Begin typing your search above and press return to search.

ਕੈਨੇਡਾ : ਸਿੱਖ ਬੱਚੇ ’ਤੇ ਸਕੂਲ ਵਿਚ ਚਾਰ ਵਾਰ ਹਮਲਾ

ਸਿਰਫ਼ ਤੀਜੀ ਜਮਾਤ ਵਿਚ ਪੜ੍ਹਦੇ ਸਿੱਖ ਬੱਚੇ ਉਤੇ ਕੈਨੇਡਾ ਦੇ ਸਕੂਲ ਵਿਚ ਕਈ ਹਮਲੇ ਹੋ ਚੁੱਕੇ ਹਨ ਅਤੇ ਬਰੈਂਪਟਨ ਦਾ ਪਰਵਾਰ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਡਰਨ ਲੱਗਾ ਹੈ।

ਕੈਨੇਡਾ : ਸਿੱਖ ਬੱਚੇ ’ਤੇ ਸਕੂਲ ਵਿਚ ਚਾਰ ਵਾਰ ਹਮਲਾ
X

Upjit SinghBy : Upjit Singh

  |  16 Jan 2025 6:28 PM IST

  • whatsapp
  • Telegram

ਬਰੈਂਪਟਨ : ਸਿਰਫ਼ ਤੀਜੀ ਜਮਾਤ ਵਿਚ ਪੜ੍ਹਦੇ ਸਿੱਖ ਬੱਚੇ ਉਤੇ ਕੈਨੇਡਾ ਦੇ ਸਕੂਲ ਵਿਚ ਕਈ ਹਮਲੇ ਹੋ ਚੁੱਕੇ ਹਨ ਅਤੇ ਬਰੈਂਪਟਨ ਦਾ ਪਰਵਾਰ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਡਰਨ ਲੱਗਾ ਹੈ। ਮਾਪਿਆਂ ਨੇ ਦੋਸ਼ ਲਾਇਆ ਕਿ ਬੱਚੇ ਉਤੇ ਚੌਥਾ ਹਮਲਾ ਹੋਣ ਮਗਰੋਂ ਸਕੂਲ ਪ੍ਰਿੰਸੀਪਲ ਨੇ ਮਸਲੇ ਨੂੰ ਗੰਭੀਰਤਾ ਨਾਲ ਲਿਆ ਪਰ ਹੁਣ ਵੀ ਯਕੀਨ ਕਰਨਾ ਮੁਸ਼ਕਲ ਹੈ ਕਿ ਭਵਿੱਖ ਅਜਿਹਾ ਕਦੇ ਨਹੀਂ ਹੋਵੇਗਾ। ‘ਓਮਨੀ ਨਿਊਜ਼’ ਦੀ ਰਿਪੋਰਟ ਮੁਤਾਬਕ ਬੱਚੇ ਨੇ ਦੱਸਿਆ ਕਿ ਸਕੂਲ ਵਿਚ ਕੁਝ ਜਮਾਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਇਕ ਜਣੇ ਨੇ ਮੂੰਹ ’ਤੇ ਘਸੁੰਨ ਮਾਰਿਆ। ਇਸ ਮਗਰੋਂ ਕਈ ਵਾਰ ਅਜਿਹਾ ਹੋਇਆ।

