Begin typing your search above and press return to search.

Canada ’ਚ ਪੰਜਾਬੀ elders ’ਤੇ ਮੰਡਰਾਇਆ ਖ਼ਤਰਾ

ਕੈਨੇਡਾ ਵਿਚ ਪੰਜਾਬੀ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਅਤੇ ਖਾਸ ਤੌਰ ’ਤੇ ਔਰਤਾਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ

Canada ’ਚ ਪੰਜਾਬੀ elders ’ਤੇ ਮੰਡਰਾਇਆ ਖ਼ਤਰਾ
X

Upjit SinghBy : Upjit Singh

  |  17 Feb 2026 6:51 PM IST

  • whatsapp
  • Telegram

ਸਰੀ : ਕੈਨੇਡਾ ਵਿਚ ਪੰਜਾਬੀ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਅਤੇ ਖਾਸ ਤੌਰ ’ਤੇ ਔਰਤਾਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜੀ ਹਾਂ, ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕਿਆਂ ਵਿਚ ਚੋਰ-ਲੁਟੇਰੇ ਹਰ ਵੇਲੇ ਵਾਰਦਾਤ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਹਨ। ਤਾਜ਼ਾ ਵਾਰਦਾਤ ਬੀ.ਸੀ ਦੇ ਨਿਊ ਵੈਸਟਮਿੰਸਟਰ ਸ਼ਹਿਰ ਤੋਂ ਸਾਹਮਣੇ ਆਈ ਹੈ ਜਿਥੇ ਮਹਿੰਗੀ ਗੱਡੀ ਵਿਚ ਆਇਆ ਇਕ ਲੁਟੇਰਾ ਬਜ਼ੁਰਗ ਔਰਤ ਦੇ ਗਹਿਣੇ ਲਾਹ ਕੇ ਲੈ ਗਿਆ। ਬਜ਼ੁਰਗ ਔਰਤ ਨੇ ਆਪਣੇ ਖੂੰਡੀ ਨਾਲ ਲੁਟੇਰੇ ਨੂੰ ਭਜਾਉਣ ਦਾ ਯਤਨ ਕੀਤਾ ਪਰ ਕੁਝ ਨਾ ਕਰ ਸਕੀ ਅਤੇ ਲੁਟੇਰੇ ਨੇ ਧੱਕਾ ਦੇ ਕੇ ਸੜਕ ’ਤੇ ਸੁੱਟ ਦਿਤਾ। ਇਕ ਹੱਥ ਦੀ ਚੂੜੀ ਲਾਹੁਣ ਮਗਰੋਂ ਲੁਟੇਰੇ ਨੇ ਗਲ ਦੀ ਚੇਨ ਲਾਹੀ ਅਤੇ ਜਾਂਦਾ ਜਾਂਦਾ ਦੂਜੇ ਹੱਥ ਦੀ ਚੂੜੀ ਵੀ ਲੈ ਗਿਆ।

ਘਰਾਂ ’ਚੋਂ ਬਾਹਰ ਨਿਕਲਣਾ ਹੋਇਆ ਔਖਾ

ਆਉ ਪੂਰੇ ਘਟਨਾਕ੍ਰਮ ਦੀ ਡੂੰਘਾਈ ਨਾਲ ਘੋਖ ਕਰਦੇ ਹਾਂ ਨਿਊ ਵੈਸਟਮਿੰਸਟਰ ਦੇ ਕੁਈਨਜ਼ਬ੍ਰੋਅ ਇਲਾਕੇ ਵਿਚ ਆਪਣੇ ਘਰ ਦੇ ਬਾਹਰ ਵੌਕ ਕਰ ਰਹੀ ਬਜ਼ੁਰਗ ਪੰਜਾਬੀ ਔਰਤ ਨਾਲ ਵਾਪਰੀ ਵਾਰਦਾਤ ਮਗਰੋਂ ਭਾਈਚਾਰਾ ਸੁਚੇਤ ਹੋ ਗਿਆ ਹੈ ਅਤੇ ਪੁਲਿਸ ਵੱਲੋਂ ਵੀ ਅੰਦਰੂਨੀ ਇਲਾਕਿਆਂ ਵਿਚ ਗਸ਼ਤ ਵਧਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਦੇ ਗਹਿਣਲੇ ਲੁੱਟਣ ਵਾਲਾ ਜਿਪਸੀਆਂ ਨਾਲ ਸਬੰਧਤ ਸੀ ਅਤੇ ਪੁਲਿਸ ਉਸ ਦੀ ਪੈੜ ਨੱਪਣ ਦੇ ਯਤਨ ਕਰ ਰਹੀ ਹੈ। ਦੱਸ ਦੇਈਏ ਕਿ ਸਰੀ ਦੇ ਗੁਰਦਵਾਰਾ ਸਾਹਿਬ ਦੇ ਬਾਹਰ ਬਜ਼ੁਰਗ ਔਰਤਾਂ ਨੂੰ ਘਰ ਛੱਡਣ ਦੇ ਬਹਾਨੇ ਲੁੱਟਣ ਦੀਆਂ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਹਨ। ਸਰੀ ਪੁਲਿਸ ਪਿਛਲੇ ਸਾਲ ਅਜਿਹੀਆਂ ਚੋਰੀਆਂ ਦੇ 50 ਮਾਮਲਿਆਂ ਦੀ ਪੜਤਾਲ ਕਰ ਰਹੀ ਹੈ ਜਦਕਿ ਚਾਰ ਮਾਮਲੇ ਨਵੇਂ ਵਰ੍ਹੇ ਵਿਚ ਵੀ ਸਾਹਮਣੇ ਆ ਚੁੱਕੇ ਹਨ। ਸਰੀ ਦੇ ਵਸਨੀਕ ਹਰਵਿੰਦਰ ਸਿੰਘ ਰਾਏ ਨੇ ਦੱਸਆ ਕਿ ਉਨ੍ਹਾਂ ਦੀ 70 ਸਾਲ ਬਜ਼ੁਰਗ ਮਾਤਾ ਨਾਲ ਵੀ ਸ਼ੱਕੀ ਘਟਨਾ ਵਾਪਰੀ। ਗੁਰਦਵਾਰਾ ਦਸਮੇਸ਼ ਦਰਬਾਰ ਦੇ ਬਾਹਰ ਵਾਪਰੀ ਘਟਨਾ ਸੀ.ਸੀ.ਟੀਵੀ. ਕੈਮਰੇ ਵਿਚ ਕੈਦ ਹੋ ਗਈ ਜਿਸ ਦੌਰਾਨ ਮੀਂਹ ਪੈਂਦੇ ਵਿਚ ਦੋ ਸ਼ੱਕੀਆਂ ਨੇ ਮਾਤਾ ਜੀ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ। ਬੀ.ਸੀ. ਗੁਰਦਵਾਰਜ਼ ਕੌਂਸਲ ਦਾ ਕਹਿਣਾ ਹੈ ਕਿ ਚੋਰ ਲੁਟੇਰੇ ਬਜ਼ੁਰਗ ਲੋਕਾਂ ਦੇ ਭੋਲੇਪਣ ਦਾ ਫਾਇਦਾ ਚੁਕਦੇ ਹਨ।

Next Story
ਤਾਜ਼ਾ ਖਬਰਾਂ
Share it