Begin typing your search above and press return to search.

ਭਾਰਤੀ ਪਰਵਾਰ ਦੀ ਕੈਨੇਡਾ ਵਿਚ ਮੌਤ ਦਾ ਮੁਕੱਦਮਾ ਸ਼ੁਰੂ

ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦੇ ਯਤਨ ਦੌਰਾਨ ਬਰੀਫ਼ਲੇ ਮੌਸਮ ਦਾ ਸ਼ਿਕਾਰ ਬਣੇ ਭਾਰਤੀ ਪਰਵਾਰ ਨਾਲ ਸਬੰਧਤ ਮੁਕੱਦਮਾ ਸ਼ੁਰੂ ਹੋ ਗਿਆ ਹੈ।

ਭਾਰਤੀ ਪਰਵਾਰ ਦੀ ਕੈਨੇਡਾ ਵਿਚ ਮੌਤ ਦਾ ਮੁਕੱਦਮਾ ਸ਼ੁਰੂ
X

Upjit SinghBy : Upjit Singh

  |  18 Nov 2024 6:28 PM IST

  • whatsapp
  • Telegram

ਐਮਰਸਨ : ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਦੇ ਯਤਨ ਦੌਰਾਨ ਬਰੀਫ਼ਲੇ ਮੌਸਮ ਦਾ ਸ਼ਿਕਾਰ ਬਣੇ ਭਾਰਤੀ ਪਰਵਾਰ ਨਾਲ ਸਬੰਧਤ ਮੁਕੱਦਮਾ ਸ਼ੁਰੂ ਹੋ ਗਿਆ ਹੈ। ਅਮਰੀਕਾ ਦੀ ਅਦਾਲਤ ਵਿਚ ਸੁਣਵਾਈ ਦੌਰਾਨ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਨੇ ਗੁਨਾਹ ਕਬੂਲ ਕਰਨ ਤੋਂ ਨਾਂਹ ਕਰ ਦਿਤੀ ਜਿਨ੍ਹਾਂ ਵਿਰੁੱਧ ਮਨੁੱਖੀ ਤਸਕਰੀ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਦੀ ਜਾਨ ਖਤਰੇ ਵਿਚ ਪਾਉਣ ਦੇ ਦੋਸ਼ ਲੱਗੇ ਹਨ। ਸਰਕਾਰੀ ਵਕੀਲਾਂ ਨੇ ਅਦਾਲਤੀ ਕਾਰਵਾਈ ਦੌਰਾਨ ਦੋਸ਼ ਲਾਇਆ ਕਿ ਹਰਸ਼ ਕੁਮਾਰ ਪਟੇਲ ਨੇ ਕੈਨੇਡਾ ਵਿਚ ਮੌਜੂਦ ਮਨੁੱਖੀ ਤਸਕਰਾਂ ਨਾਲ ਤਾਲਮੇਲ ਅਧੀਨ ਕੰਮ ਕਰਦਿਆਂ ਪ੍ਰਵਾਸੀਆਂ ਨੂੰ ਕੌਮਾਂਤਰੀ ਬਾਰਡਰ ਨੇੜੇ ਮੰਗਵਾਇਆ ਜਿਨ੍ਹਾਂ ਨੂੰ ਅਮਰੀਕਾ ਦੇ ਸ਼ਿਕਾਗੋ ਇਲਾਕੇ ਵਿਚ ਪਹੁੰਚਾਇਆ ਜਾਣਾ ਸੀ।

ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਨੇ ਖੁਦ ਨੂੰ ਬੇਕਸੂਰ ਦੱਸਿਆ

ਗੁਜਰਾਤੀ ਪਰਵਾਰ ਦੇ ਚਾਰ ਜੀਆਂ ਨੇ ਪੈਦਲ ਬਾਰਡਰ ਪਾਰ ਕਰਨਾ ਸੀ ਅਤੇ ਅਮਰੀਕਾ ਵਾਲੇ ਪਾਸੇ ਮੌਜੂਦ ਸਟੀਵ ਸ਼ੈਂਡ ਕਥਿਤ ਤੌਰ ’ਤੇ ਇਨ੍ਹਾਂ ਨੂੰ ਅੱਗੇ ਲੈ ਕੇ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਪਰਵਾਰ ਨਾਲ ਭਾਣਾ ਵਰਤ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 19 ਜਨਵਰੀ 2022 ਨੂੰ ਬੇਹੱਦ ਬਰਫ਼ੀਲੇ ਮੌਸਮ ਦੌਰਾਨ ਤਾਪਮਾਨ ਮਨਫ਼ੀ 35 ਡਿਗਰੀ ਤੋਂ ਵੀ ਹੇਠਾਂ ਡਿੱਗ ਚੁੱਕਾ ਸੀ ਅਤੇ ਮੈਨੀਟੋਬਾ ਦੇ ਐਮਰਸਨ ਕਸਬੇ ਨੇੜੇ ਜਗਦੀਸ਼ ਪਟੇਲ, ਉਸ ਦੀ ਪਤਨੀ ਵੈਸ਼ਾਲੀਬੇਨ ਪਟੇਲ, 11 ਸਾਲ ਦੀ ਬੇਟੀ ਵਿਹਾਂਗੀ ਅਤੇ ਤਿੰਨ ਸਾਲ ਦੇ ਬੇਟੇ ਧਾਰਮਿਕ ਨੂੰ ਬਗੈਰ ਮੋਟੀ ਕੱਪੜਿਆਂ ਤੋਂ ਠੰਢ ਵਿਚ ਛੱਡ ਦਿਤਾ ਗਿਆ। ਪਟੇਲ ਪਰਵਾਰ ਉਨ੍ਹਾਂ 11 ਜਣਿਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੇ ਰਾਤ ਦੇ ਹਨੇਰੇ ਵਿਚ ਬਾਰਡਰ ਪਾਰ ਕਰਨ ਦੀ ਯੋਜਨਾ ਬਣਾਈ ਪਰ ਅਮਰੀਕਾ ਦੇ ਬਾਰਡਰ ਏਜੰਟਾਂ ਨੇ ਸਾਜ਼ਿਸ਼ ਦਾ ਪਰਦਾ ਫਾਸ਼ ਕਰ ਦਿਤਾ। 11 ਵਿਚੋਂ ਦੋ ਜਣੇ ਸਟੀਵ ਸ਼ੈਂਡ ਦੀ ਵੈਲ ਤੱਕ ਪਹੁੰਚਣ ਵਿਚ ਕਾਮਯਾਬ ਹੋ ਗਏ ਅਤੇ ਇਸੇ ਦੌਰਾਨ ਪੰਜ ਹੋਰ ਵੈਨ ਵੱਲ ਵਧਦੇ ਨਜ਼ਰ ਆਏ।

