ਕੈਨੇਡਾ ਵਾਲਿਆਂ ਦੇ ਖਾਤੇ ਵਿਚ ਅੱਜ ਤੋਂ ਆਉਣਗੇ ਡਾਲਰ
ਕਾਰਬਨ ਟੈਕਸ ਰਿਆਇਤ ਦੇ ਰੂਪ ਵਿਚ ਕੈਨੇਡਾ ਵਾਸੀਆਂ ਦੇ ਖਾਤੇ ਵਿਚ ਅੱਜ ਤੋਂ 450 ਡਾਲਰ ਤੱਕ ਆਉਣੇ ਸ਼ੁਰੂ ਹੋ ਜਾਣਗੇ। ਕੈਨੇਡਾ ਕਾਰਬਨ ਰਿਬੇਟ ਦੇ ਰੂਪ ਵਿਚ ਫੈਡਰਲ ਸਰਕਾਰ ਵੱਲੋਂ 90 ਫੀ ਸਦੀ ਰਕਮ ਵਾਪਸ ਕੀਤੀ ਜਾ ਰਹੀ ਹੈ
By : Upjit Singh
ਟੋਰਾਂਟੋ : ਕਾਰਬਨ ਟੈਕਸ ਰਿਆਇਤ ਦੇ ਰੂਪ ਵਿਚ ਕੈਨੇਡਾ ਵਾਸੀਆਂ ਦੇ ਖਾਤੇ ਵਿਚ ਅੱਜ ਤੋਂ 450 ਡਾਲਰ ਤੱਕ ਆਉਣੇ ਸ਼ੁਰੂ ਹੋ ਜਾਣਗੇ। ਕੈਨੇਡਾ ਕਾਰਬਨ ਰਿਬੇਟ ਦੇ ਰੂਪ ਵਿਚ ਫੈਡਰਲ ਸਰਕਾਰ ਵੱਲੋਂ 90 ਫੀ ਸਦੀ ਰਕਮ ਵਾਪਸ ਕੀਤੀ ਜਾ ਰਹੀ ਹੈ ਜੋ ਕਾਰਬਨ ਟੈਕਸ ਦੇ ਰੂਪ ਵਿਚ ਵਸੂਲ ਕੀਤੀ ਗਈ। ਬੀ.ਸੀ. ਅਤੇ ਕਿਊਬੈਕ ਵਿਚ ਆਪਣਾ ਵੱਖਰਾ ਸਿਸਟਮ ਹੋਣ ਕਾਰਨ ਦੋਹਾਂ ਰਾਜਾਂ ਦੇ ਲੋਕਾਂ ਨੂੰ ਇਹ ਰਕਮ ਨਹੀਂ ਮਿਲੇਗੀ ਪਰ ਐਲਬਰਟਾ ਵਿਚ ਪਰਵਾਰਾਂ ਦੇ ਆਧਾਰ ’ਤੇ ਔਸਤਨ 450 ਡਾਲਰ ਮਿਲਣਗੇ ਜਦਕਿ ਉਨਟਾਰੀਓ ਵਿਚ 280 ਡਾਲਰ ਤੱਕ ਖਾਤੇ ਵਿਚ ਆ ਸਕਦੇ ਹਨ। ਸਸਕੈਚਵਨ ਵਿਚ ਟੈਕਸ ਰਿਆਇਤ 376 ਡਾਲਰ ਤੱਕ ਜਾ ਸਕਦੀ ਹੈ ਜਦਕਿ ਨੋਵਾ ਸਕੋਸ਼ੀਆ ਵਿਚ 206 ਅਤੇ ਮੈਨੀਟੋਬਾ ਵਿਚ 300 ਡਾਲਰ ਮਿਲਣਗੇ।
ਕਾਰਬਨ ਟੈਕਸ ਰਿਆਇਤ ਦੇ ਰੂਪ ਵਿਚ ਮਿਲੇਗੀ 190 ਡਾਲਰ ਤੋਂ 450 ਡਾਲਰ ਦੀ ਰਕਮ
ਇਕਹਿਰੇ ਲੋਕਾਂ ਦੇ ਮਾਮਲੇ ਵਿਚ ਉਨਟਾਰੀਓ ਵਿਚ 140 ਡਾਲਰ, ਮੈਨੀਟੋਬਾ ਵਿਚ 150 ਡਾਲਰ ਅਤੇ ਐਲਬਰਟਾ ਵਿਚ 225 ਡਾਲਰ ਖਾਤੇ ਵਿਚ ਆ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਅਤੀਤ ਵਿਚ ਕਾਰਬਨ ਰਿਬੇਟ ਦੀ ਰਕਮ ਦੇ ਸਰੋਤ ਲੋਕਾਂ ਨੂੰ ਪਤਾ ਨਾ ਲੱਗ ਸਕਿਆ ਪਰ ਇਸ ਵਾਰ ਵੱਖ ਵੱਖ ਬੈਂਕਾਂ ਵੱਲੋਂ ਸਪੱਸ਼ਟ ਤੌਰ ’ਤੇ ਦੱਸਿਆ ਜਾਵੇਗਾ ਕਿ ਲੋਕਾਂ ਦੇ ਖਾਤੇ ਵਿਚ ਰਕਮ ਕਿੱਥੋਂ ਅਤੇ ਕਿਵੇਂ ਆ ਰਹੀ ਹੈ। ਸੀ.ਆਈ.ਬੀ.ਸੀ. ਨਾਲ ਸਬੰਧਤ ਇਕ ਸੂਤਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੇਬÇਲੰਗ ਦੀ ਪ੍ਰਕਿਰਿਆ ਅਕਤੂਬਰ ਵਿਚ ਅਪਣਾਈ ਜਾ ਸਕਦੀ ਹੈ। ਫੈਡਰਲ ਸਰਕਾਰ ਵੱਲੋਂ 2019 ਵਿਚ ਕਾਰਬਨ ਟੈਕਸ ਲਿਆਂਦੇ ਜਾਣ ਮਗਰੋਂ ਪ੍ਰਤੀ ਲਿਟਰ ਗੈਸੋਲੀਨ ’ਤੇ 17.6 ਸੈਂਟ ਦਾ ਟੈਕਸ ਲਗਦਾ ਹੈ ਅਤੇ ਕੰਜ਼ਰਵੇਟਿਵ ਪਾਰਟੀ ਇਸ ਦਾ ਤਿੱਖਾ ਵਿਰੋਧ ਕਰਦੀ ਆ ਰਹੀ ਹੈ ਪਰ ਟਰੂਡੋ ਸਰਕਾਰ ਦਾ ਦਲੀਲ ਹੈ ਕਿ ਟੈਕਸ ਦੇ ਰੂਪ ਵਿਚ ਵਸੂਲ ਕੀਤੀ ਜਾਣ ਵਾਲੀ ਜ਼ਿਆਦਾਤਰ ਰਕਮ ਲੋਕਾਂ ਨੂੰ ਵਾਪਸ ਕਰ ਦਿਤੀ ਜਾਂਦੀ ਹੈ।
ਉਨਟਾਰੀਓ ਵਿਚ ਔਸਤ ਰਕਮ 280 ਡਾਲਰ ਰਹਿਣ ਦੇ ਆਸਾਰ
ਬੀ.ਸੀ. ਅਤੇ ਕਿਊਬੈਕ ਨੂੰ ਛੱਡ ਕੇ ਜ਼ਿਆਦਾਤਰ ਰਾਜਾਂ ਵਿਚ ਹਰ ਤਿੰਨ ਮਹੀਨੇ ਬਾਅਦ 15 ਤਰੀਕੇ ਤੋਂ ਟੈਕਸ ਰਿਆਇਤ ਦੀ ਰਕਮ ਲੋਕਾਂ ਦੇ ਖਾਤਿਆਂ ਵਿਚ ਆਉਣੀ ਸ਼ੁਰੂ ਹੋ ਜਾਂਦੀ ਹੈ। ਕੈਨੇਡਾ ਵਿਚ ਹੁਣ ਛੋਟੇ ਕਾਰੋਬਾਰੀ ਵੀ ਕਾਰਬਨ ਟੈਕਸ ਦੇ ਯੋਗ ਹਨ ਅਤੇ ਇਸ ਯੋਜਨਾ ਅਧੀਨ ਤਕਰੀਬਨ 6 ਲੱਖ ਕਾਰੋਬਾਰੀਆਂ ਨੂੰ ਢਾਈ ਅਰਬ ਡਾਲਰ ਦੀ ਰਕਮ ਵਾਪਸ ਕੀਤੀ ਜਾਵੇਗੀ। ਐਨਵਾਇਰਨਮੈਂਟ ਕੈਨੇਡਾ ਨੇ ਕਿਹਾ ਹੈ ਕਿ 15 ਜੁਲਾਈ ਤੱਕ ਟੈਕਸ ਰਿਟਰਨਾਂ ਦਾਖਲ ਕਰਨ ਵਾਲੇ ਛੋਟੇ ਕਾਰੋਬਾਰੀ ਹੀ ਰਿਆਇਤ ਵਾਲੀ ਰਕਮ ਹਾਸਲ ਕਰ ਸਕਣਗੇ।