Begin typing your search above and press return to search.

Calgary ਦੀ ਸਾਬਕਾ ਮੇਅਰ Jyoti Gondak ਦੇ ਘਰ ’ਤੇ ਛਾਪਾ

ਕੈਲਗਰੀ ਦੀ ਸਾਬਕਾ ਮੇਅਰ ਜੋਤੀ ਗੌਂਡਕ ਦੇ ਘਰ ’ਤੇ ਆਰ.ਸੀ.ਐਮ.ਪੀ. ਦੇ ਅਫ਼ਸਰਾਂ ਵੱਲੋਂ ਛਾਪਾ ਮਾਰੇ ਜਾਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ

Calgary ਦੀ ਸਾਬਕਾ ਮੇਅਰ Jyoti Gondak ਦੇ ਘਰ ’ਤੇ ਛਾਪਾ
X

Upjit SinghBy : Upjit Singh

  |  25 March 2026 6:05 PM IST

  • whatsapp
  • Telegram

ਕੈਲਗਰੀ : ਕੈਲਗਰੀ ਦੀ ਸਾਬਕਾ ਮੇਅਰ ਜੋਤੀ ਗੌਂਡਕ ਦੇ ਘਰ ’ਤੇ ਆਰ.ਸੀ.ਐਮ.ਪੀ. ਦੇ ਅਫ਼ਸਰਾਂ ਵੱਲੋਂ ਛਾਪਾ ਮਾਰੇ ਜਾਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਕਾਰਵਾਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੜਤਾਲ ਕਰਦਿਆਂ ਕੀਤੀ ਗਈ। ਜੋਤੀ ਗੌਂਡਕ ਜਿਨ੍ਹਾਂ ਦੇ ਬਚਪਨ ਦਾ ਨਾਂ ਪ੍ਰਭਜੋਤ ਕੌਰ ਗਰੇਵਾਲ ਹੈ, 2021 ਤੋਂ 2025 ਦਰਮਿਆਨ ਕੈਲਗਰੀ ਦੇ ਮੇਅਰ ਰਹੇ ਅਤੇ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਮੋਬਾਈਲ ਫ਼ੋਨ ਜ਼ਬਤ ਕੀਤਾ ਗਿਆ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਜੋਤ ਗੌਂਡਕ ਨੇ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਵਿਚ ਉਨ੍ਹਾਂ ਵੱਲੋਂ ਪੂਰਨ ਸਹਿਯੋਗ ਦਿਤਾ ਗਿਆ। ਸਾਬਕਾ ਮੇਅਰ ਤੋਂ ਇਲਾਵਾ ਵਾਰਡ 10 ਤੋਂ ਕੌਂਸਲਰ ਆਂਦਰੇ ਸ਼ੈਬੋਅ ਦੇ ਘਰ ਵੀ ਪੁਲਿਸ ਨੇ ਛਾਪਾ ਮਾਰਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਦਾ ਛਾਪਾ ਵੱਡੇ ਅਚੰਭੇ ਤੋਂ ਘੱਟ ਨਹੀਂ ਕਿਉਂਕਿ ਉਹ ਭ੍ਰਿਸ਼ਟਾਚਾਰ ਦੇ ਕਿਸੇ ਮਾਮਲੇ ਬਾਰੇ ਨਹੀਂ ਜਾਣਦੇ ਜਿਸ ਦੀ ਪੜਤਾਲ ਚੱਲ ਰਹੀ ਹੋਵੇ।

ਆਰ.ਸੀ.ਐਮ.ਪੀ. ਨੇ ਮੋਬਾਈਲ ਫ਼ੋਨ ਜ਼ਬਤ ਕੀਤਾ

ਸ਼ੈਬੋਅ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਉਨ੍ਹਾਂ ਤੋਂ ਕੋਈ ਸਵਾਲ ਨਹੀਂ ਪੁੱਛਿਆ ਅਤੇ ਉਹ ਕਿਸੇ ਵੀ ਜਾਂਚ ਦੇ ਘੇਰੇ ਵਿਚ ਨਹੀਂ। ਉਧਰ ਕੈਲਗਰੀ ਦੇ ਮੌਜੂਦਾ ਮੇਅਰ ਜੈਰੋਮੀ ਫ਼ਾਰਕਸ ਦਾ ਕਹਿਣਾ ਸੀ ਕਿ ਉਹ ਹਾਲਾਤ ਬਾਰੇ ਜਾਣੂ ਹਨ ਪਰ ਛਾਪੇ ਤੋਂ ਪਹਿਲਾਂ ਪੁਲਿਸ ਨੇ ਸੰਪਰਕ ਨਹੀਂ ਕੀਤਾ। ਮੇਅਰ ਨੇ ਕਿਹਾ ਕਿ ਕਾਨੂੰਨੀ ਗੁੰਝਲਾਂ ਵਾਲਾ ਮਾਮਲਾ ਹੋਣ ਕਰ ਕੇ ਉਹ ਜ਼ਿਆਦਾ ਟਿੱਪਣੀ ਨਹੀਂ ਕਰ ਸਕੇ। ਇਸੇ ਦੌਰਾਨ ਕੈਲਗਰੀ ਪੁਲਿਸ ਨੇ ਦੱਸਿਆ ਕਿ ਪਿਛਲੇ ਸਾਲ ਆਈ ਇਕ ਸ਼ਿਕਾੲਤ ਅਕਤੂਬਰ ਵਿਚ ਆਰ.ਸੀ.ਐਮ.ਪੀ. ਦੇ ਸਪੁਰਦ ਕੀਤੀ ਗਈ ਪਰ ਪੜਤਾਲ ਬਾਰੇ ਫ਼ਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਜਾ ਸਕਦਾ। ਦੱਸ ਦੇਈਏ ਕਿ ਜੋਤੀ ਗੌਂਡਕ ਦੇ ਘਰ ’ਤੇ ਛਾਪੇ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ ਅਤੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਪਿਤਾ ਜਸਦੇਵ ਸਿੰਘ ਗਰੇਵਾਲ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ ਜੋ ਕਿਸੇ ਵੇਲੇ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਮੈਂਬਰ ਰਹੇ।

Next Story
ਤਾਜ਼ਾ ਖਬਰਾਂ
Share it