Begin typing your search above and press return to search.

ਵਿਦੇਸ਼ਾਂ ਵਿਚ ਫਸੇ ਕੈਨੇਡੀਅਨਜ਼ ਨੇ ਸੁਣਾਏ ਦੁਖੜੇ

ਏਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਵਿਦੇਸ਼ਾਂ ਵਿਚ ਫਸੇ ਕੈਨੇਡੀਅਨਜ਼ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੈ ਜਿਨ੍ਹਾਂ ਨੂੰ ਬਦਲਵੀਆਂ ਫਲਾਈਟਸ ਦੀ ਬੁਕਿੰਗ ’ਤੇ ਹਜ਼ਾਰਾਂ ਡਾਲਰ ਖਰਚ ਕਰਨੇ ਪੈ ਰਹੇ

ਵਿਦੇਸ਼ਾਂ ਵਿਚ ਫਸੇ ਕੈਨੇਡੀਅਨਜ਼ ਨੇ ਸੁਣਾਏ ਦੁਖੜੇ
X

Upjit SinghBy : Upjit Singh

  |  19 Aug 2025 5:48 PM IST

  • whatsapp
  • Telegram

ਟੋਰਾਂਟੋ : ਏਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਹੜਤਾਲ ਕਾਰਨ ਵਿਦੇਸ਼ਾਂ ਵਿਚ ਫਸੇ ਕੈਨੇਡੀਅਨਜ਼ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੈ ਜਿਨ੍ਹਾਂ ਨੂੰ ਬਦਲਵੀਆਂ ਫਲਾਈਟਸ ਦੀ ਬੁਕਿੰਗ ’ਤੇ ਹਜ਼ਾਰਾਂ ਡਾਲਰ ਖਰਚ ਕਰਨੇ ਪੈ ਰਹੇ ਹਨ ਅਤੇ ਏਅਰਲਾਈਨ ਵੱਲੋਂ ਸਵਾਲਾਂ ਦੇ ਤਸੱਲੀਬਖਸ਼ ਜਵਾਬ ਨਹੀਂ ਦਿਤੇ ਜਾ ਰਹੇ। ਸੈਂਕੜੇ ਮੁਸਾਫ਼ਰਾਂ ਨੇ ਸੀ.ਟੀ.ਵੀ. ਨਾਲ ਸੰਪਰਕ ਕਰਦਿਆਂ ਆਪਣੀ ਪ੍ਰੇਸ਼ਾਨੀ ਸਾਂਝੀ ਕੀਤੀ ਜਿਨ੍ਹਾਂ ਵਿਚੋਂ ਓਕਵਿਲ ਦੇ ਜੋਲ ਕਾਜ਼ਮੀ ਨੇ ਦੱਸਿਆ ਕਿ ਪਤਨੀ ਸਣੇ ਪੈਰਿਸ ਤੋਂ ਵਾਪਸੀ ਲਈ ਏਅਰ ਕੈਨੇਡਾ ਨੂੰ 25 ਵਾਰ ਕਾਲ ਕਰ ਚੁੱਕੇ ਹਨ ਪਰ ਕੋਈ ਹੁੰਗਾਰਾ ਨਹੀਂ ਮਿਲਿਆ। ਦੂਜੇ ਪਾਸੇ ਵਿਆਹ ਸਮਾਗਮ ਦੇ ਸਿਲਸਿਲੇ ਵਿਚ ਜਰਮਨੀ ਦੇ ਫਰੈਂਕਫਰਟ ਸ਼ਹਿਰ ਗਏ ਜ਼ਾਹਿਦ ਪਰਵੇਜ਼ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਪਤਨੀ ਸ਼ਬਾਨਾ ਨਾਲ ਸੋਮਵਾਰ ਨੂੰ ਟੋਰਾਂਟੋ ਪਰਤਣਾ ਸੀ ਪਰ ਐਨ ਮੌਕੇ ’ਤੇ ਫਲਾਈਟ ਰੱਦ ਹੋ ਗਈ।

ਏਅਰ ਕੈਨੇਡਾ ’ਤੇ ਸਾਰ ਨਾ ਲੈਣ ਦੇ ਲਾਏ ਦੋਸ਼

ਹਵਾਈ ਅੱਡੇ ’ਤੇ ਬਦਲਵਾਂ ਪ੍ਰਬੰਧ ਕਰਨ ਪੁੱਜੇ ਤਾਂ ਸੈਂਕੜੇ ਲੋਕ ਪਹਿਲਾਂ ਹੀ ਕਤਾਰਾਂ ਵਿਚ ਲੱਗੇ ਹੋਏ ਸਨ। ਜ਼ਾਹਿਦ ਪਰਵੇਜ਼ ਨੇ ਫੈਸਲਾ ਕੀਤਾ ਕਿ ਏਅਰ ਕੈਨੇਡਾ ਦੇ ਹੋਟਲ ਵਾਊਚਰ ਵਾਸਤੇ ਉਹ ਕਤਾਰ ਵਿਚ ਨਹੀਂ ਲੱਗਣਗੇ। ਜ਼ਾਹਿਰ ਪਰਵੇਜ਼ ਡਾਇਬਟੀਜ਼ ਦੇ ਮਰੀਜ਼ ਹਨ ਅਤੇ ਦਵਾਈ ਖਤਮ ਹੋ ਰਹੀ ਹੈ। ਏਅਰ ਕੈਨੇਡਾ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਹੜਤਾਲ ਖਤਮ ਹੋਣ ਤੱਕ ਕੁਝ ਨਹੀਂ ਕੀਤਾ ਜਾ ਸਕਦਾ ਪਰ ਉਨ੍ਹਾਂ ਦੀ ਬੇਟੀ ਨੂੰ ਬਦਲਵੀਂ ਏਅਰਲਾਈਨ ਵਿਚ ਸੀਟ ਮਿਲ ਗਈ ਜਿਸ ਵਾਸਤੇ ਦੁੱਗਣਾ ਕਿਰਾਇਆ ਅਦਾ ਕਰਨਾ ਪਿਆ। ਇਸੇ ਤਰ੍ਹਾਂ ਤਰ੍ਹਾਂ ਆਪਣੇ ਪਤੀ ਨਾਲ ਇਟਲੀ ਵਿਚ ਖੱਜਲ ਖੁਆਰ ਹੋ ਰਹੀ ਲਿਨ ਮੈਕਨੀਲ ਨੇ ਦੱਸਿਆ ਕਿ ਉਨ੍ਹਾਂ ਨੇ ਐਤਵਾਰ ਨੂੰ ਟੋਰਾਂਟੋ ਵਾਪਸੀ ਕਰਨੀ ਸੀ ਪਰ ਹੜਤਾਲ ਕਰ ਕੇ ਫਲਾਈਟ ਰੱਦ ਹੋ ਗਈ। ਮੈਕਨੀਲ ਨੇ ਦੋਸ਼ ਲਾਇਆ ਕਿ ਏਅਰ ਕੈਨੇਡਾ ਵੱਲੋਂ ਉਨ੍ਹਾਂ ਦੀ ਮਦਦ ਵਾਸਤੇ ਕੁਝ ਨਹੀਂ ਕੀਤਾ ਗਿਆ।

ਬਦਲਵੀਆਂ ਫਲਾਈਟਸ ਵਿਚ ਦੇਣਾ ਪੈ ਰਿਹਾ ਦੁੱਗਣਾ ਕਿਰਾਇਆ

ਕਸਟਮਰ ਕੇਅਰ ’ਤੇ ਫੋਨ ਕੀਤਾ ਤਾਂ ਆਟੋਮੇਟਡ ਮੈਸੇਜ ਮਿਲਿਆ ਕਿ ਬਹੁਤ ਜ਼ਿਆਦਾ ਕਾਲਜ਼ ਹੋਣ ਕਾਰਨ ਮਦਦ ਕਰਨੀ ਸੰਭਵ ਨਹੀਂ। ਉਧਰ ਮੈਕਸੀਕੋ ਵਿਚ ਛੁੱਟੀਆਂ ਮਨਾਉਣ ਗਈ ਐਮਿਲੀ ਪ੍ਰਿੰਗਲ ਦਾ ਕਹਿਣਾ ਸੀ ਕਿ ਫਲਾਈਟ ਰੱਦ ਹੋਣ ਕਾਰਨ ਉਨ੍ਹਾਂ ਨੂੰ ਫਾਲਤੂ ਖਰਚਾ ਕਰਨਾ ਪੈ ਰਿਹਾ ਹੈ ਅਤੇ ਘਰ ਵਾਪਸੀ ਦਾ ਕੋਈ ਰਾਹ ਵੀ ਨਜ਼ਰ ਨਹੀਂ ਆਉਂਦਾ। ਐਮਿਲੀ ਦੇ ਦੋਸਤਾਂ ਵਿਚੋਂ ਇਕ ਨੂੰ ਡਾਇਬਟੀਜ਼ ਅਤੇ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੈ ਅਤੇ ਉਸ ਦੀ ਦਵਾਈ ਵੀ ਖਤਮ ਹੋ ਰਹੀ ਹੈ। ਐਮਿਲੀ ਨੇ ਈਮੇਲ ਵਿਚ ਲਿਖਿਆ ਕਿ ਮੈਕਸੀਕੋ ਵਿਚ ਜ਼ਿਆਦਾ ਸਮਾਂ ਰਹਿਣਾ ਸੰਭਵ ਨਹੀਂ। ਸਭਨਾਂ ਦੀਆਂ ਵੱਖ ਵੱਖ ਜ਼ਿੰਮੇਵਾਰੀਆਂ ਹਨ ਅਤੇ ਸਮੇਂ ਸਿਰ ਘਰ ਪੁੱਜਣਾ ਜ਼ਰੂਰੀ ਹੈ ਪਰ ਹਾਲਾਤ ਇਸ ਪਾਸੇ ਇਸ਼ਾਰਾ ਨਹੀਂ ਕਰ ਰਹੇ। ਮੁਸਾਫ਼ਰਾਂ ਦੀਆਂ ਦਰਦ ਭਰੀਆਂ ਕਹਾਣੀਆਂ ਦਰਮਿਆਨ ਹਵਾਈ ਮੁਸਾਫ਼ਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਗੈਬਰ ਲੂਕੈਕਸ ਦਾ ਕਹਿਣਾ ਸੀ ਕਿ ਨਿਯਮਾਂ ਮੁਤਾਬਕ ਮੁਸਾਫ਼ਰਾਂ ਨੂੰ ਰਿਫ਼ੰਡ ਦੇਣ ਜਾਂ ਬਦਲਵੀਆਂ ਫਲਾਈਟਸ ਦੀ ਬੁਕਿੰਗ ਦੀ ਜ਼ਿੰਮੇਵਾਰੀ ਏਅਰ ਕੈਨੇਡਾ ਦੀ ਬਣਦੀ ਹੈ।

Next Story
ਤਾਜ਼ਾ ਖਬਰਾਂ
Share it