ਬਰੈਂਪਟਨ ਦਾ ਪਰਵਾਰ ਬੱਚੇ ਨੂੰ ਸਕੂਲ ਭੇਜਣ ਤੋਂ ਘਬਰਾਉਣ ਲੱਗਾ

ਪਰਵਾਰ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਬੱਚੇ ਦੀ ਮਾਂ ਨੇ ਦੱਸਿਆ ਕਿ ਪਿਛਲੇ ਸਾਲ ਸਤੰਬਰ ਵਿਚ ਉਨ੍ਹਾਂ ਵੱਲੋਂ ਆਪਣੇ ਬੱਚੇ ਨੂੰ ਹੈਨੋਵਰ ਪਬਲਿਕ ਸਕੂਲ ਵਿਚ ਦਾਖਲ ਕਰਵਾਇਆ ਗਿਆ। ਮੁਢਲੇ ਤੌਰ ’ਤੇ ਜ਼ੁਬਾਨੀ ਕਲਾਮੀ ਹੀ ਬੱਚੇ ਨਾਲ ਬਦਤਮੀਜ਼ੀ ਕੀਤੀ ਜਾਂਦੀ ਪਰ ਜਲਦ ਹੀ ਹਮਲੇ ਸ਼ੁਰੂ ਹੋ ਗਏ। ਇਸ ਬਾਰੇ ਸਕੂਲ ਵਿਚ ਸ਼ਿਕਾਇਤ ਕੀਤੀ ਗਈ ਪਰ ਇਕ ਹਫ਼ਤੇ ਵਿਚ ਮੁੜ ਹਮਲਾ ਹੋ ਗਿਆ। ਵਿਦਿਆਰਥੀਆਂ ਨੇ ਸਿੱਖ ਬੱਚੇ ਨੂੰ ਘੇਰ ਕੇ ਠੁੱਡੇ ਮਾਰਨੇ ਸ਼ੁਰੂ ਕਰ ਦਿਤੇ। ਬੱਚਾ ਦਰਦ ਨਾਲ ਰੋਣ ਲੱਗਾ ਤਾਂ ਚੌਥੀ ਜਾਂ ਪੰਜਵੀਂ ਜਮਾਤ ਦੇ ਬੱਚਿਆਂ ਉਸ ਨੂੰ ਬਚਾਇਆ। ਤਕਰੀਬਨ ਢਾਈ ਮਹੀਨੇ ਪਹਿਲਾਂ ਸਿੱਖ ਬੱਚੇ ਨੂੰ ਮੁੜ ਨਿਸ਼ਾਨਾ ਬਣਾਇਅਦਾ ਗਿਆ ਜਦੋਂ ਇਕ ਵਿਦਿਆਰਥੀ ਆਇਆ ਅਤੇ ਉਸ ਦੇ ਚਿਹਰੇ ’ਤੇ ਘਸੁੰਨ ਮਾਰ ਦਿਤਾ। ਮਾਪਿਆਂ ਨੇ ਇਸ ਬਾਰੇ ਪ੍ਰਿੰਸੀਪਲ ਨੂੰ ਈਮੇਲ ਕਰਦਿਆਂ ਵਾਰ ਵਾਰ ਹੋ ਰਹੇ ਹਮਲਿਆਂ ਬਾਰੇ ਦੱਸਿਆ।

ਸਿਰਫ਼ ਤੀਜੀ ਜਮਾਤ ਦਾ ਬੱਚਾ ਡੂੰਘੀਆਂ ਮਾਨਸਿਕ ਪ੍ਰੇਸ਼ਾਨੀਆਂ ਵਿਚ ਘਿਰਿਆ

ਪ੍ਰਿੰਸੀਪਲ ਨੇ ਮਾਪਿਆਂ ਦੀਆਂ ਚਿੰਤਾਵਾਂ ਨੂੰ ਜਾਇਜ਼ ਠਹਿਰਾਉਂਦਿਆਂ ਕਸੂਰਵਾਰ ਬੱਚਿਆਂ ਨੂੰ ਸੱਦਿਆ ਅਤੇ ਸਿੱਖ ਬੱਚੇ ਤੋਂ ਸਭਨਾਂ ਨੇ ਮੁਆਫ਼ੀ ਮੰਗੀ ਪਰ ਕੁਝ ਘੰਟੇ ਬਾਅਦ ਸਭ ਫਿਰ ਉਹੀ ਸਭ ਸ਼ੁਰੂ ਹੋ ਗਿਆ। ਹੁਣ ਪਾਣੀ ਸਿਰ ਤੋਂ ਲੰਘ ਚੁੱਕਾ ਸੀ ਅਤੇ ਮਾਪੇ ਆਪਣੇ ਬੱਚੇ ਨੂੰ ਸਕੂਲ ਭੇਜਣ ਤੋਂ ਘਬਰਾਉਣ ਲੱਗੇ। ਪ੍ਰਿੰਸੀਪਲ ਵੱਲੋਂ ਮਾਪਿਆਂ ਨੂੰ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣ ਦਾ ਭਰੋਸਾ ਦਿਤਾ ਜਾ ਰਿਹਾ ਹੈ ਪਰ ਇਹੋ ਜਿਹੇ ਹਾਲਾਤ ਪੈਦਾ ਹੀ ਨਾ ਹੁੰਦੇ ਜੇ ਅਧਿਆਪਕਾਂ ਵੱਲੋਂ ਸਮਾਂ ਰਹਿੰਦੇ ਕਾਰਵਾਈ ਕੀਤੀ ਗਈ ਹੁੰਦੀ। ਫਿਲਹਾਲ ਇਸ ਮਾਮਲੇ ਵਿਚ ਹੈਨੋਵਰ ਪਬਲਿਕ ਸਕੂਲ ਜਾਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਤੋਂ ਕੋਈ ਟਿੱਪਣੀ ਹਾਸਲ ਨਹੀਂ ਹੋ ਸਕੀ।

Next Story
ਤਾਜ਼ਾ ਖਬਰਾਂ
Share it