Begin typing your search above and press return to search.

ਕੈਨੇਡਾ ਵਿਚ ਦਰਦਨਾਕ ਹਾਦਸੇ ਦੌਰਾਨ ਅੰਮ੍ਰਿਤਸਰ ਦੇ ਹਰਜੀਤ ਸਿੰਘ ਅਤੇ ਬਠਿੰਡਾ ਦੇ ਸੁਖਪਾਲ ਸਿੰਘ ਦੀ ਮੌਤ

ਕੈਨੇਡਾ ਵਿਚ ਇਕ ਦਰਦਨਾਕ ਹਾਦਸੇ ਦੌਰਾਨ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਬੀ.ਸੀ. ਦੇ ਸੌਰੈਂਟੋ ਸ਼ਹਿਰ ਨੇੜੇ ਹਾਈਵੇਅ 1 ’ਤੇ ਇਕ ਸੈਮੀ ਟਰੱਕ ਅਚਾਨਕ ਬੇਕਾਬੂ ਹੋਣ ਮਗਰੋਂ ਪਲਟ ਗਿਆ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਵਿਚ ਜਾ ਵੱਜਿਆ।

ਕੈਨੇਡਾ ਵਿਚ ਦਰਦਨਾਕ ਹਾਦਸੇ ਦੌਰਾਨ ਅੰਮ੍ਰਿਤਸਰ ਦੇ ਹਰਜੀਤ ਸਿੰਘ ਅਤੇ ਬਠਿੰਡਾ ਦੇ ਸੁਖਪਾਲ ਸਿੰਘ ਦੀ ਮੌਤ
X

Upjit SinghBy : Upjit Singh

  |  3 Jun 2024 5:39 PM IST

  • whatsapp
  • Telegram

ਵੈਨਕੂਵਰ, 3 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਕ ਦਰਦਨਾਕ ਹਾਦਸੇ ਦੌਰਾਨ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਬੀ.ਸੀ. ਦੇ ਸੌਰੈਂਟੋ ਸ਼ਹਿਰ ਨੇੜੇ ਹਾਈਵੇਅ 1 ’ਤੇ ਇਕ ਸੈਮੀ ਟਰੱਕ ਅਚਾਨਕ ਬੇਕਾਬੂ ਹੋਣ ਮਗਰੋਂ ਪਲਟ ਗਿਆ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਵਿਚ ਜਾ ਵੱਜਿਆ। ਟੱਕਰ ਐਨੀ ਖਤਰਨਾਕ ਸੀ ਕਿ ਟਰੱਕ ਦਾ ਡਰਾਈਵਰ ਅਤੇ ਉਸ ਦਾ ਸਾਥੀ ਮੌਕੇ ’ਤੇ ਹੀ ਦਮ ਤੋੜ ਗਏ ਜਿਨ੍ਹਾਂ ਦੀ ਸ਼ਨਾਖਤ ਹਰਜੀਤ ਸਿੰਘ ਅਤੇ ਸੁਖਪਾਲ ਸਿੰਘ ਵਜੋਂ ਕੀਤੀ ਗਈ ਹੈ।

ਬੀ.ਸੀ. ਆਰ.ਸੀ.ਐਮ.ਪੀ. ਦੇ ਬੁਲਾਰੇ ਕਾਰਪੋਰਲ ਜੇਮਜ਼ ਗ੍ਰੈਂਡੀ ਨੇ ਦੱਸਿਆ ਕਿ ਮਰਨ ਵਾਲੇ ਦੋਵੇਂ ਜਣੇ ਸੜਕ ’ਤੇ ਪਲਟੇ ਟਰੱਕ ਵਿਚ ਸਵਾਰ ਸਨ ਜਦਕਿ ਸਾਹਮਣੇ ਤੋਂ ਆ ਰਹੇ ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਵੱਜੀਆਂ। ਪੁਲਿਸ ਵੱਲੋਂ ਭਾਵੇਂ ਟਰੱਕ ਡਰਾਈਵਰਾਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ ਪਰ ਹਰਪ੍ਰੀਤ ਕੌਰ ਬਰਾੜ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਹਰਜੀਤ ਸਿੰਘ ਅਤੇ ਸੁਖਪਾਲ ਸਿੰਘ ਦੀਆਂ ਦੇਹਾਂ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਹੈ। 28 ਸਾਲ ਦਾ ਹਰਜੀਤ ਸਿੰਘ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਸੀ ਜਦਕਿ 32 ਸਾਲ ਦਾ ਸੁਖਪਾਲ ਸਿੰਘ ਬਠਿੰਡੇ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਗਿਆ। ਦੋਵੇਂ ਜਣੇ ਬਿਹਤਰ ਭਵਿੱਖ ਦੀ ਤਲਾਸ਼ ਵਿਚ 2023 ਵਿਚ ਕੈਨੇਡਾ ਆਏ ਸਨ ਅਤੇ ਬਤੌਰ ਟਰੱਕ ਡਰਾਈਵਰ ਕੰਮ ਕਰਨ ਲੱਗੇ।

