Begin typing your search above and press return to search.

ਕੈਨੇਡਾ ਵਾਲਿਆਂ ਨੂੰ ਮਹਿੰਗਾਈ ਵਿਚ ਜਕੜ ਸਕਦੀ ਐ ਰੇਲਵੇ ਦੀ ਹੜਤਾਲ

ਕੈਨੇਡੀਅਨ ਰੇਲਵੇ ਦੀ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ ਅਤੇ ਦੋਹਾਂ ਪ੍ਰਮੁੱਖ ਰੇਲ ਕੰਪਨੀਆਂ ਨੇ ਕੁਝ ਖਾਸ ਥਾਵਾਂ ਤੋਂ ਢੋਆ-ਢੁਆਈ ਬੰਦ ਕਰ ਦਿਤੀ ਹੈ।

ਕੈਨੇਡਾ ਵਾਲਿਆਂ ਨੂੰ ਮਹਿੰਗਾਈ ਵਿਚ ਜਕੜ ਸਕਦੀ ਐ ਰੇਲਵੇ ਦੀ ਹੜਤਾਲ
X

Upjit SinghBy : Upjit Singh

  |  17 Aug 2024 3:41 PM IST

  • whatsapp
  • Telegram

ਟੋਰਾਂਟੋ : ਕੈਨੇਡੀਅਨ ਰੇਲਵੇ ਦੀ ਹੜਤਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ ਅਤੇ ਦੋਹਾਂ ਪ੍ਰਮੁੱਖ ਰੇਲ ਕੰਪਨੀਆਂ ਨੇ ਕੁਝ ਖਾਸ ਥਾਵਾਂ ਤੋਂ ਢੋਆ-ਢੁਆਈ ਬੰਦ ਕਰ ਦਿਤੀ ਹੈ। ਕਿਸਾਨਾਂ, ਕਾਰੋਬਾਰੀਆਂ ਅਤੇ ਕਾਰਖਾਨੇਦਾਰਾਂ ਦੇ ਸਾਹ ਸੁੱਕ ਰਹੇ ਹਨ ਪਰ ਫੈਡਰਲ ਸਰਕਾਰ ਨੇ ਮਾਮਲੇ ਵਿਚ ਦਖਲ ਦੇਣ ਤੋਂ ਸਾਫ਼ ਨਾਂਹ ਕਰ ਦਿਤੀ ਹੈ। ਹੜਤਾਲ ਹੋਣ ਦੀ ਸੂਰਤ ਵਿਚ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ ਅਤੇ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਹੋਵੇਗਾ। ਫਸਲਾਂ ਦੀ ਵਾਢੀ ਸਿਰ ’ਤੇ ਆ ਚੁੱਕੀ ਹੈ ਅਤੇ ਜਿਣਸਾਂ ਦੀ ਸਪਲਾਈ ਵਿਚ ਰੁਕਾਵਟ ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ। ਕਿਸਾਨਾਂ ਨੂੰ ਡਰ ਹੈ ਕਿ ਰੇਲਵੇ ਦੀ ਹੜਤਾਲ ਹੋਣ ’ਤੇ ਹੋਲਸੇਲਰ ਉਨ੍ਹਾਂ ਦੀਆਂ ਫਸਲਾਂ ਖਰੀਦਣ ਤੋਂ ਪਿੱਛੇ ਨਾ ਹਟ ਜਾਣ।