ਮੈਨੀਟੋਬਾ ਵਿਖੇ ਬਰਫ਼ ਵਿਚ ਦਫ਼ਨ ਹੋ ਗਏ ਸਨ ਪਰਵਾਰ ਦੇ ਚਾਰ ਜੀਅ

ਇਨ੍ਹਾਂ ਵਿਚੋਂ ਇਕ ਦੀ ਹਾਲਤ ਠੰਢ ਕਾਰਨ ਨਾਜ਼ੁਕ ਹੋ ਚੁੱਕੀ ਸੀ ਜੋ ਕਦੇ ਬੇਹੋਸ਼ ਹੋ ਜਾਂਦਾ ਅਤੇ ਕਦੇ ਹੋਸ਼ ਵਿਚ ਆ ਜਾਂਦਾ। ਫਰਗਸ ਫਾਲਜ਼ ਦੀ ਅਦਾਲਤ ਵਿਚ ਮੁਕੱਦਮੇ ਦੀ ਸੁਣਵਾਈ ਦੌਰਾਨ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਵੱਲੋਂ ਇਕ ਦੂਜੇ ਨੂੰ ਭੇਜੇ ਟੈਕਸਟ ਮੈਸੇਜ ਸਬੂਤ ਵਜੋਂ ਵਰਤੇ ਜਾਣਗੇ ਜਿਨ੍ਹਾਂ ਵਿਚੋਂ ਖਰਾਬ ਮੌਸਮ ਅਤੇ ਪ੍ਰਵਾਸੀਆਂ ਨੂੰ ਗੱਡੀ ਵਿਚ ਬਿਠਾਉਣ ਦੇ ਯਤਨਾਂ ਦਾ ਜ਼ਿਕਰ ਮਿਲਦਾ ਹੈ। ਇਥੇ ਦਸਣਾ ਬਣਦਾ ਹੈ ਕਿ ਭਾਰਤੀ ਪਰਵਾਰ ਗੁਜਰਾਤ ਦੇ ਦਿਨਗੁਚਾ ਪਿੰਡ ਨਾਲ ਸਬੰਧਤ ਸੀ। ਜਗਦੀਸ਼ ਪਟੇਲ ਦੇ ਪਿਤਾ ਬਲਦੇਵ ਪਟੇਲ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਬੇਟੇ ਨੇ ਕੈਨੇਡਾ ਦੇ ਰਸਤੇ ਅਮਰੀਕਾ ਜਾਣ ਦਾ ਰਾਹ ਕਿਉਂ ਚੁਣਿਆ। ਜਗਦੀਸ਼ ਪਟੇਲ ਨੇ ਕੈਨੇਡਾ ਪੁੱਜਣ ਮਗਰੋਂ ਆਪਣੇ ਪਿਤਾ ਨਾਲ ਫੋਨ ’ਤੇ ਗੱਲ ਕੀਤੀ ਅਤੇ ਦੱਸਿਆ ਕਿ ਉਹ ਬਹੁਤ ਖੁਸ਼ ਹੈ। ਦੱਸਿਆ ਜਾ ਰਿਹਾ ਹੈ ਕਿ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਂਡ ਨੇ 19 ਜਨਵਰੀ 2022 ਦੀ ਤਰਾਸਦੀ ਤੋਂ ਪਹਿਲਾਂ ਦਰਜਨਾਂ ਪ੍ਰਵਾਸੀਆਂ ਨੂੰ ਕਥਿਤ ਤੌਰ ’ਤੇ ਬਾਰਡਰ ਪਾਰ ਕਰਵਾਇਆ।

Next Story
ਤਾਜ਼ਾ ਖਬਰਾਂ
Share it