Begin typing your search above and press return to search.

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਜ਼ਿਮਨੀ ਚੋਣਾਂ ਦਾ ਐਲਾਨ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਤਿੰਨ ਪਾਰਲੀਮਾਨੀ ਹਲਕਿਆਂ ਵਿਚ ਜ਼ਿਮਨੀ ਚੋਣ ਦਾ ਐਲਾਨ ਕੀਤਾ ਕਰ ਦਿਤਾ ਗਿਆ ਹੈ

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਜ਼ਿਮਨੀ ਚੋਣਾਂ ਦਾ ਐਲਾਨ
X

Upjit SinghBy : Upjit Singh

  |  9 March 2026 6:33 PM IST

  • whatsapp
  • Telegram

ਔਟਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਤਿੰਨ ਪਾਰਲੀਮਾਨੀ ਹਲਕਿਆਂ ਵਿਚ ਜ਼ਿਮਨੀ ਚੋਣ ਦਾ ਐਲਾਨ ਕੀਤਾ ਕਰ ਦਿਤਾ ਗਿਆ ਹੈ ਜਦਕਿ ਦੂਜੇ ਪਾਸੇ ਮਹਿਲਾ ਜਥੇਬੰਦੀਆਂ ਨੇ ਉਨਟਾਰੀਓ ਵਿਚ ਮਿਊਂਸਪਲ ਚੋਣਾਂ ਦਾ ਬਿਗਲ ਵਜਾਉਂਦਿਆਂ ਵੱਧ ਤੋਂ ਵੱਧ ਔਰਤਾਂ ਨੂੰ ਮੈਦਾਨ ਵਿਚ ਉਤਾਰਨ ਦਾ ਸੱਦਾ ਦਿਤਾ ਹੈ। ਜੀ ਹਾਂ, ਸਕਾਰਬ੍ਰੋਅ ਸਾਊਥ-ਵੈਸਟ, ਯੂਨੀਵਰਸਿਟੀ-ਰੋਜ਼ਡੇਲ ਅਤੇ ਮੌਂਟਰੀਅਲ ਦੀ ਟੈਰੇਬੌਨ ਪਾਰਲੀਮਾਨੀ ਰਾਈਡਿੰਗ ’ਤੇ 13 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਇਲੈਕਸ਼ਨਜ਼ ਕੈਨੇਡਾ ਮੁਤਾਬਕ ਐਡਵਾਂਸ ਪੋÇਲੰਗ 3 ਅਪ੍ਰੈਲ ਤੋਂ 6 ਅਪ੍ਰੈਲ ਤੱਕ ਹੋਵੇਗੀ ਅਤੇ 7 ਅਪ੍ਰੈਲ ਤੋਂ ਪਹਿਲਾਂ ਡਾਕ ਰਾਹੀਂ ਵੋਟ ਪਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਇਲੈਕਸ਼ਨਜ਼ ਕੈਨੇਡਾ ਦੇ ਕਿਸੇ ਵੀ ਦਫ਼ਤਰ ਵਿਚ 7 ਅਪ੍ਰੈਲ ਤੱਕ ਵੋਟ ਪਾਉਣ ਦੀ ਸਹੂਲਤ ਵੱਖਰੇ ਤੌਰ ’ਤੇ ਦਿਤੀ ਗਈ ਹੈ। ਸਕਾਰਬ੍ਰੋਅ ਸਾਊਥ-ਵੈਸਟ ਸੀਟ ਲੰਮੇ ਸਮੇਂ ਤੋਂ ਐਮ.ਪੀ. ਬਿਲ ਬਲੇਅਰ ਦੇ ਅਸਤੀਫ਼ੇ ਮਗਰੋਂ ਖ਼ਾਲੀ ਹੋਈ ਜਿਨ੍ਹਾਂ ਨੂੰ ਯੂ.ਕੇ. ਵਿਚ ਕੈਨੇਡਾ ਦਾ ਨਵਾਂ ਹਾਈ ਕਮਿਸ਼ਨਰ ਥਾਪਿਆ ਗਿਆ ਹੈ ਜਦਕਿ ਯੂਨੀਵਰਸਿਟੀ-ਰੋਜ਼ਡੇਲ ਸੀਟ ਸਾਬਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ਼ਰੀਲੈਂਡ ਦੇ ਅਸਤੀਫ਼ੇ ਕਰ ਕੇ ਖ਼ਾਨੀ ਹੋਈ ਜਿਨ੍ਹਾਂ ਵੱਲੋਂ ਯੂਕਰੇਨ ਸਰਕਾਰ ਦੀ ਸਲਾਹਕਾਰ ਵਜੋਂ ਨਾਮਜ਼ਦਗੀ ਹਾਸਲ ਕੀਤੀ।

