Brampton ‘ਚ Punjabi Family ਦੇ House ‘ਤੇ ਫਾ*ਇ*ਰਿੰ*ਗ
ਕੈਨੇਡਾ 'ਚ ਜਿਥੇ ਵਾਪਰੀ ਇੱਕ ਵੱਡੀ ਘਟਨਾ ਨੇ ਤਮਾਮ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਨੇ।ਕਿ ਆਖਰਕਾਰ ਪੰਜਾਬੀ ਕਾਰੋਬਾਰੀ ਨਿਸ਼ਾਨੇ ’ਤੇ ਕਿਉਂ?, ਉਹ ਪੰਜਾਬੀ ਜੋ ਸੁਨਿਹਰੀ ਭਵਿੱਖ ਦਾ ਸੁਪਨਾ ਲੈ ਕੈਨੇਡਾ ਆਏ। ਹੱਡ ਤੋੜ ਮਿਹਨਤ ਕੀਤੀ ਰੱਬ ਦੀ ਮਿਹਰ ਹੋਈ ਥੋੜਾ ਬਹੁਤ ਕੰਮ ਚੱਲਿਆ ਪਰ ਇਸੇ ਦੌਰਾਨ ਇੱਕ ਅਣਪਛਾਤੇ ਦੀ ਕਾਲ ਆਉਂਦੀ ਹੈ ਤੇ ਲੱਖਾਂ ਡਾਲਰ ਮੰਗੇ ਜਾਂਦੇ ਹਨ।

By : Vivek
ਬਰੈਂਪਟਨ: ਕੈਨੇਡਾ 'ਚ ਜਿਥੇ ਵਾਪਰੀ ਇੱਕ ਵੱਡੀ ਘਟਨਾ ਨੇ ਤਮਾਮ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਨੇ।ਕਿ ਆਖਰਕਾਰ ਪੰਜਾਬੀ ਕਾਰੋਬਾਰੀ ਨਿਸ਼ਾਨੇ ’ਤੇ ਕਿਉਂ?, ਉਹ ਪੰਜਾਬੀ ਜੋ ਸੁਨਿਹਰੀ ਭਵਿੱਖ ਦਾ ਸੁਪਨਾ ਲੈ ਕੈਨੇਡਾ ਆਏ। ਹੱਡ ਤੋੜ ਮਿਹਨਤ ਕੀਤੀ ਰੱਬ ਦੀ ਮਿਹਰ ਹੋਈ ਥੋੜਾ ਬਹੁਤ ਕੰਮ ਚੱਲਿਆ ਪਰ ਇਸੇ ਦੌਰਾਨ ਇੱਕ ਅਣਪਛਾਤੇ ਦੀ ਕਾਲ ਆਉਂਦੀ ਹੈ ਤੇ ਲੱਖਾਂ ਡਾਲਰ ਮੰਗੇ ਜਾਂਦੇ ਹਨ।
ਜੀ ਹਾਂ ਹੁਣ ਇੱਕ ਹੋਰ ਪੰਜਾਬੀ ਨੂੰ ਨਿਸ਼ਾਨਾ ਬਣਾਇਆ ਗਿਆ।ਉਹ ਪੰਜਾਬੀ ਨੌਜਵਾਨ ਜੋ ਤਿੰਨ ਸਾਲ ਪਹਿਲਾਂ ਕੈਨੇਡਾ ਆਉਂਦਾ। ਆਪਣੇ ਪਰਿਵਾਰ ਨਾਲ ਬਰੈਂਪਟਨ ‘ਚ ਰਹਿ ਰਿਹਾ ਹੁੰਦੈ ਕਿ ਅਚਾਨਕ ਦੇਰ ਰਾਤ ਘਰ ‘ਤੇ ਅਣਪਛਾਤਿਆਂ ਵੱਲੋਂ ਗੋਲੀਆਂ ਦੀ ਬੁਛਾੜ ਕਰ ਦਿੱਤੀ ਜਾਂਦੀ ਹੈ।