Begin typing your search above and press return to search.

ਕੈਨੇਡਾ ਤੋਂ ਡਿਪੋਰਟ ਪਰਵਾਰ ਨੇ ਕਈ ਹਫ਼ਤੇ ਕੱਟੀ ਜੇਲ

ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਤੋਂ ਬਚਣ ਲਈ ਨਿਆਗਰਾ ਫਾਲਜ਼ ਦੇ ਰਸਤੇ ਕੈਨੇਡਾ ਵੱਲ ਆਇਆ ਚਾਰ ਜੀਆਂ ਦਾ ਪਰਵਾਰ ਸੀ.ਬੀ.ਐਸ.ਏ. ਦੇ ਅਫਸਰਾਂ ਨੇ ਪੁੱਠਾ ਮੋੜ ਦਿਤਾ ਅਤੇ ਉਨ੍ਹਾਂ ਨੂੰ ਕਈ ਹਫ਼ਤੇ ਅਮਰੀਕਾ ਦੀਆਂ ਜੇਲਾਂ ਵਿਚ ਕੱਟਣੇ ਪਏ।

ਕੈਨੇਡਾ ਤੋਂ ਡਿਪੋਰਟ ਪਰਵਾਰ ਨੇ ਕਈ ਹਫ਼ਤੇ ਕੱਟੀ ਜੇਲ
X

Upjit SinghBy : Upjit Singh

  |  24 April 2025 5:55 PM IST

  • whatsapp
  • Telegram

ਟੋਰਾਂਟੋ : ਅਮਰੀਕਾ ਵਿਚ ਇੰਮੀਗ੍ਰੇਸ਼ਨ ਛਾਪਿਆਂ ਤੋਂ ਬਚਣ ਲਈ ਨਿਆਗਰਾ ਫਾਲਜ਼ ਦੇ ਰਸਤੇ ਕੈਨੇਡਾ ਵੱਲ ਆਇਆ ਚਾਰ ਜੀਆਂ ਦਾ ਪਰਵਾਰ ਸੀ.ਬੀ.ਐਸ.ਏ. ਦੇ ਅਫਸਰਾਂ ਨੇ ਪੁੱਠਾ ਮੋੜ ਦਿਤਾ ਅਤੇ ਉਨ੍ਹਾਂ ਨੂੰ ਕਈ ਹਫ਼ਤੇ ਅਮਰੀਕਾ ਦੀਆਂ ਜੇਲਾਂ ਵਿਚ ਕੱਟਣੇ ਪਏ। ਆਪਣੇ ਕੈਨੇਡੀਅਨ ਸਿਟੀਜ਼ਨ ਭਰਾ ਕੋਲ ਜਾ ਰਹੀ ਦੋ ਧੀਆਂ ਦੀ ਮਾਂ ਨੂੰ ਯਕੀਨ ਸੀ ਕਿ ਬਾਰਡਰ ਏਜੰਟ ਉਸ ਦੇ ਰਾਹ ਵਿਚ ਅੜਿੱਕਾ ਨਹੀਂ ਬਣਨਗੇ ਪਰ ਹੋਇਆ ਸਭ ਕੁਝ ਉਲਟ। ਅਲ ਸਲਵਾਡੋਰ ਨਾਲ ਸਬੰਧਤ ਔਰਤ, ਉਸ ਦੇ ਪਤੀ ਅਤੇ ਬੱਚੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਪਰਵਾਰ ਨੂੰ ਸਭ ਤੋਂ ਪਹਿਲਾਂ ਯੂ.ਐਸ. ਐਂਟਰੀ ਪੋਰਟ ’ਤੇ ਬਣੀ ਹਵਾਲਾਤ ਵਿਚ ਰੱਖਿਆ ਗਿਆ ਅਤੇ ਦੋ ਹਫ਼ਤੇ ਤੱਕ ਬਾਹਰਲੀ ਦੁਨੀਆਂ ਤੋਂ ਬਿਲਕੁਲ ਵੱਖ ਰਹੇ।

2 ਬੱਚੀਆਂ ਨਾਲ ਹਨੇਰੀ ਕੋਠੜੀ ਵਿਚ ਬੰਦ ਰਿਹਾ ਪਰਵਾਰ

ਹਵਾਲਾਤ ਵਿਚ ਨਾ ਕੋਈ ਰੌਸ਼ਨਦਾਨ ਅਤੇ ਨਾ ਹੀ ਕੋਈ ਬਾਰੀ ਸੀ। ਛੋਟੀਆਂ ਬੱਚੀਆਂ ਅਜਿਹੇ ਮਾਹੌਲ ਤੋਂ ਘਬਰਾਅ ਗਈਆਂ ਅਤੇ ਕੁਝ ਮਿੰਟ ਬਾਅਦ ਰੋਣ ਲਗਦੀਆਂ। ਮਾਪਿਆਂ ਨੇ ਬੱਚਿਆਂ ਦੇ ਹੌਸਲੇ ਮਜ਼ਬੂਤ ਕਰਨ ਦੇ ਯਤਨ ਕੀਤੇ ਅਤੇ ਹਵਾਲਾਤ ਵਿਚ ਧਰਤੀ ’ਤੇ ਲਕੀਰਾਂ ਵਾਹ ਕੇ ਮਨ ਬਦਲਣ ਦਾ ਉਪਰਾਲਾ ਕੀਤਾ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਪ੍ਰਵਾਸੀ ਪਰਵਾਰ ਇਸ ਵੇਲੇ ਨਿਊ ਯਾਰਕ ਦੇ ਬਫਲੋ ਸ਼ਹਿਰ ਵਿਚ ਹੈ ਅਤੇ ਇੰਮੀਗ੍ਰੇਸ਼ਨ ਅਧਿਕਾਰੀਆਂ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ। ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਦੇ ਸੰਸਸਦ ਮੈਂਬਰ ਜ਼ੋਅ ਲੌਫਗ੍ਰਨ ਨੇ ਕਿਹਾ ਕਿ ਟਰੰਪ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਅਮਰੀਕਾ ਨੇ ਅਸਾਇਲਮ ਦੇਣਾ ਹੀ ਬੰਦ ਕਰ ਦਿਤਾ ਅਤੇ ਹਾਲਾਤ ਬਦਤਰ ਹੋ ਚੁੱਕੇ ਹਨ।

ਅਮਰੀਕਾ ਵਿਚ ਅਸਾਇਲਮ ਮਿਲਣਾ ਅਸੰਭਵ : ਸੰਸਦ ਮੈਂਬਰ

ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਮਾਮਲਿਆਂ ਦੀ ਸਬਕਮੇਟੀ ਦੇ ਮੈਂਬਰ ਲੌਫਗ੍ਰਨ ਦਾ ਕਹਿਣਾ ਸੀ ਕਿ ਹੁਣ ਗੈਰਕਾਨੂੰਨੀ ਪ੍ਰਵਾਸੀਆਂ ਵਾਸਤੇ ਅਮਰੀਕਾ ਵਿਚ ਰਹਿਣਾ ਅਸੰਭਵ ਹੋ ਚੁੱਕਾ ਹੈ। ਇਸੇ ਦੌਰਾਨ ਜਸਟਿਸ ਫ਼ੌਰ ਮਾਇਗ੍ਰੈਂਟ ਫੈਮਲੀਜ਼ ਦੀ ਕਾਰਜਕਾਰੀ ਡਾਇਰੈਕਟਰ ਜੈਨੀਫਰ ਕੌਨਰ ਨੇ ਦੱਸਿਆ ਕਿ ਟਰੰਪ ਦਾ ਦੂਜਾ ਕਾਰਜਕਾਲ ਸ਼ੁਰੂ ਹੋਣ ਤੋਂ ਪਹਿਲਾਂ ਬੱਚਿਆਂ ਵਾਲੇ ਪਰਵਾਰਾਂ ਨਾਲ ਅਜਿਹਾ ਸਲੂਕ ਨਹੀਂ ਸੀ ਹੁੰਦਾ। ਪਿਛਲੇ ਕੁਝ ਹਫ਼ਤਿਆਂ ਦੌਰਾਨ ਡੈਟਰਾਇਟ, ਬਫ਼ਲੋ ਅਤੇ ਚੈਂਪਲੇਨ ਵਿਖੇ ਐਂਟਰੀ ਪੋਰਟਸ ’ਤੇ ਬੱਚਿਆਂ ਵਾਲੇ ਪਰਵਾਰਾਂ ਨੂੰ ਜੇਲਾਂ ਵਿਚ ਡੱਕਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it