3 ਪਾਰਲੀਮਾਨੀ ਹਲਕਿਆਂ ’ਚ 13 ਅਪ੍ਰੈਲ ਨੂੰ ਪੈਣਗੀਆਂ ਵੋਟਾਂ

ਇਨ੍ਹਾਂ ਦੋਹਾਂ ਸੀਟਾਂ ਦੇ ਉਲਟ ਟੈਰੇਬੌਨ ਸੀਟ ਦਾ ਚੋਣ ਨਤੀਜਾ ਸੁਪਰੀਮ ਕੋਰਟ ਨੇ ਰੱਦ ਕਰ ਦਿਤਾ ਜਿਥੇ ਪਿਛਲੇ ਸਾਲ ਅਪ੍ਰੈਲ ਵਿਚ ਹੋਈਆਂ ਆਮ ਚੋਣਾਂ ਦੌਰਾਨ ਪਹਿਲਾਂ ਬਲੌਕ ਕਿਊਬੈਕਵਾ ਦੀ ਨੈਟਲੀ ਸਿੰਕਲੇਅਰ ਨੂੰ ਜੇਤੂ ਐਲਾਨਿਆ ਗਿਆ ਅਤੇ ਬਾਅਦ ਵਿਚ ਨਿਆਂਇਕ ਸਮੀਖਿਆ ਦੇ ਆਧਾਰ ’ਤੇ ਲਿਬਰਲ ਉਮੀਦਵਾਰ ਤਾਤਿਆਨਾ ਔਗਸਤ ਜੇਤੂ ਕਰਾਰ ਦੇ ਦਿਤੀ ਗਈ। ਨੈਟਨੀ ਸਿੰਕਲੇਅਰ ਵੱਲੋਂ ਚੋਣ ਨਤੀਜੇ ਨੂੰ ਚੁਣੌਤੀ ਦਿਤੀ ਗਈ ਅਤੇ ਬੀਤੀ 13 ਫ਼ਰਵਰੀ ਨੂੰ ਸੁਣਾਏ ਫ਼ੈਸਲੇ ਵਿਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਚੋਣ ਨਤੀਜਾ ਹੀ ਰੱਦ ਕਰ ਦਿਤਾ। ਦੱਸ ਦੇਈਏ ਕਿ ਕਿ ਹਾਊਸ ਆਫ਼ ਕਾਮਨਜ਼ ਵਿਚ ਲਿਬਰਲ ਪਾਰਟੀ ਕੋਲ ਇਸ ਵੇਲੇ 169 ਸੀਟਾਂ ਹਨ ਅਤੇ ਤਿੰਨੋ ਸੀਟਾਂ ’ਤੇ ਜਿੱਤ ਹਾਸਲ ਹੋਣ ਦੀ ਸੂਰਤ ਵਿਚ ਘੱਟ ਗਿਣਤੀ ਸਰਕਾਰ ਬਹੁਮਤ ਵਿਚ ਆ ਜਾਵੇਗੀ। ਯੂਨੀਵਰਸਿਟੀ-ਰੋਜ਼ਡੇਲ ਸੀਟ ਤੋਂ ਲਿਬਰਲ ਪਾਰਟੀ ਵੱਲੋਂ ਫ਼ੈਮਿਲੀ ਫ਼ਿਜ਼ੀਸ਼ੀਅਨ ਅਤੇ ਹੈਲਥ ਕੇਅਰ ਐਡਵੋਕੇਟ ਡਾ. ਡੈਨੀਅਲ ਮਾਰਟਿਨ ਨੂੰ ਉਮੀਦਵਾਰ ਬਣਾਇਆ ਗਿਆ ਹੈ ਜਦਕਿ ਉਨਟਾਰੀਓ ਵਿਚ ਐਨ.ਡੀ.ਪੀ. ਦੀ ਸਾਬਕਾ ਉਪ ਆਗੂ ਡੌਲੀ ਬੇਗਮ ਸਕਾਰਬ੍ਰੋਅ ਸਾਊਥ-ਵੈਸਟ ਹਲਕੇ ਤੋਂ ਮੈਦਾਨ ਵਿਚ ਹਨ। ਸਿਆਸੀ ਮਾਹਰਾਂ ਮੁਤਾਬਕ ਜ਼ਿਮਨੀ ਚੋਣਾਂ ਦੇ ਨਤੀਜੇ ਮਾਰਕ ਕਾਰਨੀ ਸਰਕਾਰ ਦੀ ਇਕ ਸਾਲ ਦੀ ਕਾਰਗੁਜ਼ਾਰੀ ਨੂੰ ਦਰਸਾਉਣਗੇ। ਟੋਰਾਂਟੋ ਅਤੇ ਜੀ.ਟੀ.ਏ. ਵਿਚ ਭਾਵੇਂ ਲਿਬਰਲ ਪਾਰਟੀ ਨੂੰ ਮਜ਼ਬੂਤ ਮੰਨਿਆ ਜਾ ਸਕਦਾ ਹੈ ਮੌਂਟਰੀਅਲ ਦੀ ਟੈਰੇਬੌਨ ਸੀਟ ਹੈਰਾਨਕੁੰਨ ਨਤੀਜਾ ਪੇਸ਼ ਕਰ ਸਕਦੀ ਹੈ।