ਇਥੇ ਹੀ ਬੱਸ ਨਹੀਂ ਇਸ ਹੌਲਨਾਕ ਮੰਜ਼ਰ ਦੀ ਬਕਾਇਦਾ ਵੀਡੀਓ ਵੀ ਬਣਾਈ ਜਾਂਦੀ ਹੈ ’ਤੇ ਉਹੀ ਵੀਡੀਓ ਫਿਰ ਘਰ ਦੇ ਮਾਲਕ ਭਾਵ ਪੰਜਾਬੀ ਨੌਜਵਾਨ ਨੂੰ ਭੇਜੀ ਜਾਂਦੀ ਹੈ ਤੇ ਕਾਲ ਕਰਕੇ ਮੰਗੇ ਜਾਂਦੇ ਨੇ ਅੱਧਾ ਮਿਲੀਅਨ ਡਾਲਰ।
ਇਸ ਘਟਨਾ ਤੋਂ ਬਾਅਦ ਪਰਿਵਾਰ ਇਨਾਂ੍ਹ ਡਰ ਜਾਂਦਾ ਸਹਿਜ ਜਾਂਦਾ ਕਿ ਉਨ੍ਹਾਂ ਵੱਲੋਂ ਕੈਨੇਡਾ ਛੱਡਣ ਦਾ ਹੀ ਫੈਸਲਾ ਕਰ ਲਿਆ ਜਾਂਦਾ ਹੈ।ਕੈਨੇਡਾ ਦੇ ਇੱਕ ਨਾਮੀ ਰੇਡੀਓ ‘ਤੇ ਗੱਲਬਾਤ ਦੌਰਾਨ ਪੀੜਤ ਜਿਸ ਨੇ ਆਪਣਾ ਨਾਮ ਬਿਕਰਮ ਸ਼ਰਮਾ ਦਸਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਇਹ ਘਟਨਾ 3 ਜਨਵਰੀ ਦੀ ਹੈ ਜਦੋਂ ਉਹ ਆਪਣੀ ਪਤਨੀ ਤੇ ਬੱਚੇ ਸਮੇਤ ਘਰ ਦੇ ਵਿੱਚ ਰਾਤ ਵੇਲੇ ਸੌ ਰਿਹਾ ਹੁੰਦਾ ਕਿ ਦੇਰ ਰਾਤ ਕਰੀਬ ਡੇਢ ਕੁ ਵਜੇ ਘਰ ਦੇ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ।
ਅਣਪਛਾਤੇ ਵਿਅਕਤੀ ਦੇ ਵੱਲੋਂ 7 ਤੋਂ 8 ਗੋਲੀਆਂ ਚਲਾਈਆਂ ਜਾਂਦੀ ਨੇ ਜਦ ਕਿ ਕਾਰ ‘ਚ ਬੈਠੇ ਦੂਜੇ ਵਿਅਕਤੀ ਦੇ ਵੱਲੋਂ ਪੂਰੀ ਵੀਡੀਓ ਰਿਕਾਰਡ ਕੀਤੀ ਜਾਂਦੀ ਹੈ।ਬਿਕਰਮ ਸ਼ਰਮਾ ਦੇ ਕਹਿਣ ਮੁਤਾਬਕ ਅਗਲੇ ਦਿਨ ਦੁਪਹਿਰੇ ਡੇਢ ਵਜੇ ਉਸ ਨੂੰ ਵਟਸਅੱਪ ‘ਤੇ ਇੱਕ ਵੀਡੀਓ ਮਿਲਦੀ ਹੈ ਤੇ ਨਾਲ ਹੀ ਕਜ਼ਾਕਿਸਥਾਨ ਦੇ ਨੰਬਰ ਤੋਂ ਵਟਸਅੱਪ ‘ਤੇ ਕਾਲ ਆਉਂਦੇ ਹੈ ਕਾਲ ਕਰਨ ਵਾਲੇ ਵੱਲੋਂ ਅੱਧਾ ਮਿਲੀਅਨ ਭਾਵ 5 ਲੱਖ ਡਾਲਰ ਫਿਰੌਤੀ ਮੰਗੀ ਜਾਂਦੀ ਹੈ।
ਬਿਕਰਮ ਦੇ ਦੱਸਣ ਮੁਤਾਬਕ ਸ਼ੱਕੀਆਂ ਨੇ ਉਸਨੂੰ ਪੈਸੇ ਦੇਣ ਲਈ ਇੱਕ ਦਿਨ ਦਿੱਤਾ ਅਤੇ ਕਿਹਾ ਕਿ ਜੇਕਰ ਉਹ ਪੈਸੇ ਨਹੀਂ ਦੇਵੇਗਾ, ਤਾਂ "ਅਸੀਂ ਤੇਰੇ ਪਰਿਵਾਰ ਨੂੰ ਮਾਰ ਦੇਵਾਂਗੇ।"ਬਿਕਰਮ ਨੇ ਕਿਹਾ ਕਿ ਉਸ ਦੇ ਕੋਲ ਐਨੇ ਪੈਸੇ ਨਹੀਂ ਹਨ।
ਇਸ ਘਟਨਾ ਮਗਰੋਂ ਪੰਜਾਬੀ ਨੌਜਵਾਨ ਆਪਣੇ ਪਰਿਵਾਰ ਨੂੰ ਸੈਂਡਲਵੁੱਡ ਪਾਰਕਵੇਅ ਅਤੇ ਕ੍ਰੈਡਿਟਵਿਊ ਰੋਡ ਦੇ ਨੇੜੇ ਸਥਿਤ ਆਪਣੇ ਬਰੈਂਪਟਨ ਘਰ ਤੋਂ ਕੈਨੇਡਾ ਛੱਡ ਕੇ ਚਲਾ ਗਿਆ।ਉਸਨੇ ਕਿਹਾ ਕਿ ਉਹ ਕਦੇ ਵੀ ਉਸ ਰਿਹਾਇਸ਼ ਵਿੱਚ ਵਾਪਸ ਨਹੀਂ ਆਵੇਗਾ।
ਬਿਕਰਮ ਦਾ ਕਹਿਣਾ ਕਿ ਉਹ ਤਿੰਨ ਸਾਲ ਪਹਿਲਾਂ ਕੈਨੇਡਾ ਆਇਆ ਸੀ ਅਤੇ ਇੱਕ ਇਮੀਗ੍ਰੇਸ਼ਨ ਅਤੇ ਸਿੱਖਿਆ ਸਲਾਹਕਾਰ ਕੰਪਨੀ ਚਲਾ ਰਿਹਾ ਸੀ।ਸਭ ਠੀਕ ਚੱਲ ਰਿਹਾ ਹੁੰਦਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਅਜਿਹਾ ਕੁਝ ਵਾਪਰ ਜਾਵੇਗਾ ਉਸਨੂੰ ਨਿਸ਼ਾਨਾ ਬਣਾਇਆ ਜਾਵੇਗਾ।
ਇਸ ਘਟਨਾ ਮਗਰੋਂ ਪੀਲ ਪੁਲਿਸ ਨੂੰ ਸੂਚਿਤ ਕੀਤਾ ਗਿਆ ।ਪੀਲ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਸਦੀ ਐਕਸਟੋਰਸ਼ਨ ਇਨਵੈਸਟੀਗੇਸ਼ਨ ਟਾਸਕ ਫੋਰਸ ਘਟਨਾ ਦੀ ਜਾਂਚ ਕਰ ਰਹੀ ਹੈ। ਕੋਈ ਵੀ ਸ਼ੱਕੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।


