰ ਗੱਡੀਆਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ।

ਕੈਨੇਡਾ ਵਿਚ ਮਾਲ ਗੱਡੀਆਂ ਅਤੇ ਮੁਸਾਫਰ ਗੱਡੀਆਂ ਦੀ ਆਵਾਜਾਈ ਹੋਈ ਸ਼ੁਰੂ
X

Upjit SinghBy : Upjit Singh

  |  26 Aug 2024 12:04 PM GMT

  • whatsapp
  • Telegram

ਟੋਰਾਂਟੋ : ਕੈਨੇਡੀਅਨ ਰੇਲਵੇ ਮੁਲਾਜ਼ਮ ਸੋਮਵਾਰ ਤੋਂ ਹੜਤਾਲ ਦੀ ਰਣਨੀਤੀ ਨੂੰ ਇਕ ਪਾਸੇ ਕਰ ਕੇ ਕੰਮ ’ਤੇ ਪਰਤ ਆਏ ਅਤੇ ਮਾਲ ਗੱਡੀਆਂ ਦੇ ਨਾਲ ਨਾਲ ਮੁਸਾਫਰ ਗੱਡੀਆਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ। ਗੋ ਟ੍ਰਾਂਜਿਟ ਵੱਲੋਂ ਮਿਲਟਨ ਲਾਈਨ ’ਤੇ ਰੇਲ ਸੇਵਾ ਸ਼ੁਰੂ ਕੀਤੇ ਜਾਣ ਨਾਲ ਰੋਜ਼ਾਨਾ ਸਫਰ ਕਰਨ ਵਾਲੇ ਹਜ਼ਾਰਾਂ ਮੁਸਾਫਰਾਂ ਨੂੰ ਰਾਹਤ ਮਿਲੀ ਹੈ। ਗੋ ਟ੍ਰਾਂਜ਼ਿਟ ਦੀ ਵੈਬਸਾਈਟ ’ਤੇ ਜਾਰੀ ਇਕ ਬਿਆਨ ਮੁਤਾਬਕ, ‘‘ਮਿਲਟਨ ਲਾਈਨ ਅਤੇ ਹੈਮਿਟਨ ਗੋ ਸੈਂਟਰ ਵਿਖੇ ਸੇਵਾ ਸ਼ੁਰੂ ਕੀਤਾ ਜਾ ਰਹੀ ਹੈ। ਗੱਡੀਆਂ ਦੇ ਸਮੇਂ ਨਾਲ ਮੁਸਾਫਰਾਂ ਨੂੰ ਕੁਝ ਐਡਜਸਟਮੈਂਟ ਕਰਨੀ ਪੈ ਸਕਦੀ ਹੈ ਕਿਉਂਕਿ ਪਹਿਲਾਂ ਵਾਂਗ ਸੇਵਾ ਮੁਹੱਈਆ ਕਰਵਾਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ।’’

ਗੋ ਟ੍ਰਾਂਜ਼ਿਟ ਨੇ ਮਿਲਟਨ ਲਾਈਨ ’ਤੇ ਸੇਵਾ ਆਰੰਭੀ

ਇਥੇ ਦਸਣਾ ਬਣਦਾ ਹੈ ਕਿ ਮੁਸਾਫਰ ਗੱਡੀਆਂ ਬੰਦ ਹੋਣ ਕਾਰਨ ਟੋਰਾਂਟੋ, ਮੌਂਟਰੀਅਲ ਅਤੇ ਵੈਨਕੂਵਰ ਵਿਖੇ ਰੋਜ਼ਾਨਾ ਸਫਰ ਕਰਨ ਵਾਲੇ 32 ਹਜ਼ਾਰ ਤੋਂ ਵੱਧ ਮੁਸਾਫਰ ਪ੍ਰਭਾਵਤ ਹੋ ਰਹੇ ਸਨ। ਦੂਜੇ ਪਾਸੇ ਕੰਮ ’ਤੇ ਪਰਤ ਰਹੇ ਰੇਲਵੇ ਮੁਲਾਜ਼ਾਂ ਨੇ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਦੀ ਜਿੱਤ ਹੋਈ ਅਤੇ ਹੁਣ ਅਗਲੇ ਮਹੀਨੇ ਏਅਰ ਕੈਨੇਡਾ ਦੇ ਪਾਇਲਟਾਂ ਦੀ ਹੜਤਾਲ ਮੁਲਾਜ਼ਮਾਂ ਦੀ ਤਾਕਤ ਦਾ ਸਬੂਤ ਪੇਸ਼ ਕਰੇਗੀ। ਏਅਰ ਕੈਨੇਡਾ ਦੇ 5 ਹਜ਼ਾਰ ਤੋਂ ਵੱਧ ਪਾਇਲਟ ਹੜਤਾਲ ਦੇ ਹੱਕ ਵਿਚ ਵੋਟਿੰਗ ਕਰ ਚੁੱਕੇ ਹਨ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਫੈਡਰਲ ਸਰਕਾਰ ਐਵੀਏਸ਼ਨ ਸੈਕਟਰ ਵਿਚ ਵੀ ਧਾਰਾ 107 ਅਧੀਨ ਮਿਲੀਆਂ ਤਾਕਤਾਂ ਵੀ ਵਰਤੋਂ ਕਰਦਿਆਂ ਪਾਇਲਟਾਂ ਨੂੰ ਕੰਮ ’ਤੇ ਪਰਤਣ ਦੇ ਹੁਕਮ ਦਿੰਦੀ ਹੈ ਜਾਂ ਨਹੀਂ।

Next Story
ਤਾਜ਼ਾ ਖਬਰਾਂ
Share it