Begin typing your search above and press return to search.

Airlines ਦੇ ਦਬਾਅ ਹੇਠ ਝੁਕੀ Canadian ਟ੍ਰਾਂਸਪੋਰਟੇਸ਼ਨ ਏਜੰਸੀ

ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਏਅਰਲਾਈਨਜ਼ ਦੇ ਦਬਾਅ ਹੇਠ ਝੁਕ ਚੁੱਕੀ ਹੈ ਅਤੇ ਸ਼ਿਕਾਇਤਾਂ ਦੇ ਇਵਜ਼ ਵਿਚ ਅਦਾ ਕੀਤੀ ਜਾਣ ਵਾਲੀ 790 ਡਾਲਰ ਫ਼ੀਸ ਵਿਚ ਕਟੌਤੀ ਕੀਤੀ ਜਾ ਰਹੀ ਹੈ

Airlines ਦੇ ਦਬਾਅ ਹੇਠ ਝੁਕੀ Canadian ਟ੍ਰਾਂਸਪੋਰਟੇਸ਼ਨ ਏਜੰਸੀ
X

Upjit SinghBy : Upjit Singh

  |  31 March 2026 5:48 PM IST

  • whatsapp
  • Telegram

ਟੋਰਾਂਟੋ : ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਏਅਰਲਾਈਨਜ਼ ਦੇ ਦਬਾਅ ਹੇਠ ਝੁਕ ਚੁੱਕੀ ਹੈ ਅਤੇ ਸ਼ਿਕਾਇਤਾਂ ਦੇ ਇਵਜ਼ ਵਿਚ ਅਦਾ ਕੀਤੀ ਜਾਣ ਵਾਲੀ 790 ਡਾਲਰ ਫ਼ੀਸ ਵਿਚ ਕਟੌਤੀ ਕੀਤੀ ਜਾ ਰਹੀ ਹੈ। ਜੀ ਹਾਂ, ਫ਼ੈਡਰਲ ਸਰਕਾਰ ਦੇ ਅੰਦਰੂਨੀ ਦਸਤਾਵੇਜ਼ਾਂ ਰਾਹੀਂ ਇਹ ਖੁਲਾਸਾ ਸੀ.ਬੀ.ਸੀ ਵੱਲੋਂ ਕੀਤਾ ਗਿਆ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਗੋ ਪਬਲਿਕ ਵੱਲੋਂ ਹਾਸਲ ਜਾਣਕਾਰੀ ਮੁਤਾਬਕ ਏਅਰਲਾਈਨਜ਼ ਵੱਲੋਂ ਫ਼ੀਸ ਵਿਰੁੱਧ ਜ਼ੋਰਦਾਰ ਮੁਹਿੰਮ ਆਰੰਭੀ ਗਈ ਅਤੇ ਉਸ ਵੇਲੇ ਦੀ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਇਨ੍ਹਾਂ ਚਿੰਤਾਵਾਂ ਨੂੰ ਜਾਇਜ਼ ਵੀ ਠਹਿਰਾਇਆ।

790 ਡਾਲਰ ਵਾਲੀ ਸ਼ਿਕਾਇਤ ਫ਼ੀਸ ਵਿਚ ਕਟੌਤੀ ਦੀ ਤਿਆਰੀ

ਹਵਾਈ ਮੁਸਾਫ਼ਰਾਂ ਦੇ ਹੱਕਾਂ ਵਾਸਤੇ ਆਵਾਜ਼ ਬੁਲੰਦ ਕਰਨ ਵਾਲਿਆਂ ਨੇ ਕਿਹਾ ਕਿ ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਵਿਚ ਸਿਆਸੀ ਦਖ਼ਲ ਡੂੰਘੀਆਂ ਚਿੰਤਾਵਾਂ ਪੈਦਾ ਕਰਦਾ ਹੈ। ਦੱਸ ਦੇਈਏ ਕਿ ਹਵਾਈ ਮੁਸਾਫ਼ਰਾਂ ਦੀਆਂ ਸ਼ਿਕਾਇਤਾਂ ਨਾਲ ਸਬੰਧਤ ਫ਼ੀਸ 2023 ਵਿਚ ਲਾਗੂ ਕੀਤੀ ਗਈ ਅਤੇ ਫ਼ੈਡਰਲ ਸਰਕਾਰ ਨੇ ਸ਼ਿਕਾਇਤਾਂ ਦਾ ਬੈਕਲਾਗ ਖ਼ਤਮ ਕਰਨ ਵਾਸਤੇ 76 ਮਿਲੀਅਨ ਡਾਲਰ ਦੀ ਰਕਮ ਟ੍ਰਾਂਸਪੋਰਟੇਸ਼ਨ ਏਜੰਸੀ ਨੂੰ ਦਿਤੀ। ਇਸ ਵੇਲੇ ਸੀ.ਟੀ.ਏ. ਕੋਲ 95 ਹਜ਼ਾਰ ਸ਼ਿਕਾਇਤਾਂ ਦਾ ਬੈਕਲਾਗ ਦੱਸਿਆ ਜਾ ਰਿਹਾ ਹੈ ਅਤੇ ਕਈ ਮੁਸਾਫ਼ਰ ਤਿੰਨ ਸਾਲ ਤੋਂ ਮਸਲਾ ਹੱਲ ਹੋਣ ਦੀ ਉਡੀਕ ਕਰ ਰਹੇ ਹਨ।

Next Story
ਤਾਜ਼ਾ ਖਬਰਾਂ
Share it