ਉਨਟਾਰੀਓ ਵਿਚ ਮਿਊਂਸਪਲ ਚੋਣਾਂ ਦੀ ਵੀ ਵੱਜਿਆ ਬਿਗਲ

ਦੂਜੇ ਪਾਸੇ ਕੌਮਾਂਤਰੀ ਮਹਿਲਾ ਦਿਹਾੜੇ ਮੌਕੇ ਬੀਬੀਆਂ ਨੇ ਟੋਰਾਂਟੋ ਵਿਖੇ ਵੱਡਾ ਇਕੱਠ ਕਰਦਿਆਂ ਮਿਊਂਸਪਲ ਚੋਣਾਂ ਵਿਚ ਵਧੇਰੇ ਨੁਮਾਇੰਦਗੀ ਦੀ ਮੰਗ ਕੀਤੀ। ਫ਼ੈਡਰੇਸ਼ਨ ਆਫ਼ ਕੈਨੇਡੀਅਨ ਮਿਊਂਸਪੈਲਿਟੀਜ਼ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਮਿਊਂਸਪਲ ਪੱਧਰ ’ਤੇ ਚੁਣੇ ਹੋਏ ਨੁਮਾਇੰਦਿਆਂ ਵਿਚੋਂ 31 ਫ਼ੀ ਸਦੀ ਔਰਤਾਂ ਹਨ ਪਰ 16 ਸ਼ਹਿਰਾਂ ਜਾਂ ਕਸਬਿਆਂ ਦੀ ਸਿਟੀ ਕੌਂਸਲ ਵਿਚ ਕੋਈ ਔਰਤ ਨਹੀਂ। ਗੈਰ ਮੁਨਾਫ਼ੇ ਵਾਲੇ ਜਥੇਬੰਦੀ ਅਪ੍ਰੇਸ਼ਨ ਬਲੈਕ ਵੋਟ ਕੈਨੇਡਾ ਦੀ ਮੁਖੀ ਵੈਲਮਾ ਮੌਰਗਨ ਨੇ ਕਿਹਾ ਕਿ ਔਰਤ ਨੂੰ ਅਚਨਚੇਤ ਅੱਗੇ ਵਧਣ ਦੇ ਮੌਕੇ ਨਹੀਂ ਮਿਲੇ। ਇਸ ਵਾਸਤੇ ਸਭ ਤੋਂ ਪਹਿਲਾਂ ਜਥੇਬੰਦ ਹੋਣਾ ਪਿਆ ਅਤੇ ਫ਼ਿਰ ਵੋਟ ਦੀ ਤਾਕਤ ਨੂੰ ਵਰਦਿਆਂ ਅਗਵਾਈ ਸੰਭਾਲਣ ਦੇ ਮੌਕੇ ਵੀ ਮਿਲੇ। ਐਨਾ ਕੁਝ ਹੋਣ ਦੇ ਬਾਵਜੂਦ ਮਿਊਂਸਪਲ ਪੱਧਰ ’ਤੇ ਔਰਤਾਂ ਦੀ ਗਿਣਤੀ ਮਰਦਾਂ ਦੇ ਬਰਾਬਰ ਨਹੀਂ ਪੁੱਜ ਸਕੀ। ਉਨਟਾਰੀਓ ਵਿਚ ਫ਼ੌਲ ਸੀਜ਼ਨ ਦੌਰਾਨ ਹੋਣ ਵਾਲੀਆਂ ਮਿਊਂਸਪਲ ਚੋਣਾਂ ਵਾਸਤੇ ਔਰਤਾਂ ਨੂੰ ਉਮੀਦਵਾਰ ਹਾਸਲ ਕਰਨ ਦਾ ਕੋਈ ਮੌਕਾ ਖੁੰਝਾਉਣਾ ਨਹੀਂ ਚਾਹੀਦਾ।

Next Story
ਤਾਜ਼ਾ ਖਬਰਾਂ
Share it