Begin typing your search above and press return to search.

Canada's Kelly Erickson ਅਤੇ ਗਾਈਡ ਸਿਏਰਾ ਸਮਿਥ ਨੇ ਸਲਾਲਮ ਵਿੱਚ ਕਾਂਸੀ ਦਾ ਤਮਗਾ ਜਿੱਤਿਆ

ਦੱਸਣਯੋਗ ਹੈ ਕਿ ਇਸ ਜੋੜੀ ਨੇ ਇਸ ਤੋਂ ਪਹਿਲਾਂ ਵੀ ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡਾਊਨਹਿੱਲ ਵਿੱਚ ਚਾਂਦੀ ਅਤੇ ਸੁਪਰ-ਜੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ।

Canadas Kelly Erickson ਅਤੇ ਗਾਈਡ ਸਿਏਰਾ ਸਮਿਥ ਨੇ ਸਲਾਲਮ ਵਿੱਚ ਕਾਂਸੀ ਦਾ ਤਮਗਾ ਜਿੱਤਿਆ
X

GillBy : Gill

  |  16 March 2026 6:57 AM IST

  • whatsapp
  • Telegram

ਕਨੇਡਾ ਦੇ ਕੈਲੇ ਐਰਿਕਸਨ ਅਤੇ ਗਾਈਡ ਸਿਏਰਾ ਸਮਿਥ ਨੇ ਸਲਾਲਮ ਵਿੱਚ ਕਾਂਸੀ ਦਾ ਤਮਗਾ ਜਿੱਤਿਆ

ਵੈਨਕੂਵਰ, 15 ਮਾਰਚ (ਮਲਕੀਤ ਸਿੰਘ) – ਇਟਲੀ ਦੇ ਮਿਲਾਨੋ-ਕੋਰਟੀਨਾ ਵਿੱਚ ਚੱਲ ਰਹੀਆਂ ਪੈਰਾ ਓਲੰਪਿਕ ਖੇਡਾਂ ਦੌਰਾਨ ਕਨੇਡਾ ਦੇ ਪੈਰਾ ਐਲਪਾਈਨ ਸਕੀਅਰ ਕੈਲੇ ਐਰਿਕਸਨ ਅਤੇ ਉਨ੍ਹਾਂ ਦੀ ਗਾਈਡ ਸਿਏਰਾ ਸਮਿਥ ਨੇ ਪੁਰਸ਼ਾਂ ਦੇ ਵਰਗ ਦੇ ਸਲਾਲਮ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਣ ਚ ਕਾਮਯਾਬ ਵੀ ਹਾਸਲ ਕੀਤੀ ਹੈ ਇਹ ਜੋੜੀ ਆਪਣੇ ਪੈਰਾ ਓਲੰਪਿਕ ਡੈਬਿਊ ਵਿੱਚ ਤੀਜਾ ਤਮਗਾ ਜਿੱਤਣ ਵਿੱਚ ਕਾਮਯਾਬ ਰਹੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਕਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਕਿੰਬਰਲੀ ਸ਼ਹਿਰ ਨਾਲ ਸੰਬੰਧਿਤ ਐਰਿਕਸਨ ਅਤੇ ਓਟਾਵਾ ਦੀ ਰਹਿਣ ਵਾਲੀ ਉਨ੍ਹਾਂ ਦੀ ਗਾਈਡ ਸਿਏਰਾ ਸਮਿਥ ਨੇ ਦੋ ਦੌੜਾਂ ਵਿੱਚ ਕੁੱਲ 1 ਮਿੰਟ 31.26 ਸਕਿੰਟ ਦਾ ਸਮਾਂ ਲੈ ਕੇ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ। ਇਹ ਮੁਕਾਬਲਾ ਮਿਲਾਨੋ-ਕੋਰਟੀਨਾ ਖੇਡਾਂ ਦੌਰਾਨ ਟੋਫਾਨੇ ਐਲਪਾਈਨ ਸਕੀਇੰਗ ਕੇਂਦਰ ਵਿੱਚ ਕਰਵਾਇਆ ਗਿਆ।

ਦੱਸਣਯੋਗ ਹੈ ਕਿ ਇਸ ਜੋੜੀ ਨੇ ਇਸ ਤੋਂ ਪਹਿਲਾਂ ਵੀ ਖੇਡਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਡਾਊਨਹਿੱਲ ਵਿੱਚ ਚਾਂਦੀ ਅਤੇ ਸੁਪਰ-ਜੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਤਰ੍ਹਾਂ ਸਲਾਲਮ ਦਾ ਕਾਂਸੀ ਦਾ ਤਮਗਾ ਉਨ੍ਹਾਂ ਦੇ ਪੈਰਾ ਓਲੰਪਿਕ ਡੈਬਿਊ ਦਾ ਤੀਜਾ ਤਮਗਾ ਬਣ ਗਿਆ ਹੈ।

ਕਨੇਡੀਅਨ ਖਿਡਾਰੀਆਂ ਦੇ ਇਸ ਪ੍ਰਦਰਸ਼ਨ ਨਾਲ ਦੇਸ਼ ਭਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਖੇਡ ਪ੍ਰੇਮੀਆਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

ਫੋਟੋ ਕੈਪਸ਼ਨ: ਪੈਰਾ ਓਲੰਪਿਕ ਖੇਡਾਂ ਦੌਰਾਨ ਸਲਾਲਮ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਕਨੇਡਾ ਦੇ ਸਕੀਅਰ ਕੈਲੇ ਐਰਿਕਸਨ ਅਤੇ ਉਨ੍ਹਾਂ ਦੀ ਗਾਈਡ ਸਿਏਰਾ ਸਮਿਥ।

Next Story
ਤਾਜ਼ਾ ਖਬਰਾਂ
Share it