ਦੋਹਾਂ ਕੰਪਨੀਆਂ ਨੇ ਢੋਆ-ਢੁਆਈ ਸੀਮਤ ਕੀਤੀ

ਵੈਸਟ੍ਰਨ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ ਵਿਚ ਪ੍ਰੋਫੈਸਰ ਫਰੇਜ਼ਰ ਜੌਹਨਸਨ ਨੇ ਕਿਹਾ ਕਿ ਖਪਤਕਾਰ ਅਤੇ ਕਿਸਾਨ ਦੋਵੇਂ ਧਿਰਾਂ ਪ੍ਰਭਾਵਤ ਹੋਣਗੀਆਂ ਅਤੇ ਟਰੱਕਾਂ ਰਾਹੀਂ ਬਹੁਤੀ ਢੋਆ ਢੁਆਈ ਕਰਨੀ ਸੰਭਵ ਨਹੀਂ ਹੋਵੇਗੀ। ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਰੇਲਵੇ ਵੱਲੋਂ ਹਰ ਸਾਲ 350 ਅਰਬ ਡਾਲਰ ਮੁੱਲ ਦੀਆਂ ਵਸਤਾਂ ਦਾ ਢੋਆ-ਢੁਆਈ ਕੀਤੀ ਜਾਂਦੀ ਹੈ ਅਤੇ ਬੰਦਰਗਾਹਾਂ ਰਾਹੀਂ ਵਿਦੇਸ਼ ਭੇਜੇ ਜਾਣ ਵਾਲੇ ਸਮਾਨ ਦਾ ਅੱਧੇ ਤੋਂ ਵੱਧ ਹਿੱਸਾ ਰੇਲਵੇ ਰਾਹੀਂ ਪਹੁੰਚਾਇਆ ਜਾਂਦਾ ਹੈ। ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੇਫਿਕ ਕੈਨਸਸ ਸਿਟੀ ਲਿਮ. ਦੇ ਤਕਰੀਬਨ 9,300 ਕਾਮੇ ਅਗਲੇ ਹਫਤੇ ਹੜਤਾਲ ’ਤੇ ਜਾ ਸਕਦੇ ਹਨ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਇਸ ਟਕਰਾਅ ਦਾ ਹੱਲ ਸਮਾਂ ਰਹਿੰਦੇ ਤਲਾਸ਼ ਕਰਨਾ ਜ਼ਰੂਰੀ ਹੈ ਕਿਉਂਕਿ ਫਾਲ ਸੀਜ਼ਨ ਵਿਚ ਸ਼ਿਪਿੰਗ ਦੀ ਮੰਗ ਸਿਖਰ ’ਤੇ ਪੁੱਜ ਜਾਂਦੀ ਹੈ ਅਤੇ ਕਰੋੜਾਂ ਟਨ ਅਨਾਜ ਦੇ ਹੋਰ ਉਤਪਾਦ ਬਾਜ਼ਾਰ ਵਿਚ ਪੁੱਜਣੇ ਹੁੰਦੇ ਹਨ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੀ ਸਪਲਾਈ ਚੇਨ ਵਿਚ ਪਿਛਲੇ ਚਾਰ ਸਾਲ ਦੌਰਾਨ ਹੜਤਾਲ ਵਰਗੀਆਂ ਕਈ ਸਮੱਸਿਆਵਾਂ ਆ ਚੁੱਕੀਆਂ ਹਨ।

ਕਿਸਾਨਾਂ, ਕਾਰੋਬਾਰੀਆਂ ਅਤੇ ਕਾਰਖਾਨੇਦਾਰਾਂ ਦੇ ਸਾਹ ਸੁੱਕਣ ਲੱਗੇ

ਪਿਛਲੇ ਸਾਲ ਬੀ.ਸੀ. ਦੇ ਬੰਦਰਗਾਹ ਕਾਮੇ 13 ਦਿਨ ਹੜਤਾਲ ’ਤੇ ਰਹੇ ਜਿਸ ਕਾਰਨ ਅਰਥਚਾਰੇ ਨੂੰ ਅਰਬਾਂ ਡਾਲਰ ਦਾ ਨੁਕਸਾਨ ਹੋਇਆ। ਦੱਸ ਦੇਈਏ ਕਿ ਪੱਛਮੀ ਕੈਨੇਡਾ ਅਤੇ ਅਮਰੀਕਾ ਦੇ ਕਈ ਹਿੱਸਿਆਂ ਵਿਚ ਪਾਣੀ ਸਾਫ਼ ਕਰਨ ਲਈ ਵਰਤੀ ਜਾਂਦੀ ਕਲੋਰੀਨ ਦਾ 40 ਫੀ ਸਦੀ ਹਿੱਸਾ ਟੋਰਾਂਟੋ ਦੀ ਕੈਮਟ੍ਰੇਡ ਲੌਜਿਸਟਿਕਸ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ। ਕੰਪਨੀ ਦੇ ਪ੍ਰੈਜ਼ੀਡੈਂਟ ਐਲਨ ਰੌਬਿਨਸਨ ਨੇ ਕਿਹਾ ਕਿ ਸੁਰੱਖਿਆ ਮਾਪਦੰਡਾਂ ਦੇ ਮੱਦੇਨਜ਼ਰ ਦੂਰ ਦਰਾਡੇ ਇਲਾਕਿਆਂ ਤੱਕ ਕਲੋਰੀਨ ਦੀ ਸਪਲਾਈ ਟਰੱਕਾਂ ਰਾਹੀਂ ਕਰਨੀ ਸੰਭਵ ਨਹੀਂ ਜਿਸ ਦੇ ਮੱਦੇਨਜ਼ਰ ਰੇਲਵੇ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਹਾਲਾਤ ਨੂੰ ਵੇਖਦਿਆਂ ਵਾਈਟ ਹਾਊਸ ਤੇ ਯੂ.ਐਸ. ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਵੱਲੋਂ ਕੈਮਟ੍ਰੇਡ ਨਾਲ ਸੰਪਰਕ ਕੀਤਾ ਜਾ ਚੁੱਕਾ ਹੈ।

Next Story
ਤਾਜ਼ਾ ਖਬਰਾਂ
Share it