Canada ਵਿਚ Sikh ਵਿਰਾਸਤੀ ਮਹੀਨੇ ਦੀਆਂ ਗੂੰਜਾਂ
ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨੇ ਦੌਰਾਨ ਵੱਖ ਵੱਖ ਰਾਜਾਂ ਵਿਚ ਸਮਾਗਮਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ

By : Upjit Singh
ਟੋਰਾਂਟੋ : ਕੈਨੇਡਾ ਵਿਚ ਸਿੱਖ ਵਿਰਾਸਤੀ ਮਹੀਨੇ ਦੌਰਾਨ ਵੱਖ ਵੱਖ ਰਾਜਾਂ ਵਿਚ ਸਮਾਗਮਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ ਅਤੇ ਸਿਆਸਤਦਾਨਾਂ ਸਣੇ ਸਮਾਜਿਕ ਸ਼ਖਸੀਅਤਾਂ ਵੱਲੋਂ ਸਮਾਗਮਾਂ ਵਿਚ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ। ਉਨਟਾਰੀਓ ਵਿਚ ਐਨ.ਡੀ.ਪੀ. ਦੀ ਆਗੂ ਮੈਰਿਟ ਸਟਾਈਲਜ਼ ਨੇ ਸਿੱਖ ਵਿਰਾਸਤੀ ਮਹੀਨੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਾਈਚਾਰੇ ਨੇ ਸੂਬੇ ਦੀ ਸਿਆਸਤ, ਕਾਰੋਬਾਰੀ ਖੇਤਰ, ਕਲਾ ਖੇਤਰ ਅਤੇ ਕਾਨੂੰਨ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਇਆ।
ਉਨਟਾਰੀਓ ’ਚ ਐਨ.ਡੀ.ਪੀ. ਦੀ ਆਗੂ ਨੇ ਦਿਤੀ ਵਧਾਈ
ਉਨ੍ਹਾਂਕਿਹਾ ਕਿ ਉਨਟਾਰੀਓ ਵਿਚ 3 ਲੱਖ ਤੋਂ ਵੱਧ ਸਿੱਖ ਵਸਦੇ ਹਨ ਜਿਨ੍ਹਾਂ ਦਾ ਅਮੀਰ ਸਭਿਆਚਾਰ ਅਤੇ ਉਚ ਪੱਧਰੀ ਰਵਾਇਤਾਂ ਸਾਡੇ ਸੂਬੇ ਦੀ ਸਭਿਆਚਾਰ ਤਾਣੀ ਨੂੰ ਵਧੇਰੇ ਵੰਨ ਸੁਵੰਨਾ ਬਣਾਉਂਦੀ ਹੈ। ਨਿਸ਼ਕਾਮ ਸੇਵਾ ਅਤੇ ਬਰਾਬਰੀ ਦੇ ਸਿੱਖੀ ਸਿਧਾਂਤ ਸਮੁੱਚੀ ਮਨੁੱਖਤਾ ਨੂੰ ਨਵਾਂ ਰਾਹ ਦਿਖਾਉਂਦੇ ਹਨ। ਸਿੱਖ ਭਾਈਚਾਰੇ ਨੂੰ ਖਾਲਸਾ ਸਾਜਨਾ ਦਿਹਾੜੇ ਅਤੇ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਮੈਨੀਟੋਬਾ ਦੇ ਵਿੰਨੀਪੈਗ ਵਿਖੇ ਵੀ ਸਿੱਖ ਵਿਰਾਸਤੀ ਮਹੀਨੇ ਨਾਲ ਸਬੰਧਤ ਸਮਾਗਮ ਆਰੰਭ ਹੋਏ ਅਤੇ ਅਪ੍ਰੈਲ ਦੇ ਅੰਤ ਤੱਕ ਜਾਰੀ ਰਹਿਣਗੇ।


