Calgary ਨੇੜੇ 5 ਘਰਾਂ ਨੂੰ ਲੱਗੀ Fire, 2 ਸੜ ਕੇ ਸੁਆਹ
ਕੈਲਗਰੀ ਨੇੜੇ ਕੌਨਰਿਚ ਵਿਖੇ ਨਵੇਂ ਬਣ ਰਹੇ ਘਰ ਤੋਂ ਸ਼ੁਰੂ ਹੋਈ ਭਿਆਨਕ ਅੱਗ ਨੇ ਦੋ ਘਰ ਮੁਕੰਮਲ ਤੌਰ ’ਤੇ ਤਬਾਹ ਕਰ ਦਿਤੇ ਜਦਕਿ ਤਿੰਨ ਹੋਰ ਬੁਰੀ ਤਰ੍ਹਾਂ ਨੁਕਸਾਨੇ ਗਏ

By : Upjit Singh
ਕੈਲਗਰੀ, : ਕੈਲਗਰੀ ਨੇੜੇ ਕੌਨਰਿਚ ਵਿਖੇ ਨਵੇਂ ਬਣ ਰਹੇ ਘਰ ਤੋਂ ਸ਼ੁਰੂ ਹੋਈ ਭਿਆਨਕ ਅੱਗ ਨੇ ਦੋ ਘਰ ਮੁਕੰਮਲ ਤੌਰ ’ਤੇ ਤਬਾਹ ਕਰ ਦਿਤੇ ਜਦਕਿ ਤਿੰਨ ਹੋਰ ਬੁਰੀ ਤਰ੍ਹਾਂ ਨੁਕਸਾਨੇ ਗਏ। ਅੱਗ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਤਿੰਨ ਫਾਇਰ ਡਿਪਾਰਟਮੈਂਟਸ ਨਾਲ ਸਬੰਧਤ ਫਾਇਰ ਫ਼ਾਈਟਰ ਮੌਕੇ ’ਤੇ ਪੁੱਜੇ ਹੋਏ ਸਨ। ਰੌਕੀ ਵਿਊ ਕਾਊਂਟੀ ਦੇ ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਰੇਂਜ ਰੋਡ 285 ਅਤੇ ਕੈਂਬਰਿਜ ਬੁਲੇਵਾਰਡ ਇਲਾਕੇ ਦੇ ਘਰਾਂ ਵਿਚ ਅੱਗ ਲੱਗਣ ਦੀ ਇਤਲਾਹ ਮਿਲੀ ਮੌਕੇ ’ਤੇ ਪੁੱਜੇ ਫ਼ਾਇਰ ਫ਼ਾਈਟਰਜ਼ ਨੂੰ ਚੈਸਟਰਮੀਅਰ ਅਤੇ ਕੈਲਗਰੀ ਤੋਂ ਮਦਦ ਮੰਗਣੀ ਪਈ।
ਉਸਾਰੀ ਅਧੀਨ ਘਰ ਤੋਂ ਸ਼ੁਰੂ ਹੋਈ ਭਿਆਨਕ ਅੱਗ
ਅੱਗ ਦੇ ਭਾਂਬੜ ਅਤੇ ਅਸਮਾਨ ਵਿਚ ਉਠਦਾ ਕਾਲਾ ਧੂੰਆਂ ਕਈ ਕਿਲੋਮੀਟਰ ਦੂਰ ਤੋਂ ਨਜ਼ਰ ਆ ਰਹੇ ਸਨ। ਅਹਿਤਿਆਤ ਵਜੋਂ ਇਲਾਕੇ ਦੀਆਂ ਸੜਕਾਂ ’ਤੇ ਆਵਾਜਾਈ ਰੋਕ ਦਿਤੀ ਗਈ ਅਤੇ ਲੋਕਾਂ ਨੂੰ ਅੱਗ ਵਾਲੇ ਮਕਾਨਾਂ ਦੇ ਨੇੜੇ ਜਣ ਤੋਂ ਵਰਜਿਅ ਗਿਆ। ਦੂਜੇ ਪਾਸੇ ਅੱਗ ਲੱਗਣ ਦੇ ਕਾਰਨਾਂ ਬਾਰੇ ਫ਼ਿਲਹਾਲ ਕੋਈ ਜ਼ਿਕਰ ਨਹੀਂ ਕੀਤਾ ਗਿਆ ਅਤੇ ਪੜਤਾਲ ਚੱਲ ਰਹੀ ਹੈ।