ਹਰਪ੍ਰੀਤ ਕੌਰ ਬਰਾੜ ਨੇ ਕਿਹਾ ਕਿ ਹਰਜੀਤ ਸਿੰਘ ਅਤੇ ਸੁਖਪਾਲ ਸਿੰਘ ਦੀ ਬੇਵਕਤੀ ਮੌਤ ਨਾਲ ਇਨ੍ਹਾਂ ਦੇ ਪਰਵਾਰਾਂ ਅਸਹਿਣਯੋਗ ਸਦਮਾ ਲੱਗਾ ਹੈ। ਦੋਹਾਂ ਪਰਵਾਰਾਂ ਨੂੰ ਜਿਥੇ ਵੱਡਾ ਜਾਨੀ ਨੁਕਸਾਨ ਹੋਇਆ ਹੈ, ਉਥੇ ਹੀ ਦੋਵੇਂ ਪਰਵਾਰ ਆਮਦਨ ਤੋਂ ਵਾਂਝੇ ਹੋ ਗਏ। ਪਰਵਾਰਾਂ ਉਤੇ ਪਏ ਆਰਥਿਕ ਬੋਝ ਨੂੰ ਘਟਾਉਣ ਅਤੇ ਦੋਹਾਂ ਦੀਆਂ ਦੇਹਾਂ ਪੰਜਾਬ ਭੇਜਣ ਵਾਸਤੇ 50 ਹਜ਼ਾਰ ਡਾਲਰ ਇਕੱਤਰ ਕਰਨ ਦਾ ਟੀਚਾ ਰੱਖਿਆ ਗਿਆ ਜੋ ਜਲਦ ਹੀ ਪੂਰਾ ਹੋ ਗਿਆ। ਉਧਰ ਆਰ.ਸੀ.ਐਮ.ਪੀ. ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ 250 679 3221 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਦੌਰਾਨ ਉਨਟਾਰੀਓ ਦੇ ਕਲੈਰਿੰਗਟਨ ਵਿਖੇ ਇਕ ਗੱਡੀ ਪਲਟਣ ਕਾਰਨ 25 ਸਾਲਾ ਨੌਜਵਾਨ ਦੀ ਮੌਤ ਹੋਗੲਂ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਹਾਈਵੇਅ 115 ਅਤੇ ਓਲਡ ਹਾਈਵੇਅ 35 ਦੇ ਇਲਾਕੇ ਵਿਚ ਗੱਡੀ ਬੇਕਾਬੂ ਹੋ ਕੇ ਕੌਂਕਰੀਟ ਦੇ ਡਿਵਾਈਡਰ ਵਿਚ ਜਾ ਵੱਜੀ ਅਤੇ ਪਲਟ ਗਈ। ਮਰਨ ਵਾਲਾ ਸ਼ਖਸ ਮਾਰਖਮ ਦਾ ਵਸਨੀਕ ਦੱਸਿਆ ਜਾ ਰਿਹਾ ਹੈ ਜੋ ਮੌਕੇ ਹੀ ਦਮ ਤੋੜ ਗਿਆ।

Next Story
ਤਾਜ਼ਾ ਖਬਰਾਂ